ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਰੂਪਨਗਰ ਵਿਖੇ ਕਾਊਂਸਲਿੰਗ ਅਤੇ ਦਾਖ਼ਲਾ ਕੇਂਦਰ ਸਥਾਪਿਤ

332

ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਰੂਪਨਗਰ ਵਿਖੇ ਕਾਊਂਸਲਿੰਗ ਅਤੇ ਦਾਖ਼ਲਾ  ਕੇਂਦਰ  ਸਥਾਪਿਤ

ਬਹਾਦਰਜੀਤ ਸਿੰਘ /ਰੂਪਨਗਰ,10 ਜੂਨ,2022
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਰੂਪਨਗਰ ਵਿਖੇ ਕਾਊਂਸਲਿੰਗ ਅਤੇ ਦਾਖ਼ਲਾ ਕੇਂਦਰ ਸਥਾਪਿਤ ਕੀਤਾ ਗਿਆ।

ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀਆਂ ਲਈ  ਕੋਰਸ ਅਤੇ ਵਿਸ਼ਿਆਂ ਦੀ ਚੋਣ ਕਰਨਾ ਬਹੁਤ ਹੀ ਚੁਣੌਤੀ ਭਰਪੂਰ ਕਾਰਜ ਹੁੰਦਾ ਹੈ।ਵਿਦਿਆਰਥੀਆਂ ਲਈ ਇਹ ਦੁਬਿਧਾ ਬਣੀ ਰਹਿੰਦੀ ਹੈ ਕਿ ਉਹ ਕਿਹੜੇ ਫੀਲਡ ਵਿਚ ਜਾਵੇ।ਵਿਦਿਆਰਥੀਆਂ ਦੀ ਇਸ  ਦੁਬਿਧਾ ਨੂੰ ਦੂਰ ਕਰਨ  ਲਈ ਅਤੇ  ਪਰਿਵਰਤਨਸ਼ੀਲ ਪ੍ਰਸਥਿਤੀਆਂ ਅਨੁਸਾਰ ਉਨ੍ਹਾਂ ਦੀ ਰੁਚੀ ਅਤੇ ਪ੍ਰਤਿਭਾ ਦੇ ਅਨੁਕੂਲ ਕੋਰਸ ਦੀ ਚੋਣ ਨੂੰ ਆਸਾਨ ਬਣਾਉਣ ਲਈ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਰੂਪਨਗਰ  ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਵਿਦਿਆਰਥੀਆਂ ਲਈ ਰੂਪਨਗਰ  ਵਿਖੇ  ਕਾਊਂਸਲਿੰਗ ਅਤੇ ਦਾਖ਼ਲਾ ਕੇਂਦਰਾਂ ਦਾ ਉਦਘਾਟਨ ਬੀ.ਕਾਮ ਆਨਰਜ਼ ਵਿੱਚ  ਦਾਖ਼ਲਾ ਲੈਣ ਵਾਲੀ ਪਹਿਲੀ ਵਿਦਿਆਰਥਣ ਨੇਹਾ ਵੱਲੋਂ ਕੀਤਾ ਗਿਆ।

ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਰੂਪਨਗਰ ਵਿਖੇ ਕਾਊਂਸਲਿੰਗ ਅਤੇ ਦਾਖ਼ਲਾ ਕੇਂਦਰ ਸਥਾਪਿਤ

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਇਹ ਸੈਂਟਰ ਵਿਦਿਆਰਥੀਆਂ ਲਈ ਬੜੇ ਲਾਹੇਵੰਦ ਸਾਬਤ ਹੋਣਗੇ ਕਿਉਂਕਿ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ  ਬੜਾ ਹੀ ਨਾਜ਼ੁਕ ਸਮਾਂ ਹੁੰਦਾ ਹੈ, ਇਸ ਸਮੇਂ ਉਨ੍ਹਾਂ ਨੂੰ ਸਹੀ ਸੇਧ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕਾਲਜ ਵੱਲੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਕਾਲਜ ਵੱਲੋਂ ਰੂਪਨਗਰ, ਨਾਲਾਗੜ੍ਹ,ਨੂਰਪੁਰ ਬੇਦੀ, ਨੰਗਲ ਅਤੇ ਊਨਾ ਵਿਖੇ ਕਾਉਂਸਲਿੰਗ ਅਤੇ ਦਾਖ਼ਲਾ ਕੇਂਦਰ ਸਥਾਪਿਤ ਕੀਤੇ ਗਏ ਹਨ,  ਜਿਨ੍ਹਾਂ ਦਾ ਵਿਦਿਆਰਥੀ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ ।

ਇਨ੍ਹਾਂ ਕੇਂਦਰਾਂ ਦੇ ਕਨਵੀਨਰ ਪ੍ਰੋ. ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਊਂਸਲਿੰਗ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ।

ਇਸ ਮੌਕੇ ਡਾ. ਗੁਰਪ੍ਰੀਤ ਕੌਰ( ਅੰਗਰੇਜ਼ੀ ਵਿਭਾਗ), ਡਾ. ਗੁਰਪ੍ਰੀਤ ਕੌਰ (ਪੰਜਾਬੀ ਵਿਭਾਗ),  ਪ੍ਰੋ. ਕਮਲ ਕੁਮਾਰ, ਡਾ. ਮਨਪ੍ਰੀਤ ਕੌਰ,ਪ੍ਰੋ. ਤਜਿੰਦਰ ਕੌਰ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ  ।

SGPC president Dhami releases prospectus of Khalsa College Anandpur Sahib