ਪਟਿਆਲਾ ਦੇ ਕਈ ਹਸਪਤਾਲ, ਵੱਖ-ਵੱਖ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ/ royalpatiala.in News/ 03-04-2026
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇਵੀ ਰਜਿੰਦਰਾ ਹਸਪਤਾਲ ਗਰਿੱਡ ਤੋਂ ਚੱਲਦੇ 11 ਕੇਵੀ ਜਗਦੀਸ਼ ਆਸ਼ਰਮ ਫੀਡਰ ਉਪਰ ਠੇਕੇਦਾਰ ਵੱਲੋਂ ਨਵਾਂ ਟ੍ਰਾਂਸਫਾਰਮਰ ਸਥਾਪਿਤ ਕੀਤਾ ਜਾਣਾ ਹੈ ਇਸ ਲਈ ਇਸ ਫੀਡਰ ਦੀ ਬਿਜਲੀ ਸਪਲਾਈ ਮਿਤੀ 04-04-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।
ਪ੍ਰਭਾਵਿਤ ਖੇਤਰ – ਥਿੰਦ ਹਸਪਤਾਲ , ਪਟਿਆਲਾ ਹਾਰਟ ਹਸਪਤਾਲ, ਸਾਰੋਂਵਾਲਾ ਹਸਪਤਾਲ, ਸ਼ਰਮਾ ਆਈਜ਼ ਕੇਅਰ, ਅਲਫ਼ਾ ਲੈਬ, ਮਾਡਰਨ ਲੈਬ,ਅਜੈ ਪਥ ਲੈਬ, ਨਿਊ ਕਮਲ ਲੈਬ, ਧਾਲੀਵਾਲ ਕਲੋਨੀ, ਜਗਦੀਸ਼ ਆਸ਼ਰਮ ਅਤੇ ਸਮਾਣਾ ਚੁੰਗੀ ਵਾਲੀ ਸਾਰੀ ਮਾਰਕੀਟ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਂਗੀ ।
ਜਾਰੀ ਕਰਤਾ: ਸਹਾਇਕ ਇੰਜੀਨੀਅਰ, ਤਕਨੀਕੀ ਉਪ ਮੰਡਲ ਪੂਰਬ ਪਟਿਆਲਾ।
=======================================================
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਅਧੀਨ ਤੋਂ ਚੱਲਦੇ 11 ਕੇ.ਵੀ.ਪ੍ਰੇਮ ਨਗਰ ਫੀਡਰ ਤੇ ਠੇਕੇਦਾਰ ਵਲੋਂ ਜਰੂਰੀ ਮੁਰੰਮਤ ਦਾ ਕੰਮ ਕਰਨ ਕਾਰਨ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਮੇਨ ਭਾਦਸੋਂ ਰੋਡ,ਪ੍ਰੇਮ ਨਗਰ,ਆਦਰਸ਼ ਕਲੋਨੀ,ਸਿੱਧੂ ਕਲੋਨੀ,ਮਨਜੀਤ ਨਗਰ, ਨਾਰਥ ਐਵਨਿਊ , 40 ਫੂਟੀ ਰੋਡ , ਗਰੇਵਾਲ ਐਵਨਿਊ ਅਤੇ ਥਾਪਰ ਦੀ ਬੈਕ ਸਾਈਡ ਦਾ ਸਾਰਾ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ
04-04-2026 ਨੂੰ ਠੇਕੇਦਾਰ ਵਲੋ ਕੰਮ ਕਰਨ ਲਈ ਸਵੇਰੇ 10.00 ਵਜੇ ਤੋਂ ਲੈਕੇ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।
ਨੋਟ – ਸਪਲਾਈ ਲੋੜ ਮੁਤਾਬਿਕ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
========================================================
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਦਸ਼ਮੇਸ਼ ਨਗਰ ਅਤੇ ਵਿਕਾਸ ਨਗਰ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਦਸ਼ਮੇਸ਼ ਨਗਰ, ਵਿਕਾਸ ਨਗਰ, ਰਣਜੀਤ ਨਗਰ, ਅਨੰਦ ਨਗਰ ਬੀ,ਚੀਮਾ ਚੌਂਕ,ਸੁਖਦੇਵ ਨਗਰ ਆਦਿ ਦੀ ਬਿਜਾਲੀ ਸਪਲਾਈ ਮਿਤੀ 04/04/2026 ਨੂੰ ਸਵੇਰ 10.00ਵਜੇ ਤੋਂ 17.00ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਦੌਰਾਨ ਵੱਖ ਵੱਖ ਏਰੀਆ ਦੀ ਬਿਜਲੀ ਸਪਲਾਈ ਲੋੜ ਅਨੁਸਾਰ ਬੰਦ ਰੱਖੀ ਜਾਵੇਗੀ
ਜਾਰੀ ਕਰਤਾ:ਇੰਜ: ਅਮਨਦੀਪ ਜੇਹਲਵੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
=======================================================
ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਤੋਂ ਚਲਦੇ 11 ਕੇ.ਵੀ ਵਿਕਾਸ ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਅਤੇ ਲਾਇਨ ਦੀ ਮੇਨਟੀਨੈਂਸ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਵਿਕਾਸ ਕਲੋਨੀ, ਰਾਜਪੁਰਾ ਕਲੋਨੀ, ਪੁਡਾ ਇਨਕਲੇਵ ਅਤੇ ਕੁਆਟਰ,ਪਰਸ਼ੂਰਾਮ ਚੋਂਕ ,ਰਾਜਪੁਰਾ ਰੋਡ, ਪਵਿੱਤਰ ਇਨਕਲੇਵ, ਸਵਰਨ ਵਿਹਾਰ, ਅੱਗਰਸੇਨ ਹਸਪਤਾਲ, ਬੀਰ ਜੀ ਦੀਆਂ ਮੜ੍ਹੀਆ, SDKS ਭਵਨ ਆਦਿ ਦੀ ਬਿਜਲੀ ਸਪਲਾਈ ਮਿਤੀ 04-04-2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ: ਪ੍ਰੀਤਇੰਦਰ ਸਿੰਘ, ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।












