ਇੰਜੀਨੀਅਰ ਦਿਵਸ ਤੇ ਵਿਸ਼ੇਸ਼ :ਸਮਾਜ ਦੀ ਖੁਸ਼ਹਾਲੀ ਵਿੱਚ ਇੰਜੀਨੀਅਰਿੰਗ ਵਰਗ ਦਾ ਵਡਮੁੱਲਾ ਯੋਗਦਾਨ- ਮਨਮੋਹਨ ਸਿੰਘ

223

ਇੰਜੀਨੀਅਰ ਦਿਵਸ ਤੇ ਵਿਸ਼ੇਸ਼ :ਸਮਾਜ ਦੀ ਖੁਸ਼ਹਾਲੀ ਵਿੱਚ ਇੰਜੀਨੀਅਰਿੰਗ ਵਰਗ ਦਾ ਵਡਮੁੱਲਾ ਯੋਗਦਾਨ- ਮਨਮੋਹਨ ਸਿੰਘ

ਮਨਮੋਹਨ ਸਿੰਘ /ਸਤੰਬਰ 15, 2024

ਭਾਰਤ ਭਰ ਵਿੱਚ 15 ਸਤੰਬਰ, ਨੂੰ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਦਿਨ ਦੇਸ਼ ਅਤੇ ਦੁਨੀਆ ਵਿੱਚ ਆਪਣੀ ਪ੍ਰਤਿਭਾ ਨੂੰ ਸਾਬਤ ਕਰਨ ਵਾਲੇ ਇੰਜੀਨੀਅਰਾਂ ਦੇ ਕੰਮ ਦੀ ਸ਼ਲਾਘਾ ਅਤੇ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।

ਦਰਅਸਲ, ਇਹ ਦਿਨ ਦੇਸ਼ ਦੇ ਮਹਾਨ ਇੰਜੀਨੀਅਰ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਭਾਰਤ ਦੀ ਤਰੱਕੀ  ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਡਾਕਟਰ ਐਮ ਵਿਸ਼ਵੇਸ਼ਵਰਿਆ ਨੇ ਦੇਸ਼ ਵਿੱਚ ਕਈ ਡੈਮ ਬਣਾਏ ਸਨ। ਇਨ੍ਹਾਂ ਵਿੱਚ ਕ੍ਰਿਸ਼ਨਰਾਜ ਸਾਗਰ ਡੈਮ, ਪੁਣੇ ਦੇ ਖੜਕਵਾਸਲਾ ਰਿਜ਼ਰਵਾਇਰ ਵਿੱਚ ਡੈਮ ਅਤੇ ਗਵਾਲੀਅਰ ਵਿੱਚ ਟਿਗਰਾ ਡੈਮ ਸ਼ਾਮਲ ਹਨ। ਇਸਦੀ ਯੋਜਨਾ ਸਾਲ 1909 ਵਿੱਚ ਬਣੀ ਸੀ ਅਤੇ ਇਹ ਸਾਲ 1932 ਵਿੱਚ ਪੂਰੀ ਹੋਈ ਸੀ। ਉਸਨੇ ਮੈਸੂਰ ਸਰਕਾਰ ਦੇ ਸਹਿਯੋਗ ਨਾਲ ਕਈ ਕਾਰਖਾਨੇ ਅਤੇ ਵਿਦਿਅਕ ਅਦਾਰੇ ਸਥਾਪਿਤ ਕੀਤੇ ਸਨ। ਡਾਕਟਰ ਵਿਸ਼ਵੇਸ਼ਵਰਯਾ ਦੇ ਇਨ੍ਹਾਂ ਯੋਗਦਾਨਾਂ ਤੋਂ ਬਾਅਦ, ਉਨ੍ਹਾਂ ਨੂੰ ਦੇਸ਼ ਭਰ ਵਿੱਚ ਮਾਨਤਾ ਮਿਲੀ।

ਭਾਰਤ ਵਿੱਚ ਸਿਵਲ ਇੰਜੀਨੀਅਰ ਦੇ  ਮਹਾਂ ਨਾਇਕ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 15 ਸਤੰਬਰ ਨੂੰ ਕੌਮੀ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਭਾਰਤ ਦੇ ਪਹਿਲੇ ਸਿਵਲ ਇੰਜਨੀਅਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ 1955 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਕੌਮੀ ਇੰਜੀਨੀਅਰ ਦਿਵਸ , ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਕੰਮ ਦੇ ਸਨਮਾਨ ਕਰਨ ਦੇ ਨਾਲ ਨਾਲ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹੋਰ ਇੰਜੀਨੀਅਰਾਂ ਨੂੰ ਵੀ ਯਾਦ ਕਰਨ ਦਾ ਦਿਨ ਹੈ,ਜਿੰਨਾਂ ਦੀ ਸਖ਼ਤ ਮਿਹਨਤ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ  ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਸੰਸਾਰ ਭਰ ਵਿੱਚ ਵੱਖ-ਵੱਖ ਇੰਜੀਨੀਅਰਿੰਗ ਖੇਤਰਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਮਕੈਨੀਕਲ,ਟੈਲੀਕਮਿਊਨੀਕੇਸ਼ਨਜ ,ਸਿਵਲ, ਇਲੈਕਟ੍ਰਿਕਲ , ਮੈਡੀਕਲ ਅਤੇ ਕੈਮੀਕਲ ਇੰਜੀਨੀਅਰਿੰਗ ਆਦਿ ਦੇ ਪ੍ਰਸਾਰ ਤੇ ਵਿਕਾਸ ਨਾਲ ਮਨੁੱਖੀ ਜੀਵਨ ਨੂੰ ਸੁਖਮਈ ਬਣਾਉਣ ਦੇ ਨਾਲ-ਨਾਲ ਇੰਜੀਨੀਅਰਾਂ ਨੇ ਉਦਯੋਗਿਕ ਤੇ ਖੇਤੀਬਾੜੀ ਖੇਤਰਾਂ ਵਿੱਚ ਇਨਕਲਾਬੀ ਸੁਧਾਰ ਲਿਆ ਕੇ ਵੱਧਦੀ ਅਬਾਦੀ ਦੇ ਚੈਲੰਜ ਨੂੰ ਕਬੂਲ ਕਰਦਿਆਂ ਸਮਾਜ ਦੇ ਹਰ ਖੇਤਰ ਦੇ ਪ੍ਰਸਾਰ ਅਗਾਂਹਵਧੂ /ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਜਿਥੇ ਸਾਇੰਸ ਨੇ ਵੱਖ-ਵੱਖ ਖੇਤਰਾਂ ਵਿੱਚ ਜੋ ਵੀ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ,ਇਹਨਾਂ ਸਾਰੀਆਂ  ਤਕਨੀਕਾਂ ਨੂੰ ਲੱਭਣ ਤੇ ਵਿਕਸਤ ਕਰਨ ਵਿੱਚ ਇੰਜਨੀਅਰਾਂ ਦੀ ਸੋਚ ਅਤੇ  ਅਣਥੱਕ ਮਿਹਨਤ ਹੀ ਇਸ ਦਾ ਮੁੱਖ ਅਧਾਰ ਹੈ ਜਿਸ ਤੋਂ ਬਿਨਾਂ ਅਜੋਕੀ ਸੁਖਮਈ ਮਨੁੱਖੀ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਇੰਜੀਨੀਅਰ ਦਿਵਸ ਤੇ ਵਿਸ਼ੇਸ਼ :ਸਮਾਜ ਦੀ ਖੁਸ਼ਹਾਲੀ ਵਿੱਚ ਇੰਜੀਨੀਅਰਿੰਗ ਵਰਗ ਦਾ ਵਡਮੁੱਲਾ ਯੋਗਦਾਨ- ਮਨਮੋਹਨ ਸਿੰਘ-Photo courtesy-News 18

ਕਿਸੇ ਨੇ ਇਕ ਇੰਜੀਨੀਅਰ ਨੂੰ ਪੁਛਿਆ  ਕਿ ਤੁਸੀਂ ਇੰਜੀਨੀਅਰ ਹੋਣ ਤੇ  ਆਪਣੇ ੑਆਪ ਤੇ ਮਾਣ ਕਿਉਂ ਮਹਿਸੂਸ ਕਰਦੇ ਹੋ  ਉਸ ਇੰਜੀਨੀਅਰ ਨੇ ਇਸ ਦੀ ਬੜੀ ਦਿਲੑ ਟੁੰਬਵੀ ਵਜਾ ਬਿਆਨ ਕਰਦਿਆਂ  ਕਿਹਾ ਕਿ ਜਿਵੇਂ  ਕਿ ਕਾਨੂੰਨੀ ਖੇਤਰ ਨਾਲ ਜੁੜੇ ਵੱਖ ਵੱਖ ਵਿੰਗਾਂ ਦੇ ਲੋਕਾਂ ਦੀ ਆਰਥਿਕਤਾ ਲੋਕਾਂ  ਨੂੰ ਕਾਨੂੰਨੀ ਪ੍ਰਣਾਲੀ ਰਾਹੀਂ ਇੰਨਸਾਫ  ਦਿਵਾਉਣ  ਤੇ  ਨਿਰਭਰ ਕਰਦੀ ਹੈ ਅਤੇ ਸਿਹਤ ਸੇਵਾਵਾਂ ਵਰਗੇ ਵਿਸ਼ਾਲ ਖੇਤਰ ਨਾਲ ਜੁੜੇ  ਲੋਕਾਂ ਦਾ ਭਵਿੱਖ ਬਿਮਾਰੀਆਂ ਨੂੰ ਰੋਕਣ ਤੇ ਨਿਰਭਰ ਕਰਦੀ ਹੈ। ਪਰ  ਇੱਕ ਇੰਜੀਨੀਅਰ  ਹੀ ਹੈ ਜਿਸ ਦੀ ਖੁਸ਼ਹਾਲੀ, ਦੇਸ਼ ਅਤੇ ਕੌਮ ਦੀ ਖੁਸ਼ਹਾਲੀ ਦੇ ਵਾਧੇ ਤੇ   ਹੀ ਨਿਰਭਰ ਕਰਦੀ ਹੈ।ਇਸੇ ਕਰਕੇ ਮੈਨੂੰ ਮਾਣ ਹੈ ਕਿ ਮੈਂ ਵੀ ਉਨਾਂ ਵਿੱਚੋਂ ਇੱਕੋ ਇੰਜੀਨੀਅਰ ਹਾਂ। ਇੰਜੀਨੀਅਰ ਦਿਵਸ ਮੁਬਾਰਕ ।

ਇੰਜੀਨੀਅਰ ਦਿਵਸ ਤੇ ਵਿਸ਼ੇਸ਼ :ਸਮਾਜ ਦੀ ਖੁਸ਼ਹਾਲੀ ਵਿੱਚ ਇੰਜੀਨੀਅਰਿੰਗ ਵਰਗ ਦਾ ਵਡਮੁੱਲਾ ਯੋਗਦਾਨ- ਮਨਮੋਹਨ ਸਿੰਘI ਜੇਕਰ  ਪੰਜਾਬ ਵਿੱਚ ਸਭ ਤੋਂ ਵੱਧ  ਕਿਸੇ ਅਦਾਰੇ ਨੇ ਕਿਸੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤਾਂ ਉਹ ਪਾਵਰਕਾਮ‌ ਭਾਵ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ,, ਜਿਸ ਨੇ ਪੰਜਾਬ ਸੂਬੇ  ਵਿੱਚ ਇਕ ਕਰੋੜ ਤੋਂ ਵੀ ਵੱਧ ਵੱਖੑ ਵੱਖ ਵਰਗਾਂ ਦੇ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦੇ ਹੋਏ  ਖੇਤੀਬਾੜੀ  ਅਤੇ ਉਦਯੋਗਿਕ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਪੰਜਾਬ ਦੀ ਆਰਥਿਕ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਦੇਸ਼ ਭਰ ਵਿਚੋਂ ਦਿੱਲੀ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੈ, ਜਿਥੇ ਸਾਰੇ ਘਰੇਲੂ ਖਪਤਕਾਰਾਂ ਨੂੰ ਬਿਨਾਂ ਕਿਸੇ ਜਾਤ ਭਾਵ ਦੇ ਅਧਾਰ ਤੋਂ ਬਿਨਾਂ  ਮਹੀਨਾ/ਦੋ ਮਹੀਨਿਆਂ 300/600 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਂਦੀ ਹੈ ,ਇਸ ਤੋਂ ਵੱਧ ਬਿਜਲੀ ਦੀ ਖ਼ਪਤ ਕਰਨ ਵਾਲੇ ਖਪਤਕਾਰਾਂ ਨੂੰ ਸਾਰੇ ਬਿਜਲੀ ਬਿੱਲ ਦੀ ਅਦਾਇਗੀ ਕਰਨੀ ਪੈਂਦੀ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ,ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਦੀ ਵੱਖ-ਵੱਖ ਸਮਿਆਂ ਵਿੱਚ ਬਹੁਤ ਅਗਾਂਹ ਵਧੂ ਤੇ ਕਾਬਲ ਇੰਜੀਨੀਅਰਾਂ ਵੱਲੋਂ ਯੋਗ ਅਗਵਾਈ ਕੀਤੀ ਗਈ ਜਿਨ੍ਹਾਂ ਵਿੱਚ ਇੰਜ:ਐਚ.ਆਰ. ਭਾਟੀਆ , ਨਵਾਬ ਸਿੰਘ (ਆਈ.ਸੀ.ਐਸ)  ਇੰਜ:ਆਰ.ਐਸ.ਗਿੱਲ , ਇੰਜ: ਹਰਬੰਸ ਸਿੰਘ, ਇੰਜ:ਵੀ.ਡੀ.ਸੂਦ,  ਇੰਜ:ਐਨ.ਐਸ. ਵਸੰਤ, ਇੰਜ; ਕੇ.ਡੀ.ਚੋਧਰੀ ਅਤੇ ਵਰਤਮਾਨ ਵਿੱਚ ਇੰਜ: ਬਲਦੇਵ ਸਿੰਘ ਸਰਾਂ  ਬਤੌਰ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਕਰਦਿਆਂ ਦਿਨ ਰਾਤ ਇਕ ਕਰਦੇ  ਹੋਏ ਪੰਜਾਬ ਦੀ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਹਨ  ਜਿਸ ਸਦਕਾ ਬਿਜਲੀ ਖੇਤਰ ਵਿੱਚ ਕਈ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।

ਇਹਨਾਂ ਤੋਂ ਇਲਾਵਾ ਇੰਜੀ; ਪਦਮਜੀਤ ਸਿੰਘ, ਇੰਜ; ਪੀ.ਐਸ.  ਸਤਨਾਮ ਆਦਿ ਦੇ ਨਾਮ‌ ਵੀ ਜ਼ਿਕਰਯੋਗ ਹਨ ਜਿਨ੍ਹਾਂ ਨੇ ਬਿਜਲੀ ਖੇਤਰ ਵਿੱਚ ਅਤਿ ਅਹਿਮ ਯੋਗਦਾਨ ਪਾਇਆ ਹੈ।

 *ਇੰਜੀਨੀਅਰ ਦਿਵਸ ਮੁਬਾਰਕ*

ਨੋਟ: ਪ੍ਰਗਟ ਕੀਤੇ ਵਿਚਾਰ ਨਿੱਜੀ ਹਨ I ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ ਵਿਭਾਗ,(ਸੇਵਾ ਮੁਕਤ), ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ