ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮਿਹਨਤ ਤੇ ਲਗਨ ਨਾਲ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾਓ ਆਵੇਗਾ-ਡਾ.ਸੰਜੀਵ ਗੌਤਮ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ 24 ਜੂਨ ,2025
ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਡਾ.ਸੰਜੀਵ ਗੌਤਮ ਅਤੇ ਜਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਨੂੰ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਹਰਮਿੰਦਰ ਸਿੰਘ ਢਾਹੇ ਨੇ ਸਿਰਾਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਦੋਵਾਂ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਇਕੱਠੇ ਹੋਏ ਬਲਾਕ ਪ੍ਰਧਾਨਾਂ ਨਾਲ ਪੰਜਾਬ ਅਤੇ ਗੁਜਰਾਤ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਫਤਵੇ ਤੇ ਲੱਡੂ ਵੰਡ ਕੇ ਖੁਸ਼ੀ ਸਾਝੀ ਕੀਤੀ। ਬਲਾਕ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਵਿੱਚ ਇਸ ਮੌਕੇ ਭਾਰੀ ਉਤਸ਼ਾਹ ਵੇਖਿਆ ਗਿਆ, ਜਿਨ੍ਹਾਂ ਨੇ ਇਸ ਜਿੱਤ ਦਾ ਸੇਹਰਾ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕਪੱਖੀ ਨੀਤੀਆਂ ਨੂੰ ਦਿੱਤਾ, ਜਿਨ੍ਹਾਂ ਨੇ ਲੋਕ ਭਲਾਈ ਦੀਆਂ ਨੀਤੀਆਂ ਬਣਾ ਕੇ ਆਮ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਤੋ ਪਹਿਲਾ ਜਿਲ੍ਹਾਂ ਪ੍ਰਧਾਨ ਦੀ ਜਿੰਮੇਵਾਰੀ ਸ੍ਰੀ ਹਰਮਿੰਦਰ ਸਿੰਘ ਢਾਹੇ ਨਿਭਾ ਰਹੇ ਸਨ, ਅੱਜ ਇਨ੍ਹਾਂ ਆਗੂਆਂ ਨੇ ਵਰਕਰਾਂ ਨੂੰ ਹੋਰ ਇੱਕ ਜੁਟਤਾ ਨਾਲ ਕੰਮ ਕਰਨ ਲਈ ਕਿਹਾ।
ਇਸ ਮੌਕੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਡਾ.ਸੰਜੀਵ ਗੌਤਮ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੰਗਠਨ ਵੱਲੋਂ ਸੋਂਪੀ ਗਈ ਹੈ, ਉਸ ਉੱਤੇ ਖਰਾ ਉਤਰਨ ਲਈ ਉਹ ਦਿਨ ਰਾਤ ਹੋਰ ਮਿਹਨਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸੰਗਠਨ ਦੀ ਮਜਬੂਤੀ ਲਈ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਭ ਦਾ ਬਰਾਬਰ ਸਨਮਾਨ ਹੋਵੇਗਾ। ਉਨ੍ਹਾ ਨੇ ਕਿਹਾ ਕਿ ਜਿਸ ਤਰਾਂ ਜਿਲ੍ਹਾਂ ਯੋਜਨਾ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ ਨੇ ਬਤੌਰ ਜਿਲ੍ਹਾ ਪ੍ਰਧਾਨ ਇਸ ਪਾਰਟੀ ਨੂੰ ਰੂਪਨਗਰ ਜਿਲ੍ਹੇ ਵਿਚ ਮਜਬੂਤ ਕੀਤਾ ਹੈ, ਉਸੇ ਤਰਾਂ ਹੀ ਇਹ ਪ੍ਰਕਿਰਿਆ ਜਾਰੀ ਰਹੇਗੀ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਪੁਰਾਣੇ ਤਜਰਬੇਕਾਰ ਸਕੱਤਰ ਰਾਮ ਕੁਮਾਰ ਮੁਕਾਰੀ ਨੂੰ ਮੁੜ ਇਹ ਜਿੰਮੇਵਾਰੀ ਮਿਲ ਗਈ ਹੈ, ਜਿਸ ਨਾਲ ਉਹ ਜਿਲ੍ਹੇ ਦੇ ਸਾਰੇ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਚਮਕੌਰ ਸਾਹਿਬ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨਗੇ।
ਚੇਅਰਮੈਨ ਜਿਲ੍ਹਾਂ ਯੋਜਨ ਕਮੇਟੀ ਹਰਮਿੰਦਰ ਸਿੰਘ ਢਾਹੇ ਨੇ ਕਿਹਾ ਕਿ 2022 ਅਤੇ ਉਸ ਤੋ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਸਾਲੀ ਫਤਵਾ ਮਿਲਿਆ ਹੈ ਅਤੇ ਹੁਣ ਇਹ ਪਾਰਟੀ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਆਪਣਾ ਅਧਾਰ ਕਾਇਮ ਕਰ ਚੁੱਕੀ ਹੈ। ਰਾਸ਼ਟਰੀ ਪਾਰਟੀ ਦੇ ਵਿਧਾਇਕ ਗੁਜਰਾਤ ਵਿਚ ਵੀ ਚੁਣੇ ਗਏ ਹਨ, ਜਦੋ ਕਿ ਗੁਜਰਾਤ ਭਾਰਤੀ ਜਨਤਾ ਪਾਰਟੀ ਦੀ ਉਹ ਭੂਮੀ ਹੈ, ਜਿੱਥੇ 25 ਸਾਲ ਤੋਂ ਭਾਜਪਾ ਦੀ ਸਰਕਾਰ ਹੈ ਅਤੇ ਦੇਸ਼ ਦੇ ਵੱਡੇ ਵੱਡੇ ਆਗੂ ਉਸ ਸੂਬੇ ਤੋ ਆਉਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਾਂ, 2027 ਦੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦਾ ਸੁਪੜਾ ਸਾਫ ਹੋ ਜਾਵੇਗਾ। ਸਕੱਤਰ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਮਿਹਨਤ ਤੇ ਲਗਨ ਨਾਲ ਵਰਕਰਾਂ ਨੇ ਪਾਰਟੀ ਦਾ ਕੱਦ ਦੇਸ਼ ਭਰ ਵਿੱਚ ਉੱਚਾ ਕੀਤਾ ਹੈ।
ਇਸ ਮੌਕੇ ਦੀਪਕ ਸੋਨੀ, ਜਸਪਾਲ ਸਿੰਘ ਢਾਹੇ, ਪੱਮੂ ਢਿੱਲੋਂ, ਜੁਝਾਰ ਆਸਪੁਰ, ਸੁਨੀਤਾ ਦੇਵੀ, ਹਰਵਿੰਦਰ ਕੌਰ, ਰਣਜੀਤ ਕੌਰ, ਜਸਵੀਰ ਰਾਣਾ, ਜਗਜੀਤ ਸਿੰਘ ਜੱਗੀ, ਕੁਲਵੰਤ ਸਿੰਘ, ਐਡਵੋਕੇਟ ਨਿਸ਼ਾਤ ਗੁਪਤਾ, ਓਕਾਰ ਸਿੰਘ, ਨਰਿੰਦਰ ਸਿੰਘ, ਹੁਸਿਆਰ ਸਿੰਘ ਰਾਣਾ, ਤਰਸੇਮ ਸੈਣੀ, ਬਲਵੰਤ ਮੰਡੇਰ, ਸੋਹਣ ਸਿੰਘ ਨਿੱਕੂਵਾਲ (ਸਾਰੇ ਬਲਾਕ ਪ੍ਰਧਾਨ) ਤੇ ਵਰਕਰ ਹਾਜ਼ਰ ਸਨ।
