ਗੁਰਵੀਰ ਸਿੰਘ ਗੱਜਪੁਰ ਬੇਲਾ ਵਲੋਂ ਕੀਤੀ ਗਈ ਰਾਹੁਲ ਗਾਂਧੀ ਨਾਲ ਮੁਲਾਕਾਤ, ਸੰਗਠਨਾਤਮਕ ਢਾਂਚੇ ਬਾਰੇ ਕੀਤਾ ਵਿਚਾਰ-ਵਟਾਂਦਰਾ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,24 ਫਰਵਰੀ,2025
ਇੱਥੋਂ ਨੇੜਲੇ ਪਿੰਡ ਗੱਜਪੁਰ ਬੇਲਾ ਨਾਲ ਸਬੰਧਿਤ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਗੁਰਵੀਰ ਸਿੰਘ ਗੱਜਪੁਰ ਬੇਲਾ ਵਲੋਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਅਤੇ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਬਾਰੇ ਵੀ ਵਿਚਾਰ-ਵਿਟਾਂਦਰਾ ਕੀਤਾ ਗਿਆ।
ਦੱਸਣਯੋਗ ਹੈ ਕਿ ਅਮੇਠੀ ਤੋਂ ਲੋਕ ਸਭਾ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਅਤੇ ਜੰਮੂ ਕਸ਼ਮੀਰ ਤੋਂ ਵਿਰੋਧੀ ਧਿਰ ਦੇ ਆਗੂ ਗੁਲਾਮ ਅਹਿਮਦ ਮੀਰ ਦੀ ਅਗਵਾਈ ਹੇਠ 40 ਸਾਲ ਬਾਅਦ ਕਾਂਗਰਸ ਯੂਥ ਕੁਆਰਡੀਨੇਟਰਾਂ ਦਾ ਮਿਲਣ ਸਮਾਗਮ ਡੀ.ਪੀ. ਰਾਏ ਦੀ ਅਗਵਾਈ ਹੇਠ ਹੋਇਆ ਸੀ।
ਜਿਸ ਵਿੱਚ 1985 ਦੀ ਕਾਂਗਰਸ ਦੀ ਜਿੱਤ ਅਤੇ 20 ਸੂਤਰੀ ਪ੍ਰੋਗਰਾਮ ਬਾਰੇ ਖੁੱਲ੍ਹ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਤੋਂ ਚਾਰ ਬਰਨਾਲਾ ਤੋਂ ਹਰਦੀਪ ਗੋਇਲ, ਪਟਿਆਲਾ ਤੋਂ ਨਰੇਸ਼ ਮਹਿਤਾਬ, ਲੁਧਿਆਣਾ ਤੋਂ ਮੇਜਰ ਸਿੰਘ ਸ਼ਾਮਲ ਸਨ।
ਗੱਜਪੁਰ ਬੇਲਾ ਨੇ ਦੱਸਿਆ ਕਿ ਪੂਰੇ ਭਾਰਤ ਤੋਂ 1983 ਬੈਚ ਦੇ 45 ਦੇ ਨਾਲ ਨਾਲ ਕੁੱਲ 77 ਯੂਥ ਕੁਆਰਡੀਨੇਟਰਾਂ ਨੇ ਭਾਗ ਲਿਆ ਸੀ। ਜਿਨ੍ਹਾਂ ਵਿੱਚ ਸਾਰੇ ਯੂਥ ਕੁਆਰਡੀਨੇਟਰਾਂ ਵਲੋਂ ਮੀਰ ਅਤੇ ਕਿਸੋ਼ਰੀ ਲਾਲ ਸ਼ਰਮਾ ਦਾ ਸਨਮਾਨ ਕਰਨਾ ਸੀ।
ਪਰੰਤੂ ਬਾਅਦ ਵਿੱਚ ਕੁਆਰਡੀਨੇਟਰਾਂ ਵਲੋਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ।ਉਨ੍ਹਾ ਕਿਹਾ ਕਿ ਇਹ ਮੀਟਿੰਗ ਇਤਿਹਾਸਿਕ ਹੋ ਨਿੱਬੜੀ ਹੈ।ਜਿੱਥੇ ਪੁਰਾਣੇ ਸਾਥੀਆਂ ਦਾ ਮੇਲ ਮਿਲਾਪ ਹੋਇਆ ਹੈ, ਉੱਥੇ ਹੀ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਿਆ ਹੈ।
