ਖਿਡਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਭਾਗ ਲੈਣ ਲਈ ਹੁਣ ਮੌਕੇ ’ਤੇ ਆਫ਼ਲਾਈਨ ਵੀ ਰਜਿਸਟਰੇਸ਼ਨ ਕਰਵਾ ਸਕਣਗੇ- ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ

108
Social Share

ਖਿਡਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਭਾਗ ਲੈਣ ਲਈ ਹੁਣ ਮੌਕੇ ’ਤੇ ਆਫ਼ਲਾਈਨ ਵੀ ਰਜਿਸਟਰੇਸ਼ਨ ਕਰਵਾ ਸਕਣਗੇ- ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ

ਪਟਿਆਲਾ, 28 ਅਗਸਤ,2024:

ਪਟਿਆਲਾ ਦੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਵਿੱਚ ਭਾਗ ਲੈਣ ਲਈ ਖਿਡਾਰੀਆਂ ਅੰਦਰ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਹੁਣ ਖੇਡਾਂ ਵਿੱਚ ਹਿੱਸਾ ਲੈਣ ਲਈ ਮੌਕੇ ’ਤੇ ਵੀ ਆਪਣੀ ਆਫ਼ ਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਣਗੇ।

ਉਨ੍ਹਾਂ ਦੱਸਿਆ ਖਿਡਾਰੀ ਆਫ਼ ਲਾਈਨ ਰਜਿਸਟਰੇਸ਼ਨ ਸਮੇਂ ਫਾਰਮ ਦੇ ਨਾਲ ਸਰਪੰਚ, ਪ੍ਰਿੰਸੀਪਲ ਜਾ ਕਲੱਬ ਪ੍ਰਧਾਨ ਦੇ ਦਸਤਖ਼ਤ ਅਤੇ ਸਟੈਪ ਜ਼ਰੂਰ ਲਗਵਾਉਣ ਅਤੇ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਡਿਟੇਲ ਦੀ ਫ਼ੋਟੋ ਕਾਪੀ ਫਾਰਮ ਨਾਲ ਜ਼ਰੂਰੀ ਤੌਰ ’ਤੇ ਜਮਾਂ ਕਰਵਾਈ ਜਾਵੇ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ’ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਖਿਡਾਰੀ 'ਖੇਡਾਂ ਵਤਨ ਪੰਜਾਬ ਦੀਆਂ' ’ਚ ਭਾਗ ਲੈਣ ਲਈ ਹੁਣ ਮੌਕੇ ’ਤੇ ਆਫ਼ਲਾਈਨ ਵੀ ਰਜਿਸਟਰੇਸ਼ਨ ਕਰਵਾ ਸਕਣਗੇ- ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ