ਨੂਰਪੁਰਬੇਦੀ ਦੇ ਪਿੰਡਾਂ ਵਿਚਲੇ ਅਕਾਲੀ ਦਲ ਤੇ ਆਪ ਦੇ ਆਗੂਆਂ ਨੇ ਫੜਿਆ ਕਾਂਗਰਸ ਦਾ ਹੱਥ-ਢਿੱਲੋਂ
ਬਹਾਦਰਜੀਤ ਸਿੰਘ /ਨੂਰਪੁਰਬੇਦੀ 16 ਜਨਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਦੇ ਨੂਰਪੁਰਬੇਦੀ ਬਲਾਕ ਵਿੱਚ ਮਾਧੋਵਾਲ,ਦਹੀਰਪੁਰ,ਮੂਸਾਪੁਰ ਪਿੰਡਾਂ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਕਾਂਗਰਸ ਦੇ ੁਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਿਲ ਹੋ ਗਏ।।
ਮੂਸਾਪੁਰ ਵਿਖੇ ਸਰਪੰਚ ਅਮਨਦੀਪ ਸਿੰਘ ਮੂਸਾਪੁਰ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲਿਆਂ ਵਿਚ ਹਰਬੰਸ ਸਿੰਘ,ਬਿੱਕਰ ਸਿੰਘ,ਫੁੱਮਣ ਸਿੰਘ,ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚਰਨ ਸਿੰਘ,ਸੁਰਜੀਤ ਸਿੰਘ,ਕਮਲਜੀਤ ਸਿੰਘ,ਪਰਵਿੰਦਰ ਸਿੰਘ,ਗੁਲਜਾਰ ਸਿੰਘ,ਮਨਦੀਪ ਸਿੰਘ ਦੇ ਨਾਮ ਜਿਕਰਯੋਗ ਹਨ ਜਿਹਨਾਂ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਹੱਥ ਫੜਦਿਆਂ ਕਿਹਾ ਕਿ ਉਹ ਬਰਿੰਦਰ ਢਿੱਲੋਂ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ।
ਇਸੇ ਤਰ੍ਹਾਂ ਮਾਧੋਪੁਰ ਦੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਟਿਵਾਣਾ ਨੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਆਪਣੇ ਸਾਥੀਆਂ ਕਰਮ ਸਿੰਘ ਨਾਗਰਾ,ਅਵਤਾਰ ਸਿੰਘ ਬਾਰੀ,ਮੋਹਨ ਸਿੰਘ ਟਿਵਾਣਾ,ਜਰਨੈਲ ਸਿੰਘ ਸੈਣੀ,ਗੁਰਦੇਵ ਸਿੰਘ ਢਿੱਲੋਂ ਬਟਾਰਲਾ,ਸੁਖਵਿੰਦਰ ਸਿੰਘ ਕਨੇਡੀਅਨ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰੋਪੜ ਦੀ ਜਿੱਤ ਬਰਿੰਦਰ ਢਿਲੋਂ ਨਾਲ ਮੁਹਿੰਮ ਚਲਾ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।
ਦਹੀਰਪੁਰ ਵਿਖੇ ਸਰਪੰਚ ਅਵਤਾਰ ਸਿੰਘ ਨੇ ਵੀ ਸਾਬਕਾ ਸਰਪੰਚ ਰਣਜੀਤ ਸਿੰਘ ਰਾਜੂ,ਸੁਰਜੀਤ ਸਿੰਘ ਮਿਸਤਰੀ ਨੂੰ ਸਾਥੀਆਂ ਸਮੇਤ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਵਾਇਆ।
ਬਰਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਆਗੂਆਂ ਦਾ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਬਣਦਾ ਮਾਣ ਸਤਿਕਾਰ ਦੇਣ ਦਾ ਐਲਾਨ ਕੀਤਾ। ਪਾਰਟੀ ਵਿਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਬਰਿੰਦਰ ਸਿੰਘ ਢਿੱਲੋਂ ਵਲੋਂ ਹਲਕੇ ਵਿੱਚ ਕੀਤੀ ਸਾਫ ਸੁਥਰੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਨਾਲ ਆਏ ਹਨ ਅਤੇ ਇਹ ਸੀਟ ਵਡੇ ਮਾਰਜਨ ਨਾਲ ਅਸੀਂ ਜਿੱਤਣ ਜਾ ਰਹੇ ਹਾਂ।
ਇਸ ਮੌਕੇ ਡਾ ਪ੍ਰੇਮ ਬਜਰੂੜ,ਡਾ ਦੇਸਰਾਜ, ਸ਼ਿੰਗਾਰਾ ਸਿੰਘ ਛੇਤਰਾ,ਜਰਨੈਲ਼ ਸਿੰਘ ਦਇਆਲ,ਮਾ ਕਮਲਜੀਤ ਸਿੰਘ,ਮੋਹਨ ਸਿੰਘ ਖਟਰਾਓ,ਲਾਲਾ ਸ਼ਿਵ ਕੁਮਾਰ ਸੋਨੀ,ਗਗਨਦੀਪ ਸਿੰਘ,ਜੱਗਾ ਸਿੰਘ,ਹੁਸਨ ਚੰਦ,ਰਣਜੀਤ ਸਿੰਘ,ਮਾਸਟਰ ਸਾਧੂ ਰਾਮ,ਨਾਨਕ ਚੰਦ,ਹਰਪ੍ਰੀਤ ਕਾਲਾ,ਰਣਜੀਤ ਗੋਗਾ,ਮਨਦੀਪ ਸਿੰਘ,ਪਿਆਰੇ ਲਾਲ,ਹਰਮਨ ਵੀਰ,ਸੂਬੇਦਾਰ ਫੁੱਮਣ ਸਿੰਘ ਵਿਰਕ,ਮਹਿੰਦਰ ਸਿੰਘ ਬੈਂਸ,ਬਾਦਲ ਸਿੰਘ ਅਤੇ ਹੋਰ ਹਾਜ਼ਰ ਸਨ।