ਪਟਿਆਲਾ ਮੀਡੀਆ ਕਲੱਬ ਨੇ ਪੀ ਟੀ ਸੀ ਮਿਸ ਪੰਜਾਬੀ ਕੇਸ ਦੀ ਸਬੂਤਾਂ ਦੇ ਆਧਾਰ ‘ਤੇ ਨਿਰਪੱਖ ਜਾਂਚ ਲਈ ਮੁੱਖ ਮੰਤਰੀ ਦੇ ਨਾਂ ਡੀ ਸੀ ਨੁੰ ਸੌਂਪਿਆ ਮੰਗ ਪੱਤਰ

268

ਪਟਿਆਲਾ ਮੀਡੀਆ ਕਲੱਬ ਨੇ ਪੀ ਟੀ ਸੀ ਮਿਸ ਪੰਜਾਬੀ ਕੇਸ ਦੀ ਸਬੂਤਾਂ ਦੇ ਆਧਾਰ ‘ਤੇ ਨਿਰਪੱਖ ਜਾਂਚ ਲਈ ਮੁੱਖ ਮੰਤਰੀ ਦੇ ਨਾਂ ਡੀ ਸੀ ਨੁੰ ਸੌਂਪਿਆ ਮੰਗ ਪੱਤਰ

ਪਟਿਆਲਾ,  12 ਅਪ੍ਰੈਲ,2022 :

ਪੀ ਟੀ ਸੀ ਮਿਸ ਪੰਜਾਬੀ ਮਾਮਲੇ ਵਿਚ ਪੁਲਿਸ ਵੱਲੋਂ ਕੇਸ ਦਰਜ ਕਰ ਕੇ ਪੀ ਟੀ ਸੀ ਚੈਨਲ ਦੇ ਐਮ ਡੀ ਰਬਿੰਦਰ ਨਰਾਇਣ ਨੁੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਅੱਜ ਪਟਿਆਲਾ ਮੀਡੀਆ ਕਲੱਬ ਨੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਸਬੂਤਾਂ ਦੇ ਆਧਾਰ ‘ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ।

ਇਸ ਮੌਕੇ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ, ਸਕੱਤਰ ਜਨਰਲ ਰਾਣਾ ਰਣਧੀਰ, ਖ਼ਜ਼ਾਨਚੀ ਖੁਸ਼ਵੀਰ ਤੂਰ, ਮੀਤ ਪ੍ਰਧਾਨ ਜਗਤਾਰ ਸਿੰਘ ਤੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ, ਸੀਨੀਅਰ ਮੈਂਬਰਾਂ ਗਗਨਦੀਪ ਸਿੰਘ ਆਹੂਜਾ, ਰਾਜੇਸ਼ ਪੰਜੌਲਾ, ਬਲਜਿੰਦਰ ਸ਼ਰਮਾ ਤੇ ਹੋਰਨਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀ ਟੀ ਸੀ ਚੈਨਲ ਦੇ ਦਫਤਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਵੀਡੀਓ ਫੁਟੇਜ ਦੇ ਸਬੂਤ ਜਨਤਕ ਤੌਰ ‘ਤੇ ਸਾਹਮਣੇ ਆਏ ਹਨ ਜਿਹਨਾਂ ‘ਤੇ ਝਾਤ ਮਾਰਿਆ ਲੱਗਦਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਸਬੂਤਾਂ ਦੇ ਆਧਾਰ ‘ਤੇ ਨਿਰਪੱਖ ਜਾਂਚ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹਨਾਂ ਫੁਟੇਜ ਵਿਚ ਪੀੜਤ ਲੜਕੀ ਨੇ ਜੋ ਦੋਸ਼ ਲਗਾਏ ਹਨ, ਉਸ ਤੋਂ ਉਲਟ ਉਹ ਸੜਕ ‘ਤੇ ਖੜ੍ਹੀ ਦੋ ਵਿਅਕਤੀਆਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਹਨਾਂ ਵਿਚੋਂ ਇਕ ਨੇ ਵਕੀਲਾਂ ਵਾਲਾ ਕਾਲਾ ਕੋਟ ਪਾਇਆ ਹੋਇਆ ਹੈ।

ਪਟਿਆਲਾ ਮੀਡੀਆ ਕਲੱਬ ਨੇ ਪੀ ਟੀ ਸੀ ਮਿਸ ਪੰਜਾਬੀ ਕੇਸ ਦੀ ਸਬੂਤਾਂ ਦੇ ਆਧਾਰ 'ਤੇ ਨਿਰਪੱਖ ਜਾਂਚ ਲਈ ਮੁੱਖ ਮੰਤਰੀ ਦੇ ਨਾਂ ਡੀ ਸੀ ਨੁੰ ਸੌਂਪਿਆ ਮੰਗ ਪੱਤਰ

ਇਹਨਾਂ ਮੈਂਬਰਾਂ ਨੇ ਕਿਹਾ ਕਿ ਇਸ ਲਿਹਾਜ਼ ਨਾਲ ਨਿਆਂ ਵਾਸਤੇ ਤੇ ਪ੍ਰੈਸ ਦੀ ਆਜ਼ਾਦੀ ਯਕੀਨੀ ਬਣਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਸਾਰੇ ਮਾਮਲੇ ਦੀ ਸਬੂਤਾਂ ਦੇ ਆਧਾਰ ‘ਤੇ ਡੂੰਘਾਈ ਨਾਲ ਜਾਂਚ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਰਬਿੰਦਰ ਨਰਾਇਣ ਇਕ ਕੌਮਾਂਤਰੀ ਪੱਤਰਕਾਰ ਤੇ ਬਹੁ ਪੱਖੀ ਪ੍ਰਤਿਭਾ ਦੇ ਮਾਲਕ ਸ਼ਖਸੀਅਤ ਹਨ ਜਿਹਨਾਂ ਖਿਲਾਫ ਅਜਿਹੇ ਦੋਸ਼ ਲੱਗਣਾ ਮਾਮਲੇ ਨੁੰ ਸ਼ੱਕੀ ਬਣਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੇਸ ਦੇ ਮੁੱਖ ਮੁਲਜ਼ਮ ਦਾ ਪੀ ਟੀ ਸੀ ਨਾਲ ਕੋਈ ਵਾਹ ਵਾਸਤਾ ਨਾ ਹੋਣਾ ਵੀ ਮਾਮਲੇ ਨੁੰ ਹੋਰ ਸ਼ੱਕੀ ਬਣਾਉਂਦਾ ਹੈ, ਇਸ ਲਈ ਇਸਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ।

ਪੱਤਰਕਾਰਾਂ ਨਾਲ ਆਸ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਆਪ ਇਸ ਮਾਮਲੇ ਵਿਚ ਦਖਲ ਦੇ ਕੇ ਇਸਦੀ ਨਿਰਪੱਖ ਜਾਂਚ ਯਕੀਨੀ ਬਣਾਉਣਗੇ।
ਇਸ ਮੌਕੇ ਪ੍ਰੇਮ ਵਰਮਾ, ਪਰਮੀਤ ਸਿੰਘ, ਲਖਵਿੰਦਰ ਸਿੰਘ ਔਲਖ, ਅਮਰਬੀਰ ਸਿੰਘ ਆਹਲੂਵਾਲੀਆ, ਰਵਨੀਤ ਸਿੰਘ, ਸੁੰਦਰ ਸ਼ਰਮਾ, ਬਲਜੀਤ ਸਿੰਘ ਕੋਹਲੀ, ਪਰਮਜੀਤ ਸਿੰਘ ਲਾਲੀ, ਸੰਜੀਵ ਸ਼ਰਮਾ, ਅਸ਼ੋਕ ਵਰਮਾ, ਕੰਵਰਇੰਦਰ ਸਿੰਘ ਤੇ ਹੋਰ ਮੈਂਬਰ ਵੀ ਮੌਜੂਦ ਸਨ।