ਬਜ਼ੁਰਗਾਂ ਦੇ “ਆਪਣਾ ਘਰ” ‘ਚ ਉਤਸਾਹ ਨਾਲ ਮਨਾਇਆ ਗਿਆ ਲੋਹੜੀ ਤਿਉਹਾਰ; ਵਿਧਾਇਕ ਦੀ ਪਤਨੀ ਨਿਸ਼ਾ ਚੱਢਾ ਨੇ ‘ਆਪਣਾ ਘਰ’ ਦੇ ਬਜ਼ੁਰਗਾਂ ਨੂੰ ਲੋਹੜੀ ਵੰਡੀ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ, 14 ਜਨਵਰੀ,2026
ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਅੱਜ ਸਾਂਝੀ ਵਾਲਤਾ ਦਾ ਪ੍ਰਤੀਕ ਲੋਹੜੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ। ਇੰਨਰਵੀਲ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਸਮਾਜ ਦੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਲਈ ਮਨਾਏ ਗਏ ਇਸ ਸਮਾਰੋਹ ਵਿੱਚ ਬਜ਼ੁਰਗਾ ਪ੍ਰਤੀ ਸਤਿਕਾਰ ਪ੍ਰਗਟ ਕਰਨ ਵਾਲੇ ਵੱਡੀ ਗਿਣਤੀ ਵਿਚ ਲੋਕੀ ਸਾਮਲ ਹੋਏ।
ਲੋਹੜੀ ਬਾਲਣ ਦਾ ਅਰੰਭ ਗਾ ਿੲਤਰੀ ਮੰਤਰ ਦਾ ਉਜਾਰਣ ਕਰਨ ਉਪਰੰਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਿਵ ਕੁਮਾਰ ਲਾਲਪੁਰਾ, ਮਾਰਕਿਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ ਤੇ ਉੱਘੇ ਸਮਾਜ ਸੇਵਕ ਡਾ. ਆਰ. ਐਸ. ਪਰਮਾਰ ਵਲੋਂ ਲੋਹੜੀ ਬਾਲ ਕੇ ਕੀਤਾ ਗਿਆ। ਤਿੰਨੋ ਮਹਿਮਾਨਾ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਆਪਣਾ ਘਰ ਦੇ ਪ੍ਰਬੰਧਕਾ ਵਲੋਂ ਬਜ਼ੁਰਗਾ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਪ੍ਰਸੰਸ਼ਾ ਕੀਤੀ।
ਇਸ ਮੌਕੇ ਗੁਰੂ ਗਰਾਮਰ ਅਕਾਡਮੀ ਦੇ ਬੱਚਿਆ, ਪ੍ਰਕਾਸ ਮੈਮੋਰੀਅਲ ਸਕੂਲ ਦੇ ਗੂੰਗੇ ਤੇ ਬੋਲੇ ਬੱਚਿਆ ਨੇ ਮਨੋਰਜਨ ਦਾ ਪ੍ਰੋਗਰਾਮ ਪੇਸ਼ ਕੀਤਾ। ਇੰਨਰਵੀਲ ਕਲੱਬ ਅਤੇ ਸਮਾਗਮ ਵਿੱਚ ਹਾਜ਼ਰ ਮਹਿਲਾਵਾ ਤੇ ਪਤਵੰਤੇ ਵਿਅਕਤੀਆ ਨੇ ਗੀਤਾ ਤੇ ਖੂਬ ਨੱਚ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ। ਸਮਾਗਮ ਦੌਰਾਨ ਪ੍ਰਬੰਧਕਾ ਵਲੋਂ ਕੀਤੇ ਸਾਨਦਾਰ ਖਾਣ ਪੀਣ ਦਾ ਸਭ ਨੇ ਅੰਨਦ ਮਾਨਿਆ। ਜਿਸ ਲਈ ਟਰੱਸਟੀ ਜਗਦੇਵ ਸਿੰਘ ਤੇ ਦਲਜੀਤ ਸਿੰਘ ਨੇ ਕਾਫੀ ਤੇ ਇੰਨਰਵੀਲ ਕਲੱਬ ਵਲੋਂ ਕੁਲਚੇ ਛੋਲੇ ਦਾ ਪ੍ਰਬੰਧ ਕੀਤਾ ਗਿਆ ਸੀ।
ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਪ੍ਰਬੰਧਕਾ ਵਲੋਂ ਸਭ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਆਏ ਮਹਿਮਾਨਾਂ ਤੇ ਹੋਰਨਾ ਦਾ ਸਵਾਗਤ ਤੇ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਸਭ ਨੂੰ ਖੁਸ਼ਹਾਲ ਜੀਵਨ ਪ੍ਰਦਾਨ ਕਰੇ। ਇਸ ਮੌਕੇ ਸੰਸਥਾ ਦੇ ਟਰੱਸਟੀ ਬਲਬੀਰ ਸਿੰਘ ਸੈਣੀ, ਡਾ. ਅਜਮੇਰ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਦਲਜੀਤ ਸਿੰਘ, ਜਗਦੇਵ ਸਿੰਘ, ਬਹਾਦਰਜੀਤ ਸਿੰਘ, ਵਿਨੋਦ ਜੈਨ, ਇੰਨਰਵੀਲ ਕਲੱਬ ਦੀ ਪ੍ਰਧਾਨ ਗੁਰਮੀਤ ਕੌਰ ਸਮੇਤ ਅਹੁਦੇਦਾਰ ਪਰਮਿੰਦਰ ਕੌਰ ਪੰਦੋਹਲ, ਮੀਨਲ, ਸੁਮਨ ਤਿਆਗੀ, ਆਸਿਮਾ ਅਗਰਵਾਲ, ਸੁਪਿੰਦਰ ਕੌਰ, ਆਦਰਸ਼ ਸ਼ਰਮਾ, ਆਪਣਾ ਘਰ ਦੇ ਬਜ਼ੁਰਗ ਭੁਪਿੰਦਰ ਸਿੰਘ, ਜਿੰਦਰ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ, ਪਾਲ ਸਿੰਘ, ਹਰਮੇਸ ਲਾਲ, ਤਾਰਾ ਸਿੰਘ, ਸੁਖਦੇਵ ਸ਼ਰਮਾ, ਸ਼ਾਮ ਲਾਲ ਗੋਇਲ, ਕੇ. ਐਲ. ਕਪੂਰ, ਅਸ਼ਵਨੀ ਸਹਿਗਲ, ਕੇ. ਐਸ. ਭੌਗਲ ਆਦਿ ਹਾਜ਼ਰ ਸਨ।

ਵਿਧਾਇਕ ਦਿਨੇਸ਼ ਚੱਢਾ ਦੀ ਪਤਨੀ ਨਿਸ਼ਾ ਚੱਢਾ ਨੇ ‘ਆਪਣਾ ਘਰ’ ਦੇ ਬਜ਼ੁਰਗਾਂ ਨੂੰ ਲੋਹੜੀ ਵੰਡੀ
ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਧਰਮਪਤਨੀ ਨਿਸ਼ਾ ਚੱਢਾ ਇੱਥੇ ਆਪਣਾ ਘਰ ਹਵੇਲੀ ਕਲਾ ‘ਚ ਰਹਿ ਰਹੇ ਬਜ਼ੁਰਗਾਂ ਨੂੰ ਲੋਹੜੀ ਦੀ ਵਧਾਈ ਦੇਣ ਆਏ।ਇੱਥੇ ਪਹੁੰਚਣ ਤੇ ਸੰਸਥਾ ਦੇ ਪ੍ਰਧਾਨ ਰਾਜਿੰਦਰ ਸੈਣੀ, ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਜਗਦੇਵ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਲੋਹੜੀ ਦੀ ਵਧਾਈ ਸਾਂਝੀ ਕੀਤੀ ਗਈ। ਇਸ ਸਮੇਂ ਉਨ੍ਹਾ ਨਾਲ ਸੀਨੀਅਰ ਸਿਟੀਜ਼ਨਜ ਕੌਂਸਲ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਵਰਿੰਦਰ ਵੋਹਰਾ ਵੀ ਸਨ।
ਨਿਸ਼ਾ ਚੱਢਾ ਨੇ ਆਪਣਾ ਘਰ ‘ਚ ਰਹਿ ਰਹੇ ਬਜ਼ੁਰਗਾ ਦਾ ਹਾਲ ਚਾਲ ਪੁਛਿਆ ਤੇ ਉਨ੍ਹਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾ ਬਜ਼ੁਰਗਾ ਨੂੰ ਲੋਹੜੀ ਦੀ ਸਮਗਰੀ ਵੀ ਭੇਟ ਕੀਤੀ ਅਤੇ ਸੰਸਥਾ ਨੂੰ ਮਾਲੀ ਮਦਦ ਭੇਟ ਕੀਤੀ। ਸੰਸਥਾ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਵਿਧਾਇਕ ਪਰਿਵਾਰ ਵਲੋਂ ਬਜ਼ੁਰਗਾ ਪ੍ਰਤੀ ਵਿਖਾਏ ਜਾ ਰਹੇ ਸਨੇਹ ਤੇ ਪਿਆਰ ਦੀ ਪ੍ਰਸੰਸ਼ਾ ਕਰਦੇ ਉਨ੍ਹਾ ਨਾਲ ਲੋਹੜੀ ਦੀਆ ਖੁਸ਼ੀਆ ਸਾਂਝੇ ਕਰਨ ਲਈ ਸ਼੍ਰੀਮਤੀ ਚੱਢਾ ਦਾ ਧੰਨਵਾਦ ਕੀਤਾ। ਇਸ ਮੌਕੇ ਬਜ਼ੁਰਗ ਭੁਪਿੰਦਰ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ, ਸੁਰਮੁੱਖ ਸਿੰਘ, ਜਿੰਦਰ ਸਿੰਘ ਤੇ ਕੁਸ਼ਲ ਕੁਮਾਰ, ਕਿਰਨ ਵੀ ਹਾਜ਼ਰ ਸਨ।












