ਪੰਜਾਬੀ ਯੂਨੀਵਰਸਿਟੀ ਨੇ ਮਈ 2024 ਪ੍ਰੀਖਿਆਵਾਂ ਦੇ ਪ੍ਰੀਖਿਆ ਫ਼ਾਰਮ ਭਰਨ ਲਈ ਵਿਦਿਆਰਥੀਆਂ ਦੀ ਸਹਾਇਤਾ ਲਈ ਨੰਬਰ ਜਾਰੀ ਕੀਤੇ
ਪਟਿਆਲਾ, 16 ਫਰਵਰੀ, 2024
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵੱਲੋਂ ਮਈ 2024 ਪ੍ਰੀਖਿਆਵਾਂ ਲਈ ਪ੍ਰੀਖਿਆ ਫ਼ਾਰਮ ਭਰਵਾਉਣੇ ਸ਼ੁਰੂ ਕਰ ਦਿੱਤੇ ਹਨ। ਉਹ ਸਾਰੇ ਵਿਦਿਆਰਥੀ, ਜੋ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਸਥਿਤ ਮੁੱਖ ਕੈਂਪਸ ਵਿੱਚ ਪੜ੍ਹਦੇ ਹਨ ਜਾਂ ਖੇਤਰੀ ਕੈਂਪਸ, ਨੇਬਰਹੁੱਡ ਕੈਂਪਸ, ਯੂਨਵਰਸਿਟੀ ਨਾਲ਼ ਸੰਬੰਧਤ ਕਾਲਜਾਂ ਵਿੱਚ ਪੜ੍ਹ ਰਹੇ ਜਾਂ ਫਿਰ ਪ੍ਰਾਈਵੇਟ ਵਿਦਿਆਰਥੀ ਹੋਣ, ਉਹ ਸਾਰੇ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ pupexamination.ac.in ਰਾਹੀਂ ਫ਼ਾਰਮ ਭਰ ਸਕਦੇ ਹਨ। ਜਿਹੜੇ ਵਿਦਿਆਰਥੀਆਂ ਨੇ ਰੀ-ਅਪੀਅਰ ਦੇ ਫਾਰਮ ਭਰਨੇ ਹਨ, ਉਹ ਵੀ ਇਸ ਵੈੱਬਸਾਈਟ ਰਾਹੀਂ ਫ਼ਾਰਮ ਭਰ ਸਕਦੇ ਹਨ। ਬਿਨਾ ਕਿਸੇ ਲੇਟ ਫ਼ੀਸ ਤੋਂ ਫ਼ਾਰਮ ਭਰਨ ਦੀ ਆਖਰੀ ਮਿਤੀ 29 ਫਰਵਰੀ 2024 ਹੈ।
ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਪ੍ਰੀਖਿਆ ਫ਼ਾਰਮ ਭਰਨ ਦੀ ਪ੍ਰਕਿਰਿਆ ਨੂੰ ਬਹੁਤ ਸੁਖਾਲ਼ਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕਿਸੇ ਵਿਦਿਆਰਥੀ ਨੂੰ ਫ਼ਾਰਮ ਭਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਆਪਣੀ ਸਮੱਸਿਆ ਬਾਰੇ [email protected] ਈਮੇਲ ਰਾਹੀਂ ਲਿਖ ਸਕਦੇ ਹਨ। ਇਸ ਸੰਬੰਧੀ 9779086715 (ਸਾਹਿਬ ਸਿੰਘ), 9878041415 (ਹਰਪ੍ਰੀਤ ਸਹਿਗਲ), 9478610551 (ਅਨਿਲ ਕੁਮਾਰ), 8146600345 (ਸੁਨੀਲ ਗਰੋਵਰ) ਅਤੇ 9501531204 (ਵਰਿੰਦਰ ਸਿੰਘ) ਨੰਬਰਾਂ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।