ਨਵਦੀਪ ਢੀਂਗਰਾ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ ਬਣੇ

182

ਨਵਦੀਪ ਢੀਂਗਰਾ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ ਬਣੇ

ਪਟਿਆਲਾ, 8 ਜਨਵਰੀ :

ਪਟਿਆਲਾ ਮੀਡੀਆ ਕਲੱਬ ਦੀ ਹੋਈ ਸਾਲਾਲਾ ਚੋਣ ਵਿਚ ਨਵਦੀਪ ਢੀਂਗਰਾ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਚੁਣੇ ਗਏ ਹਨ ਅਤੇ ਸਮੁੱਚੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਹੈ।

ਨਵਦੀਪ ਢੀਂਗਰਾ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ ਬਣੇ
ਅੱਜ ਨਾਂ ਵਾਪਸ ਲੈਣ ਦਾ ਸਮਾਂ ਖਤਮ ਹੋਣ ਮਗਰੋਂ ਚੋਣਾਂ ਦੇ ਰਿਟਰਨਿੰਗ ਅਫਸਰ ਸਾਬਕਾ ਡੀ ਪੀ ਆਰ ਓ ਸਰਦਾਰ ਸੁਰਜੀਤ ਸਿੰਘ ਦੁਖੀ ਨੇ ਦੱਸਿਆ ਕਿ ਸਮੁੱਚੇ ਅਹੁਦੇਦਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਨਵਦੀਪ ਢੀਂਗਰਾ ਪ੍ਰਧਾਨ ਚੁਣੇ ਗਏ ਹਨ ਜਦੋਂ ਕਿ ਰਾਣਾ ਰਣਧੀਰ ਸਕੱਤਰ ਜਨਰਲ ਚੁਣੇ ਗਏ ਹਨ। ਖੁਸ਼ਵੀਰ ਤੂਰ ਖਜ਼ਾਨਚੀ ਤੇ ਗੁਰਵਿੰਦਰ ਸਿੰਘ ਔਲਖ ਸਕੱਤਰ ਚੁਣੇ ਗਏ ਹਨ,  ਕੁਲਵੀਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਤੇ ਕਰਮ ਪ੍ਰਕਾਸ਼ ਮੀਤ ਪ੍ਰਧਾਨ, ਹਰਮੀਤ ਸੋਢੀ, ਅਮਨਦੀਪ ਸਿੰਘ ਤੇ ਜਤਿੰਦਰ ਗਰੋਵਰ ਜੁਆਇੰਟ ਸਕੱਤਰ ਅਤੇ ਅਸ਼ੋਕ ਅਤੱਰੀ ਪ੍ਰੈਸ ਸਕੱਤਰ ਚੁਣੇ ਗਏ ਹਨ।