Homeਪੰਜਾਬੀ ਖਬਰਾਂਬਾਬਾ ਗਾਜੀ ਦਾਸ ਕਲੱਬ ਵਲੋਂ ਰੋਡਮਾਜਰਾ ਵਿਖੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ...

ਬਾਬਾ ਗਾਜੀ ਦਾਸ ਕਲੱਬ ਵਲੋਂ ਰੋਡਮਾਜਰਾ ਵਿਖੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਜਾਰੀ

ਬਾਬਾ ਗਾਜੀ ਦਾਸ ਕਲੱਬ ਵਲੋਂ ਰੋਡਮਾਜਰਾ ਵਿਖੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਜਾਰੀ                                   

ਬਹਾਦਰਜੀਤ ਸਿੰਘ, ਰੂਪਨਗਰ, 27 ਮਾਰਚ, 2022

ਪਿਛਲੇ ਕਈ ਸਾਲਾਂ ਤੋਂ ਸਮਾਜਸੇਵਾ ਤੇ ਖੇਡਾਂ ਨੂੰ ਸਮਰਪਿਤ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਪਿੰਡ ਰੋਡਮਾਜਰਾ ਵਿਖੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ।

ਅੱਜ ਸਟੇਡੀਅਮ ਦੇ ਮੁੱਖ ਸਥਾਨ ਉੱਤੇ ਲੈਂਟਰ ਪਾਉਣ ਦਾ ਕੰਮ ਮੁਕੰਮਲ ਕੀਤਾ ਗਿਆ।ਇਸ ਸਟੇਡੀਅਮ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਕਾਰਜਕਾਲ ਦੌਰਾਨ ਸਰਕਾਰ ਦੇ ਵਲੋਂ  1 ਕਰੋੜ ਰੁਪਏ ਦੀ ਗ੍ਰਾਂਟ ਦਾ ਚੈਕ  ਬਾਬਾ ਗਾਜੀ ਦਾਸ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੂੰ ਸੌਂਪਿਆ ਸੀ। ਜਿਸ ਉਪਰੰਤ ਕਲੱਬ ਦੇ ਵਲੋਂ ਸਰਕਾਰੀ ਗ੍ਰਾਂਟ ਤੋਂ ਇਲਾਵਾ ਕਾਰਸੇਵਾ ਰਾਹੀਂ  ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰੀ ਮੱਦਦ ਤੋਂ ਇਲਾਵਾ ਸਮਾਜਸੇਵੀ ਲੋਕਾਂ ਵਲੋਂ ਵੀ ਇਸ ਸਟੇਡੀਅਮ ਲਈ ਖੁੱਲ੍ਹੇ ਦਿਲ ਨਾਲ ਮੱਦਦ ਕੀਤੀ ਜਾ ਰਹੀ ਹੈ। ਬਾਜਵਾ ਨੇ ਦੱਸਿਆ ਕਿ ਹੁਣ ਤੱਕ ਸਟੇਡੀਅਮ ਦਾ ਲਗਭਗ 70 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਅਤੇ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਸਟੇਡੀਅਮ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗ ਅਤੇ ਖਿਡਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਬਾਬਾ ਗਾਜੀ ਦਾਸ ਕਲੱਬ ਵਲੋਂ ਰੋਡਮਾਜਰਾ ਵਿਖੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਜਾਰੀ

ਬਾਜਵਾ ਨੇ ਦੱਸਿਆ ਕਿ ਹੁਣ ਤੱਕ ਸਟੇਡੀਅਮ ਵਿਚ ਗਰਾਉਂਡ ਤੋਂ ਇਲਾਵਾ ਇਸ ਦੀ ਪੂਰੀ ਬਾਉਂਡਰੀ ਤਿਆਰ ਹੋ ਚੁੱਕੀ ਹੈ। ਦੋ ਸਟੇਜਾਂ ਜਿਸ ਵਿਚ ਇਕ ਸਟੇਜ ਵੀਆਈਪੀਜ਼ ਲਈ ਤਿਆਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਰਸ਼ਕਾਂ ਅਤੇ ਖਿਡਾਰੀਆਂ ਲਈ ਬਾਥਰੂਮ ਬਲਾਕ ਤਿਆਰ ਕੀਤੇ ਹਨ। ਬਾਜਵਾ ਨੇ ਦੱਸਿਆ ਕਿ ਇਸ ਸਟੇਡੀਅਮ ਵਿਚ ਕਬੱਡੀ, ਵਾਲੀਬਾਲ, ਹਾਕੀ, ਫੁੱਟਬਾਲ ਦੇ ਖਿਡਾਰੀ ਵੀ ਆਪਣੀ ਪ੍ਰੈਕਟਿਸ ਕਰ ਸਕਣਗੇ ਅਤੇ ਇਲਾਕੇ ਦਾ ਇਹ ਪਹਿਲਾ ਸਟੇਡੀਅਮ ਹੋਵੇਗਾ, ਜੋ ਕਿ ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਹੋਵੇਗਾ।

ਖਿਡਾਰੀਆਂ ਦੇ ਖੇਡਣ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨਾਲ ਦਿਨ ਰਾਤ ਖਿਡਾਰੀ ਪ੍ਰੈਕਟਿਸ ਕਰਨ ਤੋਂ ਇਲਾਵਾ ਮੈਚ ਖੇਡ ਸਕਣਗੇ। ਬਾਜਵਾ ਨੇ ਕਿਹਾ ਕਿ ਇਹ ਸਟੇਡੀਅਮ ਤਿਆਰ ਹੋਣ ਲਈ ਕਰੀਬ ਢਾਈ ਕਰੋੜ ਰੁਪਏ ਲੱਗਣਗੇ। ਖਿਡਾਰੀਆਂ ਨੂੰ ਗਰਮੀ ਤੇ ਸਰਦੀਆਂ ਵਿਚ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵੀ ਸਟੇਡੀਅਮ ਵਿਚ ਪ੍ਰਬੰਧ ਕੀਤਾ ਜਾਵੇਗਾ।

ਕਾਬਿਲੇਗੌਰ  ਹੈ ਕਿ ਬਾਬਾ ਗਾਜੀ ਦਾਸ ਕਲੱਬ ਵਲੋਂ ਖਿਡਾਰੀਆਂ ਦੀ ਸਹਾਇਤਾ ਦੇ ਨਾਲ ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ ਅਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਜੇਈ ਹਰਵਿੰਦਰ ਸਿੰਘ ਗਿੱਲ, ਰਣਧੀਰ ਸਿੰਘ ਠੇਕੇਦਾਰ, ਉਮਰਾਓ ਸਿੰਘ, ਸਰਪੰਚ ਹਰਜਿੰਦਰ ਸਿੰਘ ਬਿੱਟੂ, ਮਨਮੋਹਨ ਸਿੰਘ ਪੰਚ, ਮਲਕੀਤ ਸਿੰਘ ਪੰਚ, ਕੁਲਜੀਤ ਸਿੰਘ ਪੰਚ ਮੌਜੂਦ ਸਨ।

 

LATEST ARTICLES

Most Popular

Google Play Store