Homeਪੰਜਾਬੀ ਖਬਰਾਂਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ- ਏ- ਖਾਲਸਾ ਦੇ ਕੀਤੇ...

ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ- ਏ- ਖਾਲਸਾ ਦੇ ਕੀਤੇ ਦਰਸ਼ਨ

ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ- ਏ- ਖਾਲਸਾ ਦੇ ਕੀਤੇ ਦਰਸ਼ਨ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ, 20 ਮਾਰਚ,2022
ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਹੋਲੇ ਮਹੱਲੇ ਮੌਕੇ ਵਿਸ਼ਵ ਪ੍ਰਸਿੱਧ  ਪੰਜਾਬ ਸਰਕਾਰ ਵੱਲੋਂ ਸਥਾਪਿਤ ਸੂਬੇ ਦੀ ਅਨਮੋਲ ਧਰੋਹਰ ਅਤੇ ਦੁਨੀਆਂ  ਦੇ ਅਜੂਬਿਆਂ ਵਿੱਚ ਸ਼ੁਮਾਰ ਹੋਣ ਵੱਲ ਲਗਾਤਾਰ ਵੱਧ ਰਿਹਾ   ਵਿਰਾਸਤ-ਏ-ਖਾਲਸਾ  ਆਈਆਂ ਸੰਗਤਾਂ ਦੀ ਖਾਸ ਖਿੱਚ ਦਾ ਆਕਰਸ਼ਨ ਰਿਹਾ । ਇਹੀ ਕਾਰਨ ਰਿਹਾ ਕਿ ਹੋਲੇ ਮਹੱਲੇ ਦੌਰਾਨ ਇੱਕ ਲੱਖ ਸੈਲਾਨੀਆਂ ਵੱਲੋਂ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ ਗਏ  ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ   ਦੇ ਪ੍ਰਬੰਧਾਂ ਅਧੀਨ ਚਲਾਏ ਜਾ ਰਹੇ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਹੋਲੇ ਮਹੱਲੇ  ਮੌਕੇ ਸੰਗਤਾਂ ਦੇ ਦਾਖਲੇ ਲਈ ਜਿੱਥੇ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਬਾਰਾਂ ਘੰਟੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ  ਉੱਥੇ ਹੀ ਰਾਤ ਨੂੰ ਅੱਠ ਵਜੇ ਦਾਖ਼ਲ ਹੋਣ ਵਾਲੀਆਂ ਸੰਗਤਾਂ ਕਰੀਬ ਦਸ ਵਜੇ ਤਕ ਦਰਸ਼ਨ ਕਰਕੇ ਬਾਹਰ ਆਉਂਦੀਆਂ ਸਨ । ਇਹੀ ਕਾਰਨ ਹੈ ਕਿ ਹੋਲੇ ਮਹੱਲੇ ਦੌਰਾਨ ਇਸ ਮਹਾਨ ਸੰਸਥਾ ਦੇ ਸਟਾਫ ਵੱਲੋਂ ਪੰਦਰਾਂ ਪੰਦਰਾਂ ਘੰਟੇ ਤੱਕ ਡਿਊਟੀਆਂ ਦੇ ਕੇ ਦੂਰ ਦੁਰਾਡੇ  ਪਹੁੰਚੀ ਵੱਧ ਤੋਂ ਵੱਧ   ਸੰਗਤ ਨੂੰ  ਵਿਰਾਸਤ ਏ ਖਾਲਸਾ ਦੇ ਨਿਰਵਿਘਨਤਾ ਸਹਿਤ  ਦਰਸ਼ਨ ਕਰਵਾਉਣ  ਲਈ ਸਾਰਥਕ ਯਤਨ ਕੀਤੇ  ।

ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ- ਏ- ਖਾਲਸਾ ਦੇ ਕੀਤੇ ਦਰਸ਼ਨ -Photo courtesy-internet
Virasat-e-Khalsa

ਸੰਸਥਾ ਦੇ ਬੁਲਾਰੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੋਲੇ ਮਹੱਲੇ ਦੇ ਦਿਨਾਂ ਦੌਰਾਨ ਵੱਡੀਆਂ ਵੱਡੀਆਂ ਕਤਾਰਾਂ ਲਗਾ ਕੇ ਸੰਗਤਾਂ ਵੱਲੋਂ ਵਿਰਾਸਤ ਏ ਖਾਲਸਾ ਵਿਖੇ  ਦਾਖਲਾ ਲੈਣ ਲਈ ਭਰਪੂਰ ਉਤਸ਼ਾਹ ਦਿਖਾਇਆ ਗਿਆ ।ਇਸ ਦੌਰਾਨ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿਚ ਸੰਗਤਾਂ ਨੇ ਦਰਸ਼ਨ ਕੀਤੇ ਉੱਥੇ ਹੀ ਅਠਾਰਾਂ ਮਾਰਚ ਨੂੰ  22613 ਸੈਲਾਨੀਆਂ ਨੇ ਵਿਰਾਸਤ- ਏ- ਖਾਲਸਾ ਦੇ ਦਰਸ਼ਨ ਕਰਕੇ ਇਕ ਰਿਕਾਰਡ ਵੀ ਕਾਇਮ ਕੀਤਾ ਕਿਉਂਕਿ ਇਸ ਤੋਂ ਪਹਿਲਾਂ 22569 ਸੈਲਾਨੀ ਇਕ ਦਿਨ ਵਿਚ ਦਰਸ਼ਨ ਕਰ ਚੁੱਕੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਸਥਾ ਅੰਦਰ ਦੋ ਸੌ ਤੋਂ ਵੱਧ ਮੁਲਾਜ਼ਮਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪੂਰੀ ਸ਼ਿੱਦਤ ਦੇ ਨਾਲ  ਪੰਦਰਾਂ ਪੰਦਰਾਂ ਘੰਟੇ ਤੱਕ ਡਿਊਟੀ ਨਿਭਾ ਕੇ ਇਸ ਕੌਮੀ ਤਿਓਹਾਰ ਹੋਲੇ ਮਹੱਲੇ ਨੂੰ ਯਾਦਗਾਰੀ ਬਣਾਉਣ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਮਹਾਨ ਵਿਰਾਸਤ- ਏ- ਖਾਲਸਾ ਦੇ ਦਰਸ਼ਨ ਕਰਵਾਉਣ ਵਿੱਚ ਕੋਈ  ਕਸਰ ਬਾਕੀ ਨਹੀਂ ਛੱਡੀ ।

ਵਿਰਾਸਤ- ਏ- ਖਾਲਸਾ ਅੰਦਰ ਨਿਰਵਿਘਨਤਾ ਸਹਿਤ ਪੂਰੇ ਯੋਗ ਪ੍ਰਬੰਧਾਂ ਦੇ ਅਧੀਨ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ  ਵੱਲੋਂ ਸਮੁੱਚੇ ਸਟਾਫ ਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ  ।

 

 

LATEST ARTICLES

Most Popular

Google Play Store