ਕੈਨੇਡਾ “ਚ ਮਾਲੇਰਕੋਟਲਾ ਕਲੱਬ ਨੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਕੀਤਾ ਵਿਸ਼ੇਸ਼ ਸਨਮਾਨ

58

ਕੈਨੇਡਾ “ਚ ਮਾਲੇਰਕੋਟਲਾ ਕਲੱਬ ਨੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਕੀਤਾ ਵਿਸ਼ੇਸ਼ ਸਨਮਾਨ

ਸੰਦੌੜ, 22 ਜੁਲਾਈ,2025 – 

ਕੈਨੇਡਾ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਿਤ ਐਨ ਆਰ ਆਈਜ ਵੱਲੋਂ ਬਣਾਏ ਗਏ ਮਾਲੇਰਕੋਟਲਾ ਕਲੱਬ ਰਜਿ ਵੈਨਕੁਵਰ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਹਰ ਸਾਲ ਦੀ ਤਰ੍ਹਾਂ ਮਾਲੇਰਕੋਟਲਾ ਨਾਈਟ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।

ਮੀਟਿੰਗ ਵਿੱਚ ਪੰਜਾਬ ਤੋਂ ਉਚੇਚੇ ਤੌਰ ਤੇ ਕੈਨੇਡਾ ਗਏ ਹੋਏ ਮਾਲੇਰਕੋਟਲਾ ਤੋਂ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਲੇਰਕੋਟਲਾ ਕਲੱਬ ਵੱਲੋਂ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਇਲਾਕੇ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸਮੇਂ ਸਮੇਂ ਤੇ ਆਪਣੀ ਕਲਮ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਪੱਤਰਕਾਰ ਮੁਕੰਦ ਸਿੰਘ ਚੀਮਾ ਨੇ ਮਾਲੇਰਕੋਟਲਾ ਕਲੱਬ ਦੇ ਅਹੁਦੇਦਾਰਾਂ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਲੋਕ ਮੁੱਦਿਆਂ ਅਤੇ ਲੋਕਾਂ ਦੀ ਅਵਾਜ ਨੂੰ ਉਜਗਾਰ ਕਰਦੇ ਰਹਿਣਗੇ।

ਕੈਨੇਡਾ “ਚ ਮਾਲੇਰਕੋਟਲਾ ਕਲੱਬ ਨੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਕੀਤਾ ਵਿਸ਼ੇਸ਼ ਸਨਮਾਨ

ਇਸ ਮੌਕੇ ਨੰਬਰਦਾਰ ਜਰਨੈਲ ਸਿੰਘ ਮਾਨ, ਸਾਬਕਾ ਸਰਪੰਚ ਬਲਵਿੰਦਰ ਸਿੰਘ ਜਲਵਾਣਾ, ਸਾਬਕਾ ਸਰਪੰਚ ਸੁਖਦੇਵ ਸਿੰਘ ਮੰਡੀਆਂ, ਪਰਗਟ ਸਿੰਘ ਧਾਲੀਵਾਲ ਦੁਲਮਾਂ, ਜਸਕਿੰਦਰ ਸਿੰਘ ਧਾਲੀਵਾਲ ਦੁਲਮਾਂ,ਹਰਪ੍ਰੀਤ ਸਿੰਘ ਦੁਲਮਾਂ, ਹਰਪ੍ਰੀਤ ਸਿੰਘ ਚੀਮਾ ਮਾਨਕੀ, ਇਕਬਾਲ ਸਿੰਘ, ਪ੍ਰਭਜੋਤ ਸਿੰਘ ਫਰਵਾਲੀ, ਮਿਸਤਰੀ ਹਰਜਿੰਦਰ ਸਿੰਘ ਮਾਣਕੀ, ਸਤਨਾਮ ਸਿੰਘ ਜੱਸੜ ਖੇੜੀ ਸੋਢੀਆਂ, ਸੁਖਨੈਬ ਸਿੰਘ ਮੁਹੰਮਦਗੜ, ਇਸਾਨਪ੍ਰੀਤ ਸਿੰਘ ਧਾਲੀਵਾਲ ਖੁਰਦ , ਇੰਜਨੀਅਰ ਇਕਬਾਲ ਸਿੰਘ  ਨੰਬਰਦਾਰ ਮੱਘਰ ਸਿੰਘ ਮਾਨਾਂ , ਗੁਰਵੀਰ ਸਿੰਘ ਕੁਠਾਲਾ ਆਦਿ ਹਾਜ਼ਰ ਸਨ।