ਪ੍ਰਸਿੱਧ ਗਾਇਕ ਭੁਪਿੰਦਰ ਬੱਬਲ ਨੇ ਡੀ ਐਮ ਐਕਸ ਸਟੂਡੀਓ ਦਾ ਕੀਤਾ ਉਦਘਾਟਨ

164

ਪ੍ਰਸਿੱਧ ਗਾਇਕ ਭੁਪਿੰਦਰ ਬੱਬਲ ਨੇ ਡੀ ਐਮ ਐਕਸ ਸਟੂਡੀਓ ਦਾ ਕੀਤਾ ਉਦਘਾਟਨ

ਬਹਾਦਰਜੀਤ ਸਿੰਘੇਰੂਪਨਗਰ,29 ਜੂਨ,2025
ਬਾਲੀਵੱੁਡ ਦੀ ਫਿਲਮ ਐਨੀਮਲ ਦੇ ਗੀਤ ਅਰਜਨ ਵੈਲੀ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਗਾਇਕ ਭੁਪਿੰਦਰ ਬੱਬਲ ਨੇ ਸਥਾਨਕ ਨਹਿਰੂ ਨਗਰ ਵਿੱਚ ਡੀਮੈਨ ਮਿਊਜ਼ਿਕ ਵੱਲੋਂ ਤਿਆਰ ਕੀਤੇ ਗਏ ਡੀHਐਮHਐਕਸH ਸਟੂਡੀਓ ਦਾ  ਉਦਘਾਟਨ ਕੀਤਾ। ਪਹਿਲਾਂ ਭਾਈ ਹੁਸ਼ਿਆਰ ਸਿੰਘ ਵੱਲੋਂ ਸਟੂਡੀਓ ਦੀ ਸ਼ੁਰੂਆਤ ਅਤੇ  ਸਫਲਤਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਭੁਪਿੰਦਰ ਬੱਬਲ ਨੇ ਨੌਜਵਾਨ ਮਿਊਜ਼ਿਕ ਪ੍ਰੋਡੂਸਰ ਦਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਰੂਪਨਗਰ ਵਿਖੇ ਇੱਕ ਉੱਚ ਮਿਆਰੀ ਸਟੂਡੀਓ ਸਥਾਪਿਤ ਕਰਨ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਪ੍ਰਸਿੱਧ ਗਾਇਕ ਭੁਪਿੰਦਰ ਬੱਬਲ ਨੇ ਡੀ ਐਮ ਐਕਸ ਸਟੂਡੀਓ ਦਾ ਕੀਤਾ ਉਦਘਾਟਨ

 

ਉਨ੍ਹਾਂ ਸਰਕਾਰੀ ਕਾਲਜ ਰੂਪਨਗਰ ਵਿੱਚ ਪੜਾਈ ਦੌਰਾਨ ਗਾਏ ਆਪਣੇ ਪਹਿਲੇ ਗੀਤ ‘ਕੌਲਾਂ’ ਦੇ ਬੋਲ ਵੀ ਸਟੂਡੀਓ ਵਿੱਚ ਰਿਕਾਰਡ ਕਰਵਾਏ।
ਉਨ੍ਹਾਂ  ਆਉਣ ਵਾਲੀਆਂ ਫਿਲਮਾਂ ਵਿੱਚ ਗਾਏ ਜਾਣ ਵਾਲੇ ਗੀਤਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਅਰਜਨ ਵੈਲੀ ਗੀਤ ਪੁਰਾਣੇ ਜ਼ਮਾਨੇ ਵਿੱਚ ਬੋਲੀਆਂਨੁਮਾ ਸੀ ਪ੍ਰੰਤੂ ਹੁਣ ਤਕਨੀਕੀ ਤੌਰ ’ਤੇ ਇਨ੍ਹਾਂ ਮਜਬੂਤ ਹੋ ਗਿਆ ਕਿ ਇਹ ਗੀਤ ਹਿੱਟ ਹੋ ਗਿਆ ਅਤੇ ਇਸ ਗੀਤ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਜਿੰਮੇਵਾਰੀਆਂ ਵੀ ਵਧੀਆਂ ਹਨ ਅਤੇ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੇ ਨਾਮੀ ਮਿਊਜ਼ਿਕ ਡਾਇਰੈਕਟਰਾਂ ਨਾਲ ਨਵੇਂ ਗੀਤਾਂ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਕਈ ਗੀਤ ਸੁਣਨ ਨੂੰ ਮਿਲਣਗੇ।

ਮਿਊਜ਼ਿਕ ਪ੍ਰੋਡੂਸਰ ਦਮਨਪ੍ਰੀਤ ਸਿੰਘ(ਡੀਮੈਨ ਮਿਊਜ਼ਿਕ) ਨੇ ਦੱਸਿਆ ਕਿ ਡੀHਐਮHਐਕਸH ਸਟੂਡੀਓ ਵਿੱਚ ਮਿਊਜ਼ਿਕ ਪ੍ਰੋਡਕਸ਼ਨ,ਵੋਕਲ ਰਿਕਾਰਡਿੰਗ,ਮਿਕਸਿੰਗ ਮਾਸਟਰਿੰਗ ਕੀਤੀ ਜਾਵੇਗੀ।ਉਨ੍ਹਾਂ ਆਸ ਪ੍ਰਗਟਾਈ ਕਿ ਗਾਇਕਾਂ ਲਈ ਇਹ ਸਟੂਡੀਓ ਲਾਹੇਵੰਦ ਸਬਤ ਹੋਵੇਗਾ ਅਤੇ ਕਈ ਨਵੇਂ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ।

ਪ੍ਰਸਿੱਧ ਗਾਇਕ ਭੁਪਿੰਦਰ ਬੱਬਲ ਨੇ ਡੀ ਐਮ ਐਕਸ ਸਟੂਡੀਓ ਦਾ ਕੀਤਾ ਉਦਘਾਟਨ

ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਜਸਮੇਰ ਮੀਆਂਪੁਰੀ ਨੇ ਵੀ ਹਾਜਰੀ ਲਵਾਈ ਅਤੇ ਸਟੂਡੀਓ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਦਮਨਪ੍ਰੀਤ ਸਿੰਘ  ਦੇ ਪਿਤਾ ਪੱਤਰਕਾਰ ਬਹਾਦਰਜੀਤ ਸਿੰਘ,ਬਸਪਾ ਆਗੂ  ਚਰਨਜੀਤ ਸਿੰਘ ਘਈ,ਸਾਬਕਾ ਕੌਂਸਲਰ ਬਚਿੱਤਰ ਸਿੰਘ,ਪ੍ਰੋHਜਗਮੋਹਨ ਸਿੰਘ,ਅਕਾਲੀ ਆਗੂ ਜ਼ੋਰਾਵਰ ਸਿੰਘ ਬਿੱਟੂ,ਨਿਿਤਸ਼ ਰਾਏਮਿਕਸ,ਅਰਸ਼ ਮੀਆਂਪੁਰੀ,ਡਾHਗਗਨਦੀਪ ਸਿੰਘ,ਐਡਵੋਕੇਟ ਅਮਨਦੀਪ ਸਿੰਘ ਪਾਬਲਾ,ਐਡਵੋਕੇਟ ਅਮਨਦੀਪ ਸਿੰਘ ਬਾਜਵਾ,ਐਡਵੋਕੇਟ ਨਵਦੀਪ ਸਿੰਘ,ਕਰਨ ਸਿੰਘ ਪੁਰੀ,ਅਵਤਾਰ ਸਿੰਘ,ਡਾHਹਰਪ੍ਰੀਤ ਸਿੰਘ,ਸੁਖਦੇਵ ਸਿੰਘ ਸੁੱਖੀ,ਸੁਖਪਾਲ ਸਿੰਘ ਸੁੱਖੀ ਆਦਿ ਵੀ ਮੌਜੂਦ ਸਨ।