ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਲੋਂ ‘ਗੁਰਮੁਖੀ ਫੌਂਟ ਅਤੇ ਫੌਂਟ ਕਨਵਰਟਰ’ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ

76

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਲੋਂ ‘ਗੁਰਮੁਖੀ ਫੌਂਟ ਅਤੇ ਫੌਂਟ ਕਨਵਰਟਰ’ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ

ਪਟਿਆਲਾ/25 ਮਾਰਚ,2025

ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਵਿੱਚ ਅੱਜ ਮਿਤੀ 25-03-2025 ਨੂੰ ਪੰਜਾਬੀ ਵਿਭਾਗ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਲੋਂ ‘ਗੁਰਮੁਖੀ ਫੌਂਟ ਅਤੇ ਫੌਂਟ ਕਨਵਰਟਰ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਨੇ ਵਿਸ਼ਾ-ਮਾਹਿਰ ਵਜੋਂ ਸ਼ਿਰਕਤ ਕੀਤੀ। ਵਰਕਸ਼ਾਪ ਦੇ ਆਰੰਭ ਵਿੱਚ ਡਾ. ਪਰਮਜੀਤ ਸਿੰਘ ਨੇ ਵਰਕਸ਼ਾਪ ਦੇ ਉਦੇਸ਼ ਬਾਰੇ ਦੱਸਿਆ ਕਿ ਇਹ ਵਰਕਸ਼ਾਪ ਕਾਮਰਸ ਦੇ ਵਿਦਿਆਰਥੀਆਂ ਨੂੰ ਗੁਰਮੁਖੀ ਫੌਂਟ ਵਿੱਚ ਟਾਈਪਿੰਗ ਅਤੇ ਕੰਪਿਊਟਰ/ਇੰਟਰਨੈੱਟ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਲਈ ਉਤਸਾਹਿਤ ਕਰਨਾ ਸੀ। ਉਨ੍ਹਾਂ ਨੇ ਮੁੱਖ ਵਕਤਾ ਦੇ ਅਕਾਦਮਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।

ਡਾ. ਰਾਜਵਿੰਦਰ ਸਿੰਘ ਨੇ ਗੁਰਮੁਖੀ ਫੌਂਟ ਲਈ ਵਰਤੇ ਜਾਂਦੇ ਯੂਨੀਕੋਡ ਅਤੇ ਨੌਨ-ਯੂਨੀਕੋਡ ਸਿਸਟਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਨੌਨ-ਯੂਨੀਕੋਡ ਸਿਸਟਮ ਦੀ ਵਰਤੋਂ ਕਰਦੇ ਹਾਂ, ਤਾਂ ਲਿਖਤ ਦੂਜੇ ਕੰਪਿਊਟਰ ‘ਤੇ ਜਾਣ ‘ਤੇ ਫੌਂਟ ਬਦਲ ਜਾਂਦਾ ਹੈ। ਪਰ, ਜੇਕਰ ਅਸੀਂ ਯੂਨੀਕੋਡ ਸਿਸਟਮ ਵਰਤਦੇ ਹਾਂ, ਤਾਂ ਕਿਸੇ ਵੀ ਕੰਪਿਊਟਰ ‘ਤੇ ਲਿਖਤ ਦੀ ਫੌਂਟ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਕੋਡ ਸਿਸਟਮ ਤੋਂ ਪਹਿਲਾਂ ਦੀਆਂ ਲਿਖਤਾਂ ਵਿੱਚ ਫੌਂਟ ਦੀ ਸਮੱਸਿਆ ਹੱਲ ਕਰਨ ਲਈ ‘ਫੌਂਟ ਕਨਵਰਟਰ’ ਤਿਆਰ ਕੀਤਾ ਗਿਆ, ਜੋ ਕਿਸੇ ਵੀ ਲਿਖਤ ਨੂੰ ਇੱਕ ਫੌਂਟ ਤੋਂ ਦੂਜੇ ਫੌਂਟ ਵਿੱਚ ਬਦਲ ਸਕਦਾ ਹੈ।

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਲੋਂ ‘ਗੁਰਮੁਖੀ ਫੌਂਟ ਅਤੇ ਫੌਂਟ ਕਨਵਰਟਰ’ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ

ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਜੀਲਿਪੀਕਾ’ ਟੂਲ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ, ਜਿਸ ਰਾਹੀਂ ਵੱਖ-ਵੱਖ ਕਿਸਮ ਦੇ ਕੀ-ਬੋਰਡ ਦੀ ਵਰਤੋਂ ਕਰਕੇ ਯੂਨੀਕੋਡ ਵਿੱਚ ਟਾਈਪ ਕੀਤਾ ਜਾ ਸਕਦਾ ਹੈ। ਡਾ. ਰਾਜਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ‘ਤੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਗਿਆਨ ਦੇ ਵੱਡੇ ਸਰੋਤ ‘ਪੰਜਾਬੀ ਪੀਡੀਆ’ ਦੀ ਵਰਤੋਂ ਵਿਧੀ ਬਾਰੇ ਵੀ ਜਾਣੂ ਕਰਵਾਇਆ। ਵਰਕਸ਼ਾਪ ਦੇ ਅੰਤ ਵਿੱਚ ਡਾ. ਰਵਿੰਦਰ ਕੁਮਾਰ ਨੇ ਮੁੱਖ ਵਕਤਾ, ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।