ਪਟਿਆਲਾ ਦੇ ਬਜਾਰਾਂ ਵਿੱਚ ਕਬਜੇ ਕਰਨ ਵਾਲਿਆਂ ਦੇ ਹੋਣਗੇ ‘ਈ-ਚਾਲਾਨ’- ਨਿਗਮ ਕਮਿਸ਼ਨਰ
ਪਟਿਆਲਾ/ 27 ਜੂਨ, 2022
ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਨਗਰ ਨਿਗਮ ਆਪਣੇ ਆਪ ਤੋਂ ਸੁਰੂਆਤ ਕਰਨ ਜਾ ਰਿਹਾ ਹੈ। ਨਿਗਮ ਦੀ ਹਦੂਦ ਵਿੱਚ ਰੇਨ ਹਾਰਵੈਸਟਿੰਗ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਕੰਮ ਸੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਹਿਰ ਵਿੱਚ ਵਿਗੜ ਰਹੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਲਈ ਨਗਰ ਨਿਗਮ ਟਰੈਫਿਕ ਪੁਲੀਸ ਨਾਲ ਮਿਲ ਕੇ ਕੰਮ ਕਰੇਗਾ। ਸਹਿਰ ਦੇ ਬਾਜਾਰਾਂ ‘ਚ ਕਬਾਂ ਤੋਂ ਛੁਟਕਾਰਾ ਦਿਵਾਉਣ ਲਈ ਲੈਂਡ ਬ੍ਰਾਂਚ ਸਮਾਰਟ ਵਰਕ ਅਤੇ ਈ-ਚਾਲਾਨ ਅਪਣਾਏਗੀ, ਤਾਂ ਜੋ ਚਲਾਨ ਕੱਟ ਕੇ ਕਬਜਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ। ਇਹ ਜਾਣਕਾਰੀ ਨਗਰ ਨਿਗਮ ਪਟਿਆਲਾ ਦੇ ਕਮਿਸਨਰ ਅਦਿਤਿਆ ਉਪਲ ਨੇ ਪਟਿਆਲਾ ਮੀਡੀਆ ਕਲੱਬ ਵਿਖੇ ‘ਮੀਟ ਦਾ ਪ੍ਰੈਸ’ ਦਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਂਝੀ ਕੀਤੀ।
ਨਿਗਮ ਕਮਿਸਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਪਹਿਲੀ ਵਾਰ ਪਤਰਕਾਰਾਂ ਨਾਲ ਮੁਲਾਕਾਤ ਕਰਕੇ ਸਹਿਰ ਵਾਸੀਆਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਜਨਮ-ਮੌਤ ਸਾਖਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਕੁਦਰਤੀ ਮੌਤ ਤੋਂ ਬਾਅਦ ਮੌਤ ਦਾ ਸਰਟੀਫਿਕੇਟ ਲੈਣ ਲਈ ਭਰੇ ਜਾਣ ਵਾਲੇ ਫਾਰਮ ਵਿੱਚ ਡਾਕਟਰ ਵੱਲੋਂ ਮੌਤ ਦੇ ਕਾਰਨਾਂ ਦਾ ਜਿਕਰ ਕਰਨਾ ਲਾਜਮੀ ਹੈ ਪਰ ਕਈ ਮਾਮਲਿਆਂ ਵਿੱਚ ਮਿ੍ਰਤਕ ਡਾਕਟਰ ਕੋਲ ਨਹੀਂ ਲਿਜਾਣਾ ਪੈਂਦਾ। ਅਜਿਹੇ ਚ ਪਰਿਵਾਰਕ ਮੈਂਬਰਾਂ ਨੂੰ ਮੌਤ ਤੋਂ ਬਾਅਦ ਸਰਟੀਫਿਕੇਟ ਲੈਣ ਚ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਕਮਿਸਨਰ ਨੇ ਕਿਹਾ ਕਿ ਉਹ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹਨ ਅਤੇ ਜਲਦੀ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।
ਰਾਜਿੰਦਰਾ ਝੀਲ ਵਿੱਚ ਸਫਾਈ ਦੀ ਘਾਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਰਾਜਿੰਦਰਾ ਝੀਲ ਦੇ ਸੁੰਦਰੀਕਰਨ ਪੀਡਬਲਯੂਡੀ ਦੀ ਤਰਫੋਂ ਕੀਤਾ ਗਿਆ ਸੀ। ਇਸ ਝੀਲ ਵਿੱਚ ਫੈਲੀ ਗੰਦਗੀ ਨੂੰ ਸਾਫ ਕਰਨ ਲਈ ਨਿਗਮ ਕੋਲ ਕੋਈ ਵਾਧੂ ਬਜਟ ਨਹੀਂ ਹੈ ਪਰ ਡੀਸੀ ਪਟਿਆਲਾ ਨੇ ਪਿਛਲੇ ਦਿਨੀਂ ਡੀਸੀ ਫੰਡਾਂ ਨਾਲ ਝੀਲ ਦੀ ਸਫਾਈ ਕਰਵਾਉਣ ਦੇ ਹੁਕਮ ਦਿੱਤੇ ਹਨ।
ਪਟਿਆਲਾ ਦੇ ਬਜਾਰਾਂ ਵਿੱਚ ਕਬਜੇ ਕਰਨ ਵਾਲਿਆਂ ਦੇ ਹੋਣਗੇ ‘ਈ-ਚਾਲਾਨ’- ਨਿਗਮ ਕਮਿਸ਼ਨਰI ਪਿੰਡ ਝਿੱਲ ਤੋਂ ਡਾਇਰੀਆ ਦੀਆਂ ਸ਼ਿਕਾਇਤਾਂ ਤੋਂ ਬਾਅਦ ਨਿਗਮ ਦੇ ਅਧਿਕਾਰ ਖੇਤਰ ‘ਚ ਪੈਂਦੇ ਸਾਰੇ ਪਾਣੀ ਟੈਂਕਾਂ ਦੀ ਸਫਾਈ ਮੁਕੰਮਲ ਹੋ ਗਈ ਹੈ। ਇਸ ਦੇ ਨਾਲ ਹੀ ਨਿਗਮ ਕਮਿਸਨਰ ਵੱਲੋਂ ਹਰੇਕ ਖੇਤਰ ਵਿੱਚੋਂ ਹਰ ਹਫਤੇ ਪਾਣੀ ਦੇ ਘੱਟੋ-ਘੱਟ 20 ਸੈਂਪਲ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੈਂਪਲ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਹਿਰ ਵਿੱਚ ਪਾਰਕਿੰਗ ਵਿਵਸਥਾ ਨੂੰ ਸੁਧਾਰਨ ਲਈ ਨਗਰ ਨਿਗਮ ਜਲਦੀ ਹੀ ਪਾਰਕਿੰਗ ਸਿਸਟਮ ਨੂੰ ਅਪਣਾਏਗਾ ਪਰ ਇਸ ਲਈ ਨਿਗਮ ਕਮਿਸਨਰ ਨੇ ਕਿਹਾ ਹੈ ਕਿ ਇਸ ਵਿੱਚ ਕੁਝ ਸਮਾਂ ਲੱਗੇਗਾ। ਇਸ ਤੋਂ ਪਹਿਲਾ ਪਟਿਆਲਾ ਮੀਡੀਆ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪਟਿਆਲਾ ਮੀਡੀਆ ਕਲਬ ਵਿਖੇ ਪੁਜਣ ਤੇ ਨਿਗਮ ਕਮਿਸ਼ਨਰ ਦਾ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਤੇ ਅਤੇ ਨਾਲ ਹੀ ਸਨਮਾਨ ਚਿੰਨ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਡੇਅਰੀ ਸਿਫ਼ਟਿੰਗ ਦੀਆਂ ਤਿਅਰੀਆਂ ਮੁਕੰਮਲ
ਡੇਅਰੀ ਸਿਫ਼ਟਿੰਗ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਪਿੰਡ ਅਬਲੋਵਾਲ ਵਿੱਚ ਡੇਅਰੀ ਸ਼ਿਫਟਿੰਗ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਫਿਲਹਾਲ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਉਤਪਾਦ ਵਾਲੀ ਥਾਂ ਤੇ ਪਸ਼ੂਆਂ ਦੇ ਮਲ-ਮੂਤਰ ਆਦਿ ਦੇ ਯੋਗ ਪ੍ਰਬੰਧ ਆਪਣੇ ਅੰਤਿਮ ਪੜਾਅ ਤੇ ਹਨ ਅਤੇ ਜਿਵੇਂ ਹੀ ਉਹ ਮੁਕੰਮਲ ਹੋ ਜਾਣਗੇ, ਸਭ ਤੋਂ ਪਹਿਲਾਂ ਉਨ੍ਹਾਂ 66 ਡੇਅਰੀ ਮਾਲਕਾਂ ਨੂੰ ਤਬਦੀਲ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਪਹਿਲਾਂ ਨਿਗਮ ਕੋਲ ਪਲਾਟ ਲੈਣ ਲਈ ਕਿਸਤ ਜਮ੍ਹਾ ਕਰਵਾ ਕੇ ਅਲਾਟਮੈਂਟ ਪੱਤਰ ਦਿੱਤਾ ਗਿਆ ਹੈ।
ਦੁਕਾਨਦਾਰ ਕੂੜਾ-ਕਰਕਟ ਨੂੰ ਕੁੂੜੇਦਾਨਾਂ ਵਿਚ ਪਾਉਣ
ਬਿਲਡਿੰਗ ਬਰਾਂਚ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਨਿਗਮ ਦੇ ਅਧਿਕਾਰ ਖੇਤਰ ਵਿੱਚ ਜਿੱਥੇ ਵੀ ਨਾਜਾਇਜ ਇਮਾਰਤਾਂ ਬਣੀਆਂ ਹਨ, ਉਨ੍ਹਾਂ ਬਾਰੇ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੈ। ਛੋਟੀ ਬਾਰਾਦਰੀ ਦੀ ਕਾਰ ਮਾਰਕੀਟ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਿਗਮ ਕਮਿਸਨਰ ਨੇ ਕਿਹਾ ਕਿ ਉਹ ਖੁਦ ਛੋਟੀ ਬਾਰਾਦਰੀ ਦਾ ਦਰਾ ਕਰਨਗੇ ਅਤੇ ਡੀ.ਸੀ.ਪਟਿਆਲਾ ਨਾਲ ਵਿਸਥਾਰ ਵਿੱਚ ਗੱਲਬਾਤ ਕਰਕੇ ਸਥਿਤੀ ਦਾ ਜਾਇਜਾ ਲੈਣਗੇ ਅਤੇ ਇਲਾਕਾ ਨਿਵਾਸੀਆਂ ਦੇ ਹੱਕ ਵਿੱਚ ਫੈਸਲਾ ਲੈਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਫਾਈ ਕਰਨ ਉਪਰੰਤ ਕੂੜਾ-ਕਰਕਟ ਨੂੰ ਦੂਰ-ਦੁਰਾਡੇ ਦੇ ਬਾਹਰ ਇਕੱਠਾ ਨਾ ਕਰਨ, ਸਗੋਂ ਨੇੜਲੇ ਕੂੜੇਦਾਨ ਵਿੱਚ ਪਹੁੰਚਾਉਣ।
