ਰੂਪਨਗਰ ਜ਼ਿਲ੍ਹੇ ਵਿੱਚ ਭੂ-ਮਾਫੀਆ ਬਹੁਤ ਹੀ ਵੱਡੇ ਪੱਧਰ ਉੱਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਜਮੀਨਾਂ ਵੇਚ ਰਿਹਾ ਹੈ-ਸੁਰਿੰਦਰ ਸਿੰਘ ਹਰੀਪੁਰ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,15 ਜਨਵਰੀ,2025
ਅੱਜ ਸੁਰਿੰਦਰ ਸਿੰਘ ਹਰੀਪੁਰ ਸਾਬਕਾ ਜਿਲਾ ਪ੍ਰਧਾਨ ਯੂਥ ਕਾਗਰਸ ਰੂਪਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਭੂ-ਮਾਫੀਆ ਬਹੁਤ ਹੀ ਵੱਡੇ ਪੱਧਰ ਉੱਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਜਮੀਨਾਂ ਵੇਚ ਰਿਹਾ ਹੈ।
ਜਿਸ ਵਿੱਚ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਹੁਣ ਤੱਕ ਕਈ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਵੀ ਕਿਸੇ ਵੀ ਮਾਮਲੇ ਵਿੱਚ ਕੋਈ ਸਹੀ ਕਾਰਵਾਈ ਨਹੀਂ ਹੋ ਰਹੀ। ਜੇਕਰ ਕਿਸੇ ਪ੍ਰਾਈਵੇਟ ਵਿਅਕਤੀ ਉੱਤੇ ਕਾਰਵਾਈ ਕਰ ਵੀ ਦਿੱਤੀ ਜਾਂਦੀ ਹੈ ਤਾਂ ਵੀ ਮਾਲ ਵਿਭਾਗ ਦੇ ਕਿਸੇ ਵੀ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ ਅਤੇ ਆਪਣੀਆਂ ਜਮੀਨਾਂ ਦੀਆਂ ਫ਼ਰਦਾਂ ਅਤੇ ਗਿਰਦਾਵਰੀ ਸਮੇਂ -ਸਮੇਂ ਚੈਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਭੂ ਮਾਫੀਆ ਇਸ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ ਕਿਸੇ ਦੀ ਵੀ ਜਮੀਨ ਕਿਸੇ ਸਮੇਂ ਵੀ ਵੇਚੀ ਜਾ ਸਕਦੀ ਹੈ ਇਸ ਲਈ ਹੁਣ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਤਾਜ਼ਾ ਮਿਸਾਲ ਦੇਖਣ ਨੂੰ ਮਿਲਦੀ ਹੈ ਕਿ ਪਿੰਡ ਬਰਦਾਰ ਦੀ 35 ਕਿੱਲੇ ਜ਼ਮੀਨ ਕੁਝ ਵਿਅਕਤੀਆਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਮੁਖਤਿਆਰਨਾਮੇ ਬਣਾ ਕੇਅੱਗੇ ਵੇਚ ਦਿੱਤੀ ਿਜਸ ਸਬੰਧੀ ਐੱਫਆਈਆਰ ਨੰਬਰ 1 ਮਿਤੀ 03/01/2026 ਥਾਣਾ ਸਦਰ ਰੂਪਨਗਰ ਵਿੱਚ ਦਰਜ ਕੀਤੀ ਗਈ ।ਇਸ ਵਿੱਚ ਪੁਲਿਸ ਕਾਰਵਾਈ ਸਿਰਫ ਸੁਰਜੀਤ ਸਿੰਘ ਅਤੇ ਗੁਰਜੀਤ ਸਿੰਘ ਨਾਮ ਦੇ ਦੋ ਵਿਅਕਤੀਆਂ ਤੇ ਦਰਜ ਕੀਤੀ ਗਈ। ਜਦੋਂ ਕਿ ਦਰਖ਼ਾਸਤ ਕਈ ਵਿਅਕਤੀਆਂ ਿਖਲਾਫ ਦਿੱਤੀ ਗਈ ਸੀ। ਜਦੋਂ ਕਿ ਹੋਈ ਪੁਲਿਸ ਜਾਂਚ ਅਨੁਸਾਰ ਮੁਕਦਮਾ ਹੋਰ ਵੀ ਵਿਅਕਤੀਆਂ ਤੇ ਦਰਜ ਕਰਨਾ ਬਣਦਾ ਸੀ।
ਉਨ੍ਹਾਂ ਿਕਹਾ ਿਕ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਸਰਕਾਰ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਿੲੱਕ ਬਲਾਕ ਪ੍ਰਧਾਨ ਦੁਆਰਾ ਲੋਕਾਂ ਦੀਆਂ ਜਮੀਨਾਂ ਜਾਅਲੀ ਬੰਦੇ ਖੜਾ ਕੇ, ਜਾਅਲੀ ਮੁਖਤਿਆਰਨਾਮੇ ਬਣਾ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਿਕਹਾ ਿਕ ਅੱਜ ਸਾਡਾ ਸਵਾਲ ਭਗਵੰਤ ਸਿੰਘ ਮਾਨ ਨੂੰ ਅਤੇ ਵਿਧਾਇਕ ਨੂੰ ਹੈ ਜਿਨਾਂ ਨੇ ਇਸ ਬੰਦੇ ਨੂੰ ਬਲਾਕ ਪ੍ਰਧਾਨ ਬਣਾਇਆ ਹੋਇਆ ਹੈ ਕਿ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਇੱਕ ਇਮਾਨਦਾਰੀ ਦੀਆਂ ਗੱਲਾਂ ਕਰਨ ਦੇ ਨਾਂ ਤੇ ਸਰਕਾਰ ਆਈ ਹੋਵੇ ਦੂਜਾ ਉਸੇ ਸਰਕਾਰ ਦੇ ਅਹੁਦੇਦਾਰ ਗਲਤ ਜਮੀਨਾਂ ਵੇਚਣ ਵਿੱਚ ਸ਼ਾਮਿਲ ਹੋਣ। ਉਨ੍ਹਾਂ ਿਕਹਾ ਿਕ ਜਿੱਥੇ ਪਿੰਡ ਬਰਦਾਰ ਦਾ ਤਾਜ਼ਾ ਮਾਮਲਾ ਹੈ ਉਸਦੇ ਨਾਲ ਹੀ ਦੋ- ਤਿੰਨ ਹੋਰ ਮਾਮਲੇ ਪਿੰਡ ਬੇਲੀ ਅਤੇ ਖਾਲਿਦਪੁਰ ਵੀ ਨਾਲ ਚੱਲ ਰਹੇ ਜਿਨ੍ਹਾਂ ਵਿੱਚ ਲੋਕਾਂ ਦੀਆਂ ਜ਼ਮੀਨਾਂ ਧੋਖਾਧੜੀ ਨਾਲ ਵੇਚੀਆਂ ਗਈਆਂ ਹਨ। ਅਤੇ ਲੋਕ ਇਨਸਾਫ਼ ਲਈ ਭਟਕ ਰਹੇ ਹਨ।

ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਮਸਲਿਆਂ ਵਿੱਚ ਜਿਹੜੇ ਜਾਅਲਸਾਜੀ ਕਰਨ ਵਾਲੇ ਅਸਲ ਲੋਕ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਬਣਦੀ ਹੈ। ਜਿਹੜੇ ਪੁਲਿਸ ਅਫਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੀ ਬਦਲੀ ਕਿਸੇ ਹੋਰ ਜਗ੍ਹਾ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲਣ ਵਿੱਚ ਕੋਈ ਕੁਤਾਹੀ ਨਾ ਹੋਵੇ। ਉਨ੍ਹਾਂ ਲੋਕਾਂ ਅਪੀਲ ਕੀਤੀ ਿਕ ਉਹ ਆਪਣੀਆਂ ਜਮੀਨਾਂ ਜਾਇਦਾਦਾਂ ਚੈੱਕ ਕਰ ਲੈਣ ਿਕਉਂ ਿਕ ਭੂ ਮਾਫੀਆ ਮਾਲ ਮਹਿਕਮੇ ਨਾਲ ਮਿਲਕੇ ਸਰਗਰਮ ਹੈ ਉਨ੍ਹਾਂ ਦੀ ਕਿਸੇ ਦੀ ਵੀ ਜਮੀਨ ਗਲਤ ਤਰੀਕੇ ਨਾਲ ਕਿਸੇ ਨੂੰ ਵੀ ਵੇਚੀ ਜਾ ਸਕਦੀ ਹੈ।
ਉਨ੍ਹਾਂ ਿਕਹਾ ਿਕ ਉਹ ਆਪਣੇ ਲੋਕਾਂ ਨਾਲ ਖੜ੍ਹੇ ਹਨ ਜਿਹੜੇ ਪਰਿਵਾਰ ਪੀੜਿਤ ਹਨ ਉਹਨਾਂ ਨੂੰ ਅਸੀਂ ਇਨਸਾਫ ਦਵਾਉਣ ਲਈ ਲੜਾਈ ਲੜਾਂਗੇ।ਜਿਹੜੇ ਵੀ ਵਿਅਕਤੀ ਜਾਂ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਜਾ ਮਾਲ ਵਿਭਾਗ ਦੇ ਉੱਚ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਇਹਨਾ ਗਲਤ ਕੰਮਾਂ ਵਿੱਚ ਸ਼ਾਮਿਲ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹ ਦੀ ਬਣਦੀ ਸਜ਼ਾ ਦਿਵਾ ਕੇ ਹਟਾਂਗੇ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਿਕ ਰੂਪਨਗਰ ਦੇ ਮਾਲ ਵਿਭਾਗ ਦੀ ਉੱਚ ਪੱਧਰੀ ਜਾਂਚ ਸੀਬੀਆਈ ਜਾ ਵਿਜੀਲੈਂਸ ਤੋਂ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਬਰਦਾਰ, ਹੈਪੀ, ਮੇਵਾ ਸਿੰਘ ਬੇਲੀ, ਗੁਰਮੀਤ ਸਿੰਘ ਬੇਲੀ, ਤਰਸੇਮ ਸਿੰਘ ਖਾਲਿਦਪੁਰ ਹਾਜ਼ਿਰ ਸਨ।











