ਕੌਮਾਂਤਰੀ ਅਧਿਆਪਕ ਦਿਵਸ ਦੇ ਮੋਕੇ ‘ਤੇ ਮੁੱਖ ਅਧਿਆਪਕਾ ਡਾ. ਇੰਦਰਜੀਤ ਕੌਰ ਦਾ ਸਨਮਾਨ

226

ਕੌਮਾਂਤਰੀ ਅਧਿਆਪਕ ਦਿਵਸ ਦੇ ਮੋਕੇ ‘ਤੇ ਮੁੱਖ ਅਧਿਆਪਕਾ ਡਾ. ਇੰਦਰਜੀਤ ਕੌਰ ਦਾ ਸਨਮਾਨ

ਪਟਿਆਲਾ, 8 ਅਕਤੂਬਰ,2024

ਗਿਆਨ ਜਯੋਤੀ ਐਜ਼ੂਕੇਸ਼ਨ ਸੁਸਾਇਟੀ (ਰਜਿ.) ਵੱਲੋਂ ਗੁਰੂ—ਰੂਪੀ ਅਧਿਆਪਕਾਂ ਦਾ ਸਨਮਾਨ ਕਰਨ ਲਈ ਕੋਮਾਂਤਰੀ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਵਿਸੇਸ਼ ਸਮਾਗਮ ਦਾ ਆਯੋਜਨ ਭਾਸ਼ਾ ਵਿਭਾਗ, ਪੰਜਾਬ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ। ਜਿਸ ਦੌਰਾਨ ਚੜ੍ਹਦੀਕਲਾ ਗਰੁੱਪ ਦੇ ਚੈਅਰਮੈਨ ‘ਪਦਮ ਸ੍ਰੀ’ ਜਗਜੀਤ ਸਿੰਘ ਦਰਦੀ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਸਮਾਗਮ ਦੀ ਪ੍ਰਧਾਨਗੀ ਇੰਪਰੂਵਮੈਂਟ ਟਰੱਸਟ, ਪਟਿਆਲਾ ਦੇ ਚੈਅਰਮੈਨ  ਮੇਘ ਚੰਦ ਸ਼ੇਰ ਮਾਜਰਾ ਨੇ ਕੀਤੀ।

ਇਸ ਮੋਕੇ ਤੇ ਦੇਸ਼—ਵਿਦੇਸ਼ਾਂ ਦੀਆਂ ਵੱਖ—ਵੱਖ ਸੰਸਥਾਵਾਂ ਵੱਲੋ ਸਨਮਾਨ ਪ੍ਰਾਪਤ ਕਰ ਚੱਕੇ ਸਰਕਾਰੀ ਸਮਾਰਟ ਸਕੂਲ, ਦਾਣਾ ਮੰਡੀ ਪਟਿਆਲਾ ਦੇ ਮੁੱਖ—ਅਧਿਆਪਕਾ ਡਾ. ਇੰਦਰਜੀਤ ਕੌਰ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੇ ਬਦਲੇ ਵਿਸੇਸ਼ ਤੋਰ ਤੇ ਪਦਮ ਸ੍ਰੀ ਜਗਜੀਤ ਸਿੰਘ ਦਰਦੀ ਵੱਲੋ ‘ਇੰਟਰਨੈਸ਼ਨਲ ਟੀਚਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ੍ਰੀ ਦਰਦੀ ਨੇ ਇਸ ਮੋਕੇ ਡਾ. ਇੰਦਰਜੀਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕ ਸਾਡੇ ਸਮਾਜ ਲਈ ਚਾਨਣ—ਮੁਨਾਰਾ ਹਨ, ਜਿਨ੍ਹਾਂ ਤੋਂ ਬਾਕੀਆਂ ਨੂੰ ਵੀ ਪ੍ਰੇਰਨਾ ਲੈਣ ਦੀ ਲੋੜ੍ਹ ਹੈ ।

ਇਸ ਮੋਕੇ ਸੁਸਾਇਟੀ ਦੇ ਪ੍ਰਧਾਨ  ਉਪਕਾਰ ਸਿੰਘ ਨੇ ਡਾ. ਇੰਦਰਜੀਤ ਕੌਰ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਵੱਲੋ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਡਾ. ਇੰਦਰਜੀਤ ਕੌਰ ਨੇ ਹਾਲ ਹੀ ਵਿੱਚ ਏਕਤਾ ਅਤੇ ਪ੍ਰੇਰਨਾ ਦੇ ਦਿਲ ਨੂੰ ਛੂਹਣ ਵਾਲੇ ਵਿਲੱਖਣ ਕੰਮ ਨੂੰ ਕਰਦਿਆਂ ਆਪਣੇ ਵਿਦਿਆਰਥੀਆਂ ਵਾਂਗ ਸਕੂਲ ਦੀ ਵਰਦੀ ਪਹਿਨਣੀ ਸੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਂਵੇ ਇਹ ਕੰਮ ਸਧਾਰਨ ਹੈ, ਪ੍ਰੰਤੂ ਸਕੂਲ ਦੇ ਮੁੱਖ—ਅਧਿਆਪਕਾ ਵੱਲੋਂ ਆਪਣੇ ਆਪਨੂੰ ਵਿਦਿਆਰਥੀਆਂ ਦੇ ਬਰਾਬਰ ਰੱਖਣ ਲਈ ਬਹੁਤ ਹਿਮੰਤ ਅਤੇ ਵਚਨਬੱਧਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾ. ਇੰਦਰਜੀਤ ਕੌਰ ਨੇ ਆਪਣੇ ਸਕੂਲ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਕਰਵਾਕੇ ਸਕੂਲ ਨੂੰ ਸਮਾਰਟ ਬਣਵਾਇਆ।

ਇਸ ਮੌਕੇ ਤੇ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਮਾਜਿਕ ਵਿਗਿਆਨ ਵਿੱਚ ਡਾਕਟਰੇਟ ਡਿਗਰੀ ਪ੍ਰਾਪਤ ਡਾ. ਇੰਦਰਜੀਤ ਕੌਰ ਨੇ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਬਾਰੇ ਦੋ ਖੋਜ਼ ਭਰਪੂਰ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖ ਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ ਬਾਰੇ ਸਿੱਖਿਆ ਦੇ ਖੇਤਰ ਵਿੱਚ ਕੌਮਾਂਤਰੀ ਪੱੱਧਰ ਤੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਡਾ. ਇੰਦਰਜੀਤ ਕੌਰ ਦੇ ਹੁਣ ਤੱਕ ਅਜ਼ਾਦੀ ਸੰਘਰਸ਼ ਬਾਰੇ ਕਈ ਖੋਜ—ਪੱਤਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਰਿਸਰਚ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਕੌਮਾਂਤਰੀ ਅਧਿਆਪਕ ਦਿਵਸ ਦੇ ਮੋਕੇ ‘ਤੇ ਮੁੱਖ ਅਧਿਆਪਕਾ ਡਾ. ਇੰਦਰਜੀਤ ਕੌਰ ਦਾ ਸਨਮਾਨ

ਜ਼ਿਕਰਯੋਗ ਹੈ ਕਿ ਡਾ. ਇੰਦਰਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ, ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਅਤੇ 12ਵੀਂ ਤੱਕ ਦੀ ਸਿੱਖਿਆ ਬੀ. ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਤੋਂ ਗ੍ਰੈਜੁਏਸ਼ਨ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐਡ. ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕੀਤੀ। ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਐਮ.ਏ. (ਇਤਿਹਾਸ) ਵਿੱਚ ਗੋਲਡ ਮੈਡਲ ਹਾਸਲ ਕੀਤਾ। ਡਾ. ਇੰਦਰਜੀਤ ਕੌਰ ਵੱਲੋਂ ਯੂ.ਜੀ.ਸੀ. (ਨੈਟ) ਪ੍ਰੀਖਿਆ ਪਾਸ ਕਰਨ ਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ  ਯੂਨੀਵਰਸਿਟੀਆਂ ਵਿੱਚ ਬਤੌਰ ਪ੍ਰੋਫੈਸਰ ਪੜ੍ਹਾਉਣ ਲਈ ਵੀ ਯੋਗ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਤਿਹਾਸ ਵਿਸ਼ੇ ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਮਾਸਟਰ ਆਫ਼ ਫਿ਼ਲਾਸਫ਼ੀ (ਐਮ. ਫਿਲ.) ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾਕਟਰ ਆਫ਼ ਫਿਲਾਸਫ਼ੀ (ਪੀ—ਐਚ.ਡੀ.) ਦੀ ਡਿਗਰੀ ਹਾਸਲ ਕੀਤੀ।