ਪਾਵਰਕੌਮ / ਟਰਾਂਸਕੋ ਪੈਨਸ਼ਨਰਜ਼ ਵੈਲਫੇਅਰ ਅਸੋਸੀਏਸ਼ਨ ਦੀ ਚੋਣ ਹੋਈ
ਬਹਾਦਰਜੀਤ ਸਿੰਘ /ਰੂਪਨਗਰ,13 ਮਾਰਚ,2022
ਪਾਵਰਕੌਮ / ਟਰਾਂਸਕੋ ਪੈਨਸ਼ਨਰਜ਼ ਵੈਲਫੇਅਰ ਅਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਜਨਰਲ ਬਾਡੀ ਦੀ ਚੋਣ ਮੀਟਿੰਗ ਇਕਬਾਲ ਸਿੰਘ ਚੀਫ ਆਰਗੇਨਾਈਜ਼ਰ, ਗੁਰਮੁੱਖ ਸਿੰਘ, ਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਮਦਨ ਸਿੰਘ ਮੀਤ ਪ੍ਰਧਾਨ ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ।
ਜਥੇਬੰਦੀ ਵੱਲੋਂ ਪਿਛਲੇ ਦੋ ਸਾਲ ਦੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ / ਗਤੀ ਵਿਧੀਆਂ ਦੇ ਸਬੰਧ ਵਿੱਚ ਜਨਰਲ ਸਕੱਤਰ ਵਲੋਂ ਜੱਥੇਬੰਦਕ ਰਿਪੋਰਟ ਪੇਸ਼ ਕੀਤੀ ਗਈ । ਵਿੱਤ ਸਕੱਤਰ ਵੱਲੋਂ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀ ਗਈ । ਦੋਵੇਂ ਰਿਪੋਰਟਾਂ ਉੱਤੇ ਵਿਸਥਾਰ ਪੂਰਬਕ ਵਿਚਾਰ ਚਰਚਾ ਕਰਨ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਹਾਉਸ ਦੀ ਪ੍ਰਵਾਨਗੀ ਨਾਲ ਦੋਵੇਂ ਰਿਪੋਰਟਾਂ ਸਰਬ ਸੰਮਤੀ ਨਾਲ ਪਾਸ ਕੀਤੀਆਂ ਗਈਆਂ ।
ਜਥੇਬੰਦੀ ਦੀ ਅਗਲੇ ਦੋ ਸਾਲ ਲਈ ਚੋਣ ਕਰਵਾਉਣ ਲਈ ਇੰਜ: ਕਰਨੈਲ ਸਿੰਘ ਅਤੇ ਇੰਜ: ਇਕਬਾਲ ਸਿੰਘ ਨੂੰ ਸਰਬਸੰਮਤੀ ਨਾਲ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ । ਜੱਥੇਬੰਦੀ ਦੇ ਪ੍ਰਧਾਨ ਬੀ.ਅੱੈਸ.ਸੈਣੀ ਵਲੋਂ ਜੱਥੇਬੰਦੀ ਦੀ ਮੌਜ਼ੂਦਾ ਕਮੇਟੀ ਭੰਗ ਕਰਕੇ ਸਮੁੱਚੀ ਚੋਣ ਪ੍ਰਕਿਰਿਆ, ਚੋਣ ਅਬਜ਼ਰਵਰਾਂ ਦੇ ਹਵਾਲੇ ਕਰ ਦਿੱਤੀ ਗਈ ।
ਚੋਣ ਅਬਜ਼ਰਵਰ ਵਲੋਂ ਹਾਉਸ ਦੇ ਵਿਚਾਰ ਲੈਣ ਉਪਰੰਤ ਜਥੇਬੰਦੀ ਦੇ ਹੇਠ ਲਿਖੇ ਅਹੁਦੱਦਾਰਾਂ ਦੀ ਅਗਲੇ ਦੋ ਸਾਲ ਲਈ ਸਰਬਸੰਮਤੀ ਨਾਲ 23 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਪ੍ਰਸਤ ਨਸੀਬ ਸਿੰਘ, ਚੀਫ ਆਰਗੇਨਾਈਜ਼ਰ ਇਕਬਾਲ ਸਿੰਘ, ਪ੍ਰਧਾਨ ਬੀ.ਐੱਸ.ਸੈਣੀ, ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਅਤੇ ਦੇਵ ਸਿੰਘ, ਮੀਤ ਪ੍ਰਧਾਨ ਮਦਨ ਸਿੰਘ – ਭਾਗ ਸਿੰਘ ਅਤੇ ਜੈ ਚੰਦ, ਜਨਰਲ ਸਕੱਤਰ ਗੁਰਮੇਲ ਸਿੰਘ ਡਿਪਟੀ ਜਨਰਲ ਸਕੱਤਰ ਬੀਬੀ ਵਿਜੇ ਲਕਸ਼ਮੀ, ਜੁਆਂਇੰਟ ਸਕੱਤਰ ਉਜਾਗਰ ਸਿੰਘ,ਗੁਰਨਾਮ ਸਿੰਘ ਰੂਪਨਗਰ,ਜੇ.ਪੀ. ਸਿੰਘ, ਬੀਬੀ ਸ਼ਾਜ਼ਦਾ, ਪ੍ਰਵੀਨ ਅਤੇ ਗੁਰਮੀਤ ਸਿੰਘ ਮਾਨ, ਵਿੱਤ ਸਕੱਤਰ ਪੀ.ਸੀ.ਸੈਣੀ, ਸਹਾਇਕ ਵਿੱਤ ਸਕੱਤਰ ਪਿਆਰੇ ਲਾਲ ਪਰਮਾਰ ਜੱਥੇਬੰਦਕ ਸਕੱਤਰ ਅਵਿਨਾਸ਼ ਕੁਮਾਰ, ਬਲਵੀਰ ਸਿੰਘ,ਸੁਖਦੇਵ ਸਿੰਘ ਅਤੇ ਲਖਵੀਰ ਸਿੰਘ, ਆਡੀਟਰ ਤੇਜਾ ਸਿੰਘ ਅਤੇ ਪ੍ਰੈਸ ਸਕੱਤਰ ਸੁਦਾਗਰ ਸਿੰਘ ਉੱਪਲ, ਚੁਣੇ ਗਏ ।