ਕਾਂਗਰਸ ਦੀ 28 ਫਰਵਰੀ ਦੀ ਮਹਾ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,23 ਫਰਵਰੀ ,2026
ਪੰਜਾਬ ਕਾਂਗਰਸ ਵੱਲੋਂ ਰੱਖੀ ਗਈ 28 ਫਰਵਰੀ ਦੀ ਮਹਾ ਰੈਲੀ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪੁੱਜ ਰਹੇ ਹਨ, ਤਿਆਰੀ ਦੀ ਸਮੀਖਿਆ ਲਈ ਪੁੱਜੇ ਕੋਆਰਡੀਨੇਟਰਸੰਗਤ ਸਿੰਘ ਗਿਲਜੀਆਂ (ਸਾਬਕਾ ਕੈਬਿਨੇਟ ਮੰਤਰੀ) ਦਾ ਰੂਪਨਗਰ ਕਾਂਗਰਸ ਭਵਨ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ।
ਇਸ ਉਪਰੰਤ ਸੰਗਤ ਸਿੰਘ ਗਿਲਜੀਆਂ ਨੇ ਇਸ ਮੌਕੇ ਪੁੱਜੇ ਹੋਏ ਜਿਲ੍ਹਾ ਕਾਂਗਰਸ ਦੇ ਲੀਡਰ , ਅਹੁਦੇਦਾਰ ਅਤੇ ਵਰਕਰਾਂ ਨਾਲ ਇਸ ਰੈਲੀ ਦੀ ਸਫਲਤਾ ਲਈ ਵਿਚਾਰ ਵਟਾਂਦਰਾ ਕਿਤਾ ਅਤੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੀ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਕਾਨੂੰਨ ਵਿੱਚ ਕੀਤੇ ਗਏ ਬਦਲਾਅ ਦੇ ਵਿਰੌਧ ਵਿੱਚ ਛੇੜੀ ਜੰਗ ਤਹਿਤ ਬਰਨਾਲਾ ਵਿਖੇ ਇਕ ਵੱਡੀ ਰੈਲੀ ਰੱਖੀ ਗਈ ਹੈ ਅਤੇ ਕਿਹਾ ਕੀ ਇਹ ਬਦਲਾਅ ਮਨਰੇਗਾ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਵੱਡਾ ਡਾਕਾ ਹੈ ਜਿਸ ਨਾਲ ਪੇਂਡੂ ਖੇਤਰ ਵਿੱਚ ਰਹਿ ਰਹੇ ਲੋਕਾਂ ਦੇ ਜੀਵਨ ਤੇ ਬਹੁਤ ਮਾੜਾ ਅਸਰ ਪਵੇਗਾ ਪਰ ਕਾਂਗਰਸ ਪਾਰਟੀ ਇਸ ਬੇਇਨਸਾਫ਼ੀ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖੇਗੀ
ਇਸ ਮੌਕੇ ਉਹਨਾਂ ਨੇ ਜਿਲ੍ਹਾ ਕਾਂਗਰਸ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਜ਼ਿੰਮੇਵਾਰੀਆਂ ਸੌਂਪੀਆਂ ਅਤੇ ਨਰੇਗਾ ਕਾਮਿਆਂ ਨੂੰ ਵੀ ਅਪੀਲ ਕੀਤੀ ਕੀ ਕਾਂਗਰਸ ਵੱਲੋਂ ਤੁਹਾਡੇ ਲਈ ਲੜੀ ਜਾ ਰਹੀ ਇਸ ਲੜਾਈ ਵਿੱਚ ਉਹ ਕਾਂਗਰਸ ਦਾ ਸਾਥ ਦੇਣ। ਇਸ ਉਪਰੰਤ ਅਸ਼ਵਨੀ ਸ਼ਰਮਾ ਨੇ ਕੋਆਰਡੀਨੇਟਰ ਸੰਗਤ ਸਿੰਘ ਗਿਲਜੀਆਂ ਨੂੰ ਵਿਸ਼ਵਾਸ਼ ਦਵਾਇਆ ਿਕ ਜਿਲ੍ਹਾ ਕਾਂਗਰਸ ਰੂਪਨਗਰ ਇਸ ਲੜਾਈ ਵਿੱਚ ਪੂਰਨ ਸਹਿਯੋਗ ਕਰੇਗੀ ਅਤੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਇੱਕ ਵੱਡੇ ਇਕੱਠ ਨਾਲ 28 ਤਰੀਕ ਨੂੰ ਬਰਨਾਲਾ ਵਿਖੇ ਪੁੱਜੇਗੀ ।

ਨਗਰ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਨੇ ਇਸ ਮੀਟਿੰਗ ਵਿੱਚ ਪੁੱਜੇ ਸੰਗਤ ਸਿੰਘ ਗਿਲਜੀਆਂ ਅਤੇ ਸਮੂਹ ਕਾਂਗਰਸ ਵਰਕਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਅਮਰਜੀਤ ਸਿੰਘ ਸੈਣੀ ਸਾਬਕਾ ਪ੍ਰਧਾਨ , ਸੁੱਖਵਿੰਦਰ ਸਿੰਘ ਵ੍ਹਿਸਕੀ ਸਾਬਕਾ ਪ੍ਰਧਾਨ, ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲਰ, ਰਾਜੇਸ਼ਵਰ ਲਾਲੀ,ਰਜੇਸ਼ ਕੁਮਾਰ ਕੌਂਸਲਰ, ਮੋਹਿਤ ਸ਼ਰਮਾ ਕੌਂਸਲਰ,ਮਦਨ ਗੁਪਤਾ ਕੌਂਸਲਰ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਅਵਨੀਸ਼ ਮੋਦਗਿਲ,ਜਗਮੋਹਨ ਸਿੰਘ ਯੂਥ ਆਗੂ,ਰਾਣਾ ਰਵਨੀਤ ਕੰਗ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ,ਸੁਰਿੰਦਰ ਸਿੰਘ ਸਾਬਕਾ ਪ੍ਰਧਾਨ ਯੂਥ ਕਾਂਗਰਸ,ਸਰਵਜੀਤ ਸਿੰਘ ਬਲਾਕ ਪ੍ਰਧਾਨ , ਸੰਜੇ ਸਾਹਨੀ ਬਲਾਕ ਪ੍ਰਧਾਨ, ਅਵਤਾਰ ਚੌਧਰੀ ਬਲਾਕ ਪ੍ਰਧਾਨ, ਵਿਵੇਕ ਬੈਂਸ, ਮਨਪ੍ਰੀਤ ਰਸੂਲਪੁਰ, ਰਾਜਿੰਦਰ ਭੰਵਰਾ, ਇਸ਼ਪ੍ਰਿਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜਰ ਸਨ









