ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਐੱਨ ਪੀ ਐੱਸ ਮੁਲਾਜਮਾਂ ਵੱਲੋਂ ਹੜਤਾਲ ਵਿੱਚ ਭਰਵੀਂ ਸ਼ਮੂਲੀਅਤ
ਬਹਾਦਰਜੀਤ ਸਿੰਘ / ਰੂਪਨਗਰ ,28 ਮਾਰਚ,2022
ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਰੈਲੋ ਦੀ ਅਗਵਾਈ ਵਿੱਚ ਸਮੂਹ ਐੱਨਪੀਐੱਸ ਮੁਲਾਜ਼ਮ ਅਤੇ ਪੱਕੇ ਮੁਲਾਜ਼ਮਾਂ ਨੇ ਹੜਤਾਲ ਵਿੱਚ ਭਰਵੀਂ ਸ਼ਮੂਲੀਅਤ ਕੀਤੀ ।
ਜਿਕਰਯੋਗ ਹੈ ਰਾਸ਼ਟਰੀ ਪੱਧਰ ’ਤੇ ਕੰਮ ਕਰ ਰਹੀ ਜੱਥੇਬੰਦੀ ਅਖਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਤੇ ਹੋਰ ਜੱਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਪੁਰਾਣੀ ਪੈਂਨਸ਼ਨ ਬਹਾਲ ਕਰਾਉਣ ਲਈ ਅਤੇ ਐੱਨ ਪੀ ਅੱੈਸ ਦੇ ਵਿਰੋਧ ਵਿੱਚ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਬੋਲਦਿਆਂ ਸੰਦੀਪ ਕੌਰ ,ਹਰਮੀਤ ਸਿੰਘ ਬਾਗਵਾਲੀ ,ਮਹਿੰਦਰਪਾਲ ਸਿੰਘ ਅਤੇ ਇੰਦਰਜੀਤ ਸਿੰਘ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਇਕ ਮੁਲਾਜ਼ਮ ਦੇ ਲਈ ਬੁਢਾਪੇ ਦਾ ਸਹਾਰਾ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਰਿਟਾਇਰ ਕਰਮਚਾਰੀ ਗੁਜ਼ਾਰਾ ਨਹੀਂ ਕਰ ਸਕਦਾ। ਪਰ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਅਜੇ ਤੱਕ ਮੰਗ ਨਹੀਂ ਮੰਨੀ ਜਿਸ ਦੇ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ।ਜਦ ਕਿ ਪੰਜਾਬ ਦੇ ਗੁਆਂਢੀ ਰਾਜਾਂ ਨੇ ਪੈਨਸ਼ਨ ਬਹਾਲ ਕੀਤੀ ਅਤੇ ਕਈ ਰਾਜਾਂ ਨੇ ਬਹਾਲ ਕਰਨ ਦਾ ਵਾਅਦਾ ਕੀਤਾ ।
ਉਨ੍ਹਾਂਾਂ ਨੇ ਕਿਹਾ ਕਿ ਭਾਵੇਂ ਕਿ ਇਹ ਹੜਤਾਲ ਦੇਸ਼ ਵਿਆਪੀ ਹੈ ਪਰ ਇਸ ਹੜਤਾਲ ਰਾਹੀਂ ਅਸੀਂ ਪੰਜਾਬ ਦੀ ’ਆਪ’ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਮੁਲਾਜਮ ਵਰਗ ਨੇ ਆਪ ਸਰਕਾਰ ਤੇ ਭਰੋਸਾ ਜਤਾਇਆ ਹੈ ਤਾਂ ਸਰਕਾਰ ਦਾ ਵੀ ਫਰਜ ਨਿਭਾਵੇ। ਬਿਨਾਂ ਦੇਰੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲੇ ਲਵੇ ਤੇ ਪੁਰਾਣੀ ਪੈਂਨਸ਼ਨ ਬਹਾਲ ਕਰੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਇੱਕ ਵਿਧਾਇਕਾਂ ਦੀ ਇੱਕ ਪੈਨਸ਼ਨ ਲਾਗੂ ਕਰਨ ਦਾ ਸਵਾਗਤ ਕੀਤਾ ।
ਇਸ ਮੌਕੇ ਕੁਲਵਿੰਦਰ ਸਿੰਘ ਬਿੱਟੂ ਕੁਲਵਿੰਦਰ ਸਿੰਘ ,ਹਰਜਿੰਦਰ ਸਿੰਘ, ਲਖਵੀਰ ਸਿੰਘ, ਸੰਦੀਪ ਕਟਾਰੀਆ, ਸੰਦੀਪ ਕੌਰ ਇੰਚਾਰਜ ਜ਼ਿਲ੍ਹਾ ਸਮਾਰਟ ਸਕੂਲ , ਸਰਵਜੀਤ ਕੌਰ, ਅਮਨਦੀਪ ਕੌਰ ਸੀ ਐੱਚ ਟੀ ,ਸੰਦੀਪ ਕੌਰ ਬੀਐਮਟੀ, ਕੁਲਵਿੰਦਰ ਕੌਰ, ਅਮਨਦੀਪ ਕੌਰ , ਮਨਦੀਪ ਕੌਰ ਰਿੰਪੀ , ਰਮਾ ਰਾਣੀ , ਭੁਪਿੰਦਰ ਕੌਰ, ਆਦਿ ਐੱਨਪੀਐੱਸ ਮੁਲਾਜ਼ਮ ਹਾਜ਼ਰ ਸਨ ।
