ਭੁਪੇਸ਼ ਬਘੇਲ,ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਣਾ ਕੇ.ਪੀ ਸਿੰਘ ਵੱਲੋਂ ਮਨਰੇਗਾ ਵਰਕਰਾਂ ਨਾਲ ਮੁਲਾਕਾਤ

80

ਭੁਪੇਸ਼ ਬਘੇਲ,ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਣਾ ਕੇ.ਪੀ ਸਿੰਘ ਵੱਲੋਂ ਮਨਰੇਗਾ ਵਰਕਰਾਂ ਨਾਲ ਮੁਲਾਕਾਤ

ਬਹਾਦਰਜੀਤ ਸਿੰਘ/royalpatiala.in News/ ਨੰਗਲ, 10 ਜਨਵਰੀ,2026

ਨੇੜਲੇ ਪਿੰਡ ਗੋਹਲਣੀ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬਘੇਲ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਆਪਣੇ ਅਚਨਚੇਤ ਦੌਰੇ ਦੌਰਾਨ ਮਨਰੇਗਾ ਕਾਮਿਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਮਨਰੇਗਾ ਵਰਕਰਾਂ ਨੇ ਆਪਣੇ ਮੁੱਦੇ ਤੇ ਸਮੱਸਿਆਵਾਂ ਆਗੂਆਂ ਸਾਹਮਣੇ ਰੱਖੀਆਂ। ਇਸ ਮੌਕੇ ਮਨਰੇਗਾ ਕਾਮਿਆਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਮਨਰੇਗਾ ਯੋਜਨਾ ਗਰੀਬ ਅਤੇ ਮਜ਼ਦੂਰ ਵਰਗ ਲਈ ਬਹੁਤ ਮਹੱਤਵਪੂਰਨ ਹੈ, ਪਰ ਮੌਜੂਦਾ ਕੇਂਦਰ ਸਰਕਾਰ ਵੱਲੋਂ ਇਸਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਮਨਰੇਗਾ ਕਾਮਿਆਂ ਨੂੰ ਪੂਰੀ ਤਰਜੀਹ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਕੰਮ ਅਤੇ ਮਜ਼ਦੂਰੀ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਮਜ਼ਦੂਰਾਂ, ਕਿਸਾਨਾਂ ਅਤੇ ਗਰੀਬ ਵਰਗ ਦੇ ਹੱਕਾਂ ਦੀ ਰੱਖਿਆ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਮਨਰੇਗਾ ਯੋਜਨਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਕਾਮਿਆਂ ਦੀ ਆਮਦਨ ਵਧਾਉਣ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮਨਰੇਗਾ ਕਾਮੇ ਪਿੰਡਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਕੇਂਦਰ ਸਰਕਾਰ ਮਨਰੇਗਾ ਵਰਕਰਾਂ ਨਾਲ ਧੋਖਾ ਕਰ ਰਹੀ ਹੈ ਜੌ ਕਿ ਅਤਿ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਮਨਰੇਗਾ ਕਾਮਿਆਂ ਦੇ ਹੱਕ ਸੁਰੱਖਿਅਤ ਕੀਤੇ ਜਾਣਗੇ।

ਭੁਪੇਸ਼ ਬਘੇਲ ,ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਣਾ ਕੇ.ਪੀ ਸਿੰਘ ਵੱਲੋਂ ਮਨਰੇਗਾ ਵਰਕਰਾਂ ਨਾਲ ਮੁਲਾਕਾਤ

ਮੁਲਾਕਾਤ ਦੌਰਾਨ ਮਨਰੇਗਾ ਕਾਮਿਆਂ ਨੇ ਕਾਂਗਰਸੀ ਆਗੂਆਂ ਦੇ ਬਿਆਨਾਂ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਸਰਪੰਚ ਨਾਜਰ ਸਿੰਘ ਗੋਹਲਣੀ, ਡਾਕਟਰ ਚਮਨ ਲਾਲ, ਕਮਲਜੀਤ ਭੱਲੜੀ, ਸਰਵਣ ਸਿੰਘ ਭੱਠਲ, ਰਾਜ ਕੁਮਾਰ ਰਾਜੂ, ਸੁਸ਼ੀਲ ਕੁਮਾਰ ਸੋਨੂ ਰਾਣਾ ਨਾਨਗਰਾਂ, ਸ਼ਿਵ ਕੁਮਾਰ ਨਾਨਗਰਾਂ, ਪੰਨਾ ਲਾਲ ਭਨਾਮ, ਸੂਬੇਦਾਰ ਕੁਲਵੰਤ ਸਿੰਘ, ਰਣਬੀਰ ਸਿੰਘ ਅਟਵਾਲ, ਦੀਪਕ ਕੁਮਾਰ ਹੈਪੀ ਸਾਬਕਾ ਸਰਪੰਚ, ਗੁਰਚਰਨ ਸਿੰਘ ਸੋਢੀ, ਅਮਰੀਕ ਸਿੰਘ ਮੀਕਾ, ਓਂਕਾਰ ਸਿੰਘ ਭੋਡਾ, ਜਗਜੀਤ ਸਿੰਘ ਜੱਗੀ, ਜਸਪਾਲ ਸਿੰਘ ਰਾਣਾ, ਸੂਰਜ ਸ਼ਰਮਾ, ਹਰਜਾਪ ਸਿੰਘ, ਨੰ. ਬਖਸ਼ੀਸ਼ ਸਿੰਘ ਕੰਧੋਲਾ, ਸੁਰੇਸ਼ ਕੁਮਾਰ ਰਿੰਕਾ, ਹਰੀਸ਼ ਕੁਮਾਰ ਬਾਰਡਾ, ਸੰਦੀਪ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ ਭੁੱਖੜ, ਡਾ. ਕਿਸ਼ੋਰ ਚੰਦ, ਅਸ਼ਵਨੀ ਕੁਮਾਰ ਸ਼ਰਮਾ, ਜਯੋਤੀ ਲਾਲ ਗੌਤਮ, ਯੋਗੇਸ਼ ਕੁਮਾਰ ਸ਼ਰਮਾ ਯੂ.ਐਸ.ਏ, ਨਰੇਸ਼ ਕੁਮਾਰ ਬਿੱਟੂ, ਮੰਗਲ ਸਿੰਘ, ਦਿਲਬਾਗ ਸਿੰਘ ਬਾਬਾ ਦੋਨੋਂ ਸੰਮਤੀ ਮੈਂਬਰ, ਬਖਸ਼ੀਸ਼ ਸਿੰਘ ਹਾਜ਼ੀਪੁਰ, ਜੋਗਿੰਦਰ ਸਿੰਘ ਜਿੰਦੂ, ਗੁਰਦੇਵ ਚੱਬਾ, ਪਵਨ ਕੁਮਾਰ ਧੀਮਾਨ, ਕਿਸ਼ਨ ਸਿੰਘ ਆਦਿ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜਰ ਸਨ।