ਹੁਣ ਪੱਤਰਕਾਰ ਕਰ ਸਕਣਗੇ ਬਿਕਰਮ ਮਜੀਠੀਆ ਮਾਮਲੇ ਦੀ ਕਵਰੇਜ

153

ਹੁਣ ਪੱਤਰਕਾਰ ਕਰ ਸਕਣਗੇ ਬਿਕਰਮ ਮਜੀਠੀਆ ਮਾਮਲੇ ਦੀ ਕਵਰੇਜ

ਬਹਾਦਰਜੀਤ ਸਿੰਘ/royalpatiala.in News/ ਚੰਡੀਗੜ੍ਹ, 18 ਜਨਵਰੀ,2026

ਬਾਦਲ ਸਰਕਾਰ ਵਿੱਚ ਪੰਜਾਬ ਸਰਕਾਰ ਦੇ ਵਜ਼ੀਰ ਰਹੇ ਬਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਤੋਂ ਜੇਲ ਦੇ ਵਿੱਚ ਹਨ ‌।ਉਹਨਾਂ ਤੇ ਪੁਲਿਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦਾ ਪਰਚਾ ਦਰਜ ਕੀਤਾ ਗਿਆ ਹੈ ,ਇਸ ਸੰਬੰਧੀ ਮੋਹਾਲੀ ਕੋਰਟ ਵਿੱਚ ਉਹਨਾਂ ਦੀ ਪੇਸ਼ੀ ਪੈਂਦੀ ਹੈ।

ਤਕਰੀਬਨ 6 ਮਹੀਨੇ ਪਹਿਲਾਂ ਪੁਲਿਸ ਵੱਲੋਂ ਮੀਡੀਆ ਨੂੰ ਉਹਨਾਂ ਦੀ ਪੇਸ਼ੀ ਦੀ ਕਵਰੇਜ ਸੰਬੰਧੀ ਰੋਕ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਐਕਟਿਵ ਜਰਨਲਿਸਟ ਯੂਨੀਅਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਤੱਗੜ ਵੱਲੋਂ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ ।

ਮੋਹਾਲੀ ਦੀ ਅਦਾਲਤ ਵੱਲੋਂ ਇਸ ਸੰਬੰਧੀ ਪੱਤਰਕਾਰ ਤੱਗੜ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੱਤਰਕਾਰ ਹੁਣ ਬਿਕਰਮ ਮਜੀਠੀਆ ਦੀ ਜਦੋਂ ਮੋਹਾਲੀ ਅਦਾਲਤ ਚ ਪੇਸ਼ੀ ਹੋਏਗੀ ਕਵਰੇਜ ਕਰ ਸਕਣਗੇ ।ਇਸ ਕੇਸ ਦੀ ਪੈਰਵੀ ਯੂਨੀਅਨ ਦੇ ਨਾਲ ਵਕੀਲ ਦਮਨਦੀਪ ਸਿੰਘ ਤੇ ਅਮਨ ਇੰਦਰ ਸਿੰਘ ਸੇਖੋ ਨੇ ਕੀਤੀ ‌ਉਹਨਾਂ ਦੱਸਿਆ ਕਿ ਸਾਡਾ ਦੇਸ਼ ਦਾ ਸੰਵਿਧਾਨ ਸਵਤੰਤਰਤਾ ਦੀ ਆਜ਼ਾਦੀ ਦਿੰਦਾ ਹੈ ਜਿਸ ਨੂੰ ਆਧਾਰ ਬਣਾ ਕੇ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਮੋਹਾਲੀ ਅਦਾਲਤ ਨੇ ਇਸ ਸਬੰਧੀ ਫੈਸਲਾ ਸੁਣਾਇਆ ਹੈ।

ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੁਣਵਾਈ ਦੌਰਾਨ ਅਦਾਲਤ ਦੇ ਵਿੱਚ ਵੀਡੀਓ ਕੈਮਰਾ ਆਦਿ ਲਿਜਾਣਾ ਮਨਾ ਰਹੇਗਾ ਪਰ ਪੱਤਰਕਾਰ ਬੈਠ ਕੇ ਇਸ ਮਾਮਲੇ ਦੀ  ਪੂਰੀ ਸੁਣਵਾਈ ਸੁਣ ਸਕਦੇ ਹਨ।

ਹੁਣ ਪੱਤਰਕਾਰ ਕਰ ਸਕਣਗੇ ਬਿਕਰਮ ਮਜੀਠੀਆ ਮਾਮਲੇ ਦੀ ਕਵਰੇਜ

ਯੂਨੀਅਨ ਦੇ ਉੱਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ ਤੇ ਜਨਰਲ ਸਕੱਤਰ ਕਿਰਨਦੀਪ ਕੌਰ ਔਲਖ ਨੇ ਕਿਹਾ ਕਿ ਅਜਿਹਾ ਫੈਸਲਾ ਆਉਣ ਨਾਲ ਕਿਤੇ ਨਾ ਕਿਤੇ ਜੋ ਕੁੱਝ ਸਮੇਂ ਤੋਂ ਪੱਤਰਕਾਰਾਂ ਦੇ ਹੱਕਾਂ ਦਾ ਹਨਨ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਦੇ ਵਿੱਚ ਇਹ ਸਹਾਈ ਹੋਵੇਗਾ ।ਕਿਉਂਕਿ ਪੱਤਰਕਾਰਾਂ ਨੇ ਸਮਾਜ ਦੇ ਵਿੱਚ ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਸੁਣ ਕੇ ,ਦੇਖ ਕੇ ਲਿੱਖਣਾ ਹੁੰਦਾ ਹੈ ਤੇ ਜੇ ਉਹਨਾਂ ਨੂੰ ਇਸ ਤਰ੍ਹਾਂ ਰੋਕਿਆ ਜਾਵੇਗਾ ਤਾਂ ਫਿਰ ਕਿਤੇ ਨਾ ਕਿਤੇ ਇਹ ਸਮਾਜ ਦੇ ਹਿੱਤ ਵਿੱਚ ਨਹੀਂ ਹੈ।

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਈ ਇਸ ਸੰਬੰਧੀ ਬੈਠਕ ਦੌਰਾਨ ਪੱਤਰਕਾਰ ਦਵਿੰਦਰਪਾਲ , ਰਿਤੇਸ਼ ਲੱਖੀ ,ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ,ਪੱਤਰਕਾਰ ਸੰਦੀਪ ਲਾਧੂਕਾ ,ਪੱਤਰਕਾਰ ਪੂਜਾ ਵਰਮਾ ਆਦਿ ਹਾਜ਼ਰ ਸਨ।