ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਐਨ.ਐੱਸ.ਐੱਸ. ਕੈਂਪ ਦਾ ਚੌਥਾ ਦਿਨ ਨਸ਼ਾ ਵਿਰੋਧੀ ਅਤੇ ਵਾਤਾਵਰਣ ਜਾਗਰੂਕਤਾ ਨੂੰ ਸਮਰਪਿਤ

46

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਐਨ.ਐੱਸ.ਐੱਸ. ਕੈਂਪ ਦਾ ਚੌਥਾ ਦਿਨ ਨਸ਼ਾ ਵਿਰੋਧੀ ਅਤੇ ਵਾਤਾਵਰਣ ਜਾਗਰੂਕਤਾ ਨੂੰ ਸਮਰਪਿਤ

ਪਟਿਆਲਾ/ royalpatiala.in News/ 24 ਫ਼ਰਵਰੀ 2026

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋਫ਼ੈਸਰ ਡਾ. ਵਨੀਤਾ ਰਾਣੀ ਦੀ ਅਗਵਾਈ ਹੇਠ ਚੱਲ ਰਹੇ ਐਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਪਟਿਆਲਾ ਫਾਊਂਡੇਸ਼ਨ ਦੇ ਸੀ.ਈ.ਓ ਅਤੇ ਸੰਸਥਾਪਕ ਰਵੀ ਆਹਲੂਵਾਲੀਆ ਨੇ ਐਨ ਐੱਸ ਐੱਸ ਵਲੰਟੀਰਜ਼ ਵਿਚ ਵਾਤਾਵਰਣ ਸੁਰੱਖਿਆ ਸੰਬੰਧੀ ਜਾਗਰੂਕਤਾ ਪੈਦਾ ਕੀਤੀ।

ਉਨ੍ਹਾਂ ਨੇ ਰੁੱਖ ਲਗਾਉਣ ਦੀ ਮਹੱਤਤਾ, ਪਾਣੀ ਦੀ ਸ਼ੁੱਧਤਾ ਅਤੇ ਇਸ ਦੀ ਸੰਭਾਲ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਪਾਣੀ ਵਿੱਚ ਯੂਰੇਨਿਅਮ ਦੇ ਵੱਧ ਰਹੇ ਪੱਧਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸੁਰੱਖਿਅਤ ਪੀਣਯੋਗ ਪਾਣੀ ਦੀ ਲੋੜ ਉਤੇ ਜ਼ੋਰ ਦਿੱਤਾ।

ਇਸ ਮੌਕੇ ਸਾਂਝੀ ਸਿੱਖਿਆ ਐਨ.ਜੀ.ਓ. ਵੱਲੋਂ ਡਾ. ਮੁਦਾਸਿਰ ਬਸ਼ੀਰ ਨੇ ਵਿਦਿਆਰਥੀਆਂ ਨੂੰ ਪਰਸਨਲ ਡਿਵੈਲਪਮੈਂਟ, ਇੰਟਰਪਰਸਨਲ ਕਮਿਊਨੀਕੇਸ਼ਨ ਸਕਿਲ, ਲੀਡਰਸ਼ਿਪ ਸਕਿਲ, ਨਰਿਸ਼ਿੰਗ ਪਰਸਨੈਲਿਟੀ, ਯੂਥ ਇਨਵਾਲਵਮੈਂਟ ਅਤੇ ਏਆਈ ਸਕਿਲਜ਼ ਬਾਰੇ ਜਾਣਕਾਰੀ ਦਿੱਤੀ।

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਐਨ.ਐੱਸ.ਐੱਸ. ਕੈਂਪ ਦਾ ਚੌਥਾ ਦਿਨ ਨਸ਼ਾ ਵਿਰੋਧੀ ਅਤੇ ਵਾਤਾਵਰਣ ਜਾਗਰੂਕਤਾ ਨੂੰ ਸਮਰਪਿਤ

 

ਐਨ.ਐੱਸ.ਐੱਸ. ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਜਗਦੇਵ ਸਿੰਘ ਅਤੇ ਸਹਾਇਕ ਪ੍ਰੋਫੈਸਰ ਮੂਰਤੀ ਕੌਰ ਵਿਦਿਆਰਥੀਆਂ ਵੱਲੋ  ਐਨ.ਐੱਸ.ਐੱਸ. ਵਲੰਟੀਅਰਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਨਸ਼ਾ ਮੁਕਤ ਸਮਾਜ ਬਣਾਉਣ ਦੀ ਅਪੀਲ ਕੀਤੀ ਗਈ। ਐਨ.ਐੱਸ.ਐੱਸ. ਵਲੰਟੀਅਰਾਂ ਵੱਲੋਂ  ਨਸ਼ਾ ਵਿਰੋਧੀ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸੈਮੀਨਾਰ ਤੋਂ ਬਾਅਦ ਐਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।