ਮਜੀਠੀਆ ਦੀ ਪੇਸ਼ੀ ਦੌਰਾਨ ਪਟਿਆਲਾ ਜ਼ਿਲ੍ਹਾ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਵਹਾਰ; ਐਸਐਸਪੀ ਪਟਿਆਲਾ ਨੂੰ ਮਸਲੇ ਦੀ ਜਾਣਕਾਰੀ ਨਹੀਂ

139

ਮਜੀਠੀਆ ਦੀ ਪੇਸ਼ੀ ਦੌਰਾਨ ਪਟਿਆਲਾ ਜ਼ਿਲ੍ਹਾ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਵਹਾਰ;  ਐਸਐਸਪੀ ਪਟਿਆਲਾ ਨੂੰ ਮਸਲੇ ਦੀ ਜਾਣਕਾਰੀ ਨਹੀਂ

ਨਾਭਾ 19 ਜੁਲਾਈ, 2025

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿੱਚ ਬੰਦ ਬਿਕਰਮ ਸਿੰਘ ਮਜਿਠੀਆ ਨੂੰ ਅੱਜ ਮੋਹਾਲੀ ਅਦਾਲਤ ਲਈ ਲੈ ਕੇ ਜਾਇਆ ਗਿਆ, ਜਿਸ ਨੂੰ ਲੈ ਕੇ ਨਾਭਾ ਜੇਲ੍ਹ ਦੇ ਬਾਹਰ ਪੰਜਾਬ ਪੁਲਿਸ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਵੱਲੋਂ ਨਿੱਜੀ ਚੈਨਲ ਦੇ ਪੱਤਰਕਾਰ ਦਾ ਮੋਬਾਇਲ ਖੋਹਿਆ ਗਿਆ। ਇਸ ਮਾਮਲੇ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਡੀਐਸਪੀ ਨਾਭਾ ਮਨਦੀਪ ਕੌਰ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ। ਜੇਲ ਦੇ ਮੇਨ ਗੇਟ ਤੇ ਨਾਭਾ ਭਵਾਨੀਗੜ੍ਹ ਸੜਕ ਤੇ ਜਿਵੇਂ ਹੀ ਨਿੱਜੀ ਚੈਨਲ ਦੇ ਪੱਤਰਕਾਰ ਸੰਜੀਵ ਕੁਮਾਰ ਕਵਰੇਜ ਕਰਨ ਲਈ ਪਹੁੰਚੇ ਤਾਂ ਕਵਰੇਜ ਦੌਰਾਨ ਪੁਲਿਸ ਨੇ ਉਹਨਾਂ ਨੂੰ ਕਵਰ ਕਰਨ ਤੋਂ ਰੋਕਿਆ ਗਿਆ ਜਿਸ ਦੇ ਨਜ਼ਦੀਕ ਹੀ ਤੈਨਾਤ ਐਸਪੀ ਪਲਵਿੰਦਰ ਸਿੰਘ ਚੀਮਾ ਅਤੇ ਡੀਐਸਪੀ ਨਾਭਾ ਮਨਦੀਪ ਕੌਰ ਪੱਤਰਕਾਰ ਕੋਲ ਪਹੁੰਚੇ ਜਿਨ੍ਹਾਂ ਵੱਲੋਂ ਮੋਬਾਇਲ ਉਹਨਾਂ ਨੂੰ ਦੇਣ ਦੀ ਗੱਲ ਆਖੀ, ਜਿਸਦੇ ਜਵਾਬ ਵਿੱਚ ਪੱਤਰਕਾਰ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਸਭ ਨੂੰ ਆਜ਼ਾਦੀ ਹੈ ਤੇ ਜੇਕਰ ਪ੍ਰਸ਼ਾਸਨ ਵੱਲੋਂ ਨਾਭਾ ਭਵਾਨੀਗੜ ਸੜਕ ਤੇ ਕਵਰ ਦੀ ਮਨਾਹੀ ਕੀਤੀ ਗਈ ਹੈ ਤਾਂ ਲਿਖਤੀ ਰੂਪ ਵਿੱਚ ਜਾਰੀ ਕੋਈ ਪੱਤਰ ਮੀਡੀਆ ਨੂੰ ਦਿਖਾਇਆ ਜਾਵੇ ਪਰ ਇਸ ਦਾ ਜਵਾਬ ਪੁਲਿਸ ਅਧਿਕਾਰੀ ਨਾ ਦੇ ਸਕੇ ਅਤੇ ਮੋਬਾਇਲ ਫੋਨ ਖੋ ਕੇ ਉਸ ਵਿੱਚ ਫੋਟੋਆਂ ਅਤੇ ਵੀਡੀਓ ਡਿਲੀਟ ਕਰਨ ਲੱਗੇ । ਪੱਤਰਕਾਰ ਸੰਜੀਵ ਗੋਲਡੀ ਦੇ ਅਨੁਸਾਰ ਅਜਿਹਾ ਕਰਨ ਤੋਂ ਕੁਝ ਮਿੰਟ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ  ਉਸਦਾ ਫੋਨ ਵਾਪਸ ਕਰ ਦਿੱਤਾ ।ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਆਜ਼ਾਦ ਦੇਸ਼ ਦੇ ਵਿੱਚ ਅਸੀਂ ਵੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਇਸ ਤਰਾਂ ਇੱਕ ਸੜਕ ਦੇ ਉੱਪਰ ਪੱਤਰਕਾਰਤਾ ਨੂੰ ਰੋਕਣਾ ਉਸਦੇ ਨਿੱਜੀ ਅਧਿਕਾਰਾਂ ਤੇ ਹਮਲਾ ਕਰਨਾ ਹੈ ਇਸ ਤੋਂ ਇਲਾਵਾ ਕਿਸੇ ਪੱਤਰਕਾਰ ਫੋਨ ਵਿੱਚ ਮੌਜੂਦ ਉਸਦੀ ਨਿਜਤਾ ਨੂੰ ਵੀ ਠੇਸ ਪਹੁੰਚੀ ਹੈ।

ਪੱਤਰਕਾਰ ਦਾ ਮੋਬਾਇਲ ਖੋਹਣ ਦੇ ਮਾਮਲੇ ਨੂੰ ਲੈ ਕੇ ਰਿਆਸਤ ਏ ਪ੍ਰੈੱਸ ਕਲੱਬ ਨਾਭਾ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਪੀਡਬਲਡੀ ਰੈਸਟ ਹਾਊਸ ਵਿਖੇ ਪ੍ਰਧਾਨ ਭੁਪਿੰਦਰ ਸਿੰਘ ਭੂਪਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੇ ਸ਼ਮੂਲਿਅਤ ਕੀਤੀ। ਇਕੱਤਰਤਾ ਦੌਰਾਨ ਸਮੂਹ ਪੱਤਰਕਾਰ ਭਾਈਚਾਰੇ ਨੇ ਮੋਬਾਇਲ ਖੋਹਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਸ ਵੇਲੇ ਤੱਕ ਪੁਲਿਸ ਪ੍ਰਸ਼ਾਸਨ ਦੇ ਸਾਰੇ ਹੀ ਪ੍ਰੋਗਰਾਮਾਂ ਦੀ ਕਵਰੇਜ ਦਾ ਬਾਈਕਾਟ ਕੀਤਾ ਗਿਆ ਹੈ । ਪ੍ਰਧਾਨ ਭੁਪਿੰਦਰ ਸਿੰਘ ਭੂਪਾ ਨੇ ਕਿਹਾ ਕਿ ਜੇਕਰ ਅਗਾਂਹ ਤੋਂ ਕੋਈ ਵੀ ਪੱਤਰਕਾਰ ਭਾਈਚਾਰੇ ਨਾਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਗਲਤ ਵਤੀਰਾ ਕਰਦਾ ਹੈ ਤਾਂ ਉਸਦਾ ਵੀ ਸਖਤ ਵਿਰੋਧ ਕੀਤਾ ਜਾਵੇਗਾ।

ਮਜੀਠੀਆ ਦੀ ਪੇਸ਼ੀ ਦੌਰਾਨ ਪਟਿਆਲਾ ਜ਼ਿਲ੍ਹਾ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਵਹਾਰ; ਐਸਐਸਪੀ ਪਟਿਆਲਾ ਨੂੰ ਮਸਲੇ ਦੀ ਜਾਣਕਾਰੀ ਨਹੀਂ

ਕੀ ਕਹਿਣਾ ਹੈ ਐਸਪੀ ਪਲਵਿੰਦਰ ਸਿੰਘ ਚੀਮਾ ਦਾ…….

ਜਦੋਂ ਮੋਬਾਇਲ ਖੋਣ ਦੇ ਮਾਮਲੇ ਨੂੰ ਲੈ ਕੇ ਐਸਪੀ ਪਲਵਿੰਦਰ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਤੇ ਪੱਤਰਕਾਰ ਦਾ ਨਾਂ ਮਾਸ ਦਾ ਰਿਸ਼ਤਾ ਹੁੰਦਾ ਹੈ ਫੋਨ ਸਬੰਧੀ ਉਨਾਂ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਪੱਤਰਕਾਰ ਦੀ ਮਰਜ਼ੀ ਨਾਲ ਉਸ ਦਾ ਫੋਨ ਲਿਆ ਗਿਆ ਸੀ ।

ਇਸ ਮਸਲੇ ਸਬੰਧੀ ਜਦੋਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਸਲੇ ਦੀ ਜਾਣਕਾਰੀ ਨਹੀਂ ਤੇ ਸੋਮਵਾਰ ਨੂੰ ਇਸ ਮਸਲੇ ਸਬੰਧੀ ਪੁਲਿਸ ਤੇ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ।