ਜਨਰਲ ਫੈਡਰੇਸ਼ਨ ਵਲੋ਼ ਇੰਜ: ਸਰਾਂ ਦੇ ਬਤੌਰ ਸੀਐਮਡੀ ਪਾਵਰਕੌਮ ਕਾਰਜ਼ਕਾਲ ਵਧਾਉਣ ਦੇ ਫੈਸਲੇ ਦਾ ਸਵਾਗਤ

353

ਜਨਰਲ ਫੈਡਰੇਸ਼ਨ ਵਲੋ਼ ਇੰਜ: ਸਰਾਂ ਦੇ ਬਤੌਰ ਸੀਐਮਡੀ ਪਾਵਰਕੌਮ ਕਾਰਜ਼ਕਾਲ ਵਧਾਉਣ ਦੇ ਫੈਸਲੇ ਦਾ ਸਵਾਗਤ

ਪਟਿਆਲਾ (3 ਮਾਰਚ,2024):

ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ, ਪੀਐਸਪੀਸੀਐਲ/ਪੀਐਸਟੀਸੀਐਲ, ਪੰਜਾਬ (ਰਜਿ:) ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਗੁਰਦੀਪ ਸਿੰਘ ਟਿਵਾਨਾ, ਸੀ. ਮੀਤ ਪ੍ਰਧਾਨ, ਹਰਗੁਰਮੀਤ ਸਿੰਘ ਲੁਬਾਣਾ, ਅਮਿਤ ਕੁਮਾਰ, ਜਤਿੰਦਰ ਕੁਮਾਰ, ਲਾਭ ਕੌਰ, ਹਰਮੇਲ ਕੌਰ ਅਤੇ ਹੋਰਨਾ ਵਲੋਂ ਇੰਜ: ਬਲਦੇਵ ਸਿੰਘ ਸਰਾਂ ਜੀ ਨੂੰ ਬਤੌਰ ਸੀ ਐਮ ਡੀ ਪੀ ਐਸ ਪੀ ਸੀ ਐਲ ਐਕਸਟੈਂਨਸ਼ਨ ਮਿਲਣ ਤੇ ਮੁਬਾਰਕਬਾਦ ਦਿੱਤੀ। ਫੈਡਰੇਸ਼ਨ ਵਲੋ਼ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਚੇਅਰਮੈਨ ਜਸਵੰਤ ਸਿੰਘ ਧਾਲੀਵਾਲ ਅਤੇ ਸਪੋਕਸ ਪਰਸਨ ਵਿਨੋਦ ਗੁਪਤਾ ਨੇ ਦੱਸਿਆ ਕਿ ਇੰਜ: ਬਲਦੇਵ ਸਿੰਘ ਸਰਾਂ ਬਹੁਤ ਹੀ ਇਮਾਨਦਾਰ, ਮਿਹਨਤੀ ਅਤੇ ਵਧੀਆ ਇਨਸਾਨ ਹਨ। ਉਹਨਾਂ ਨੂੰ ਪਾਵਰ ਸੈਕਟਰ ਦੀਆਂ ਬਰੀਕੀਆਂ ਬਾਰੇ ਪੁਰਾ ਗਿਆਨ ਹੈ।

ਉਹਨਾਂ ਵਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਰਾਜਨੀਤਕ ਸਹਿਯੋਗ ਅਤੇ ਸੂਝਬੂਝ ਨਾਲ ਥਰਮਲ ਪਲਾਟਾਂ ਲਈ ਕੋਲੇ ਦੀ ਕਮੀ ਨੂੰ ਪੁਰਾ ਕਰਨ ਲਈ ਪਿਛਵਾੜਾ ਕੋਲ ਮਾਈਨ ਤੋਂ ਕੋਲਾ ਸ਼ੁਰੂ ਕੀਤਾ ਅਤੇ ਜੀਵੀਕੇ ਥਰਮਲ ਪਲਾਂਟ ਪਰਾਈਵੇਟ ਸੈਕਟਰ ਤੋ ਦੀ ਖ੍ਰੀਦ ਕੇ ਸਰਕਾਰੀ ਹੱਥਾਂ ਵਿਚ ਲਿਆ।

ਜਨਰਲ ਫੈਡਰੇਸ਼ਨ ਵਲੋ਼ ਇੰਜ: ਸਰਾਂ ਦੇ ਬਤੌਰ ਸੀਐਮਡੀ ਪਾਵਰਕੌਮ ਕਾਰਜ਼ਕਾਲ ਵਧਾਉਣ ਦੇ ਫੈਸਲੇ ਦਾ ਸਵਾਗਤ

ਪੀਐਸਪੀਸੀਐਲ ਨੇ ਇਸ ਸਾਲ ਪੀਕ ਸੀਜ਼ਨ ਵਿਚ 564 ਕਰੋੜ ਤੋਂ ਜਿਆਦਾ ਦਾ ਪ੍ਰੋਫਿਟ ਕਮਾਇਆ। ਉਹ ਕੰਮਾਂ ਦੇ ਨਾਲ ਨਾਲ ਮੁਲਾਜ਼ਮਾਂ ਦੇ ਦੁੱਖ ਦਰਦ ਵੀ ਸਮਝਦੇ ਹਨ। ਇਹ ਆਸ ਕਰਦੇ ਹਾਂ ਕਿ ਉਹ ਮੁਲਾਜ਼ਮਾਂ ਦੇ ਰਹਿੰਦੇ ਮਸਲੇ ਹੱਲ ਕਰਨ ਦੇ ਨਾਲ ਪਾਵਰਕੌਮ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ।