ਆਈ. ਈ.ਆਈ. ਸਟੇਟ ਸੈਂਟਰ ਪੰਜਾਬ ਅਤੇ ਚੰਡੀਗੜ੍ਹ ਨੂੰ ਚੁਣਿਆ ਸਰਵੋਤਮ ਸਟੇਟ ਸੈਂਟਰ
ਚੰਡੀਗੜ੍ਹ/ਜਨਵਰੀ 3,2024
ਸੈਸ਼ਨ 2020-21ਦੌਰਾਨ ਸਭ ਤੋਂ ਜਿਆਦਾ ਟੈਕਨੀਕਲ ਐਕਟੀਵਿਟੀਜ ਅਤੇ ਸਾਰੇ ਦੌਰ ਦੀ ਕਾਰਜਗਾਰੀ ਸਰਵੋਤਮ ਹੋਣ ਤੇ ਇੰਸਟੀਟਿਊਸ਼ਨ ਆਫ ਇੰਜੀਨੀਅਰ ਇੰਡੀਆ ਨੇ 125 ਸਟੇਟ ਅਤੇ ਲੋਕਲ ਸੈਂਟਰਾਂ ਵਿੱਚੋਂ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੂੰ ਸਰਵੋਤਮ ਸੈਂਟਰ ਅਵਾਰਡ ਲਈ ਚੁਣਿਆ ਗਿਆ ਹੈ।
ਇਹ ਅਵਾਰਡ 38ਵੀ ਇੰਡੀਅਨ ਇੰਜਨੀਅਰਿੰਗ ਕਾਂਗਰਸ ਦੌਰਾਨ ਜਬਲਪੁਰ ਵਿਖੇ ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਪ੍ਰੈਜੀਡੈਂਟ ਇੰਸਟੀਟਿਊਸ਼ਨ ਆਫ ਇੰਜੀਨੀਅਰ ਇੰਡੀਆ ਦੁਆਰਾ ਪ੍ਰਧਾਨ ਕੀਤਾ ਗਿਆ ਹੈ। ਇਹ ਅਵਾਰਡ ਉਸ ਸਮੇਂ ਦੀ ਐਗਜੀਕਿਊਟਿਵ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਐਸ.ਐਸ. ਮੁੰਡੀ, ਸਾਬਕਾ ਵਾਈਸ ਪ੍ਰੈਜੀਡੈਂਟ ਡਾਕਟਰ ਤਾਰਾ ਸਿੰਘ ਕਮਲ ਅਤੇ ਸਾਬਕਾ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਡਾਕਟਰ ਜਗਤਾਰ ਸਿੰਘ ਨੇ38ਵੀ ਇੰਡੀਅਨ ਇੰਜਨੀਅਰਿੰਗ ਕਾਂਗਰਸ ਦੌਰਾਨ , ਜਬਲਪੁਰ ਵਿਖੇ ਜਾ ਕੇ ਪ੍ਰਾਪਤ ਕੀਤਾ ਹੈ।
ਇਹ ਅਵਾਰਡ ਉਸ ਸੈਸ਼ਨ ਦੇ ਚੇਅਰਮੈਨ ਇੰਜਨੀਅਰ ਐਸ.ਐਸ.ਮੁੰਡੀ,ਸੈਕਟਰੀ ਡਾ. ਬਲਜੀਤ ਸਿੰਘ ਖਹਿਰਾ ਅਤੇ ਪੂਰੀ ਸਟੇਟ ਐਜੀਕਿਊਟਿਵ ਕਮੇਟੀ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਹੋਇਆ ਹੈ। ਇਹ ਅਵਾਰਡ ਮਿਲਣ ਤੇ ਮੌਜੂਦਾ ਸਟੇਟ ਸੈਂਟਰ ਚੇਅਰਮੈਨ ਡਾਕਟਰ ਲਾਭ ਸਿੰਘ ਅਤੇ ਮੌਜੂਦਾ ਆਨਰੇਰੀ ਸੈਕਟਰੀ ਇੰਜਨੀਅਰ ਸ਼ਵਿੰਦਰ ਸਿੰਘ ,ਮੌਜੂਦਾ ਐਗਜੀਕੁਟਵ ਕਮੇਟੀ ਮੈਂਬਰਾਂ ਅਤੇ ਸਾਬਕਾ ਵਾਈਸ ਪ੍ਰੈਜੀਡੈਂਟ ਡਾ. ਤਾਰਾ ਸਿੰਘ ਕਮਲ ਨੇ ਵਧਾਈ ਦਿੱਤੀ ਹੈ।
ਇਹ ਦੱਸਣਾ ਯੋਗ ਹੋਵੇਗਾ ਕਿ ਇੰਸਟੀਟਿਊਸ਼ਨ ਆਫ ਇੰਜੀਨੀਅਰ ਇੰਡੀਆ ਦੀ ਸੰਸਥਾ 1920 ਤੋਂ ਚਲਦੀ ਆ ਰਹੀ ਹੈ ਅਤੇ ਇਹ ਸਰਬੋਤਮ ਸਟੇਟ ਸੈਂਟਰ ਅਵਾਰਡ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਪੰਜਾਬ ਅਤੇ ਚੰਡੀਗੜ੍ਹ ਸੂਬੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ।