ਸਿੱਖ ਇਤਿਹਾਸ ਨੂੰ ਦਰਸਾਉੰਦੀਆਂ ਤਸਵੀਰਾਂ ਗੁਰੁ ਨਗਰੀ ਵਿੱਚ ਬਣੀਆਂ ਖਿੱਚ ਦਾ ਕੇਂਦਰ

76

ਸਿੱਖ ਇਤਿਹਾਸ ਨੂੰ ਦਰਸਾਉੰਦੀਆਂ ਤਸਵੀਰਾਂ ਗੁਰੁ ਨਗਰੀ ਵਿੱਚ ਬਣੀਆਂ ਖਿੱਚ ਦਾ ਕੇਂਦਰ

ਬਹਾਦਰਜੀਤ ਸਿੰਘ /royalpatiala.in News/ ਸ੍ਰੀ ਅਨੰਦਪੁਰ ਸਾਹਿਬ,15 ਨਵੰਬਰ,2025

ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਦੇ ਸਮਾਗਮਾਂ ਮੌਕੇ ਗੁਰੁ ਨਗਰੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਜਾਣ ਵਾਲੇ ਮਾਰਗਾਂ/ਗਲੀਆਂ ਵਿੱਚ ਦੀਵਾਰਾਂ ਉੱਤੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਸ਼ਰਧਾਲੂਆਂ/ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਹਨਾਂ ਤਸਵੀਰਾਂ ਵਿੱਚ ਸਿੱਖ ਇਤਿਹਾਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਖੂਬਸੂਰਤ ਆਇਲ ਪੇਂਟ ਰੰਗਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਇਹਨਾਂ ਤਸਵੀਰਾਂ ਵਿੱਚ ਸ਼ਸ਼ਤਰ ਵਿੱਦਿਆ, ਘੋੜ ਸਵਾਰੀ, ਪੰਜਾਬ ਦਾ ਸੱਭਿਆਚਾਰ, ਪੰਜਾਬੀ ਲਿਪੀ ਅਤੇ ਸ਼ਹਾਦਤ ਦੇ 350 ਸਾਲ ਦੇ ਲੋਗੋਂ ਬਣਾਏ ਜਾ ਰਹੇ ਹਨ।ਇਹ ਤਸਵੀਰਾਂ ਕਚਿਹਰੀ ਰੋਡ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਕਿਲ੍ਹਾ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ, ਕਚਿਹਰੀ ਰੋਡ ਅਤੇ ਹੋਰ ਕਈ ਮਾਰਗਾਂ ਤੇ ਚਿੱਤਰਕਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਕਾਰਜ ਲਈ ਨਿੱਜੀ ਰੁਚੀ ਦਿਖਾਉਂਦਿਆਂ ਸਾਰੇ ਕੰਮ ਦੀ ਆਪ ਦੇਖ ਰੇਖ ਕਰ ਰਹੇ ਹਨ। ਸ਼ਹਿਰ ਵਾਸੀ ਵੀ ਇਨਾਂ ਚਿੱਤਰਕਾਰੀਆਂ ਦੇ ਚੱਲ ਰਹੇ ਕੰਮ ਦੀ ਸ਼ਲਾਘਾ ਕਰ ਰਹੇ ਹਨ। ਇਹ ਤਸਵੀਰਾਂ ਕੇਵਲ ਸ਼ਹਿਰ ਦੀ ਸੋਭਾ ਹੀ ਨਹੀਂ ਵਧਾ ਰਹੀਆਂ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੁੜਨ ਦਾ ਵੀ ਮੌਕਾ ਦੇ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਆਉਣ ਵਾਲੇ ਸੰਗਤਾਂ ਨੂੰ ਇੱਕ ਰੂਹਾਨੀ ਅਤੇ ਇਤਿਹਾਸਕ ਅਨੁਭਵ ਪ੍ਰਾਪਤ ਹੋਵੇਗਾ।