ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 53ਵਾਂ ਅੰਕ ਹੋਇਆ ਲੋਕਅਰਪਣ
ਬਹਾਦਰਜੀਤ ਸਿੰਘ /ਰੂਪਨਗਰ, 8 ਜੁਲਾਈ,2024
ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਸਮਾਜ ਸੇਵਾ ਦੇ ਕਾਰਜ਼ਾ ਦੇ ਨਾਲ ਨਾਲ ਮੈਗਜ਼ੀਨ “ਸੈਣੀ ਸੰਸਾਰ” ਜਾਰੀ ਕਰਕੇ ਲੋਕਾਂ ਅੰਦਰ ਸਮਾਜਿਕ ਚੇਤਨਾ ਨੂੰ ਉਜਾਗਰ ਕਰਨ ਲਈ ਇਕ ਬਹੁਤ ਹੀ ਵਧਿਆ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਗੱਲ ਦਾ ਪ੍ਰਗਟਾਵਾ ਫਲਾਇਟ ਲੈਂਫ. ਤਰਲੋਚਨ ਸਿੰਘ ਨੇ ਅੱਜ ਇੱਥੇ ਸੈਣੀ ਭਵਨ ਵਿਖੇ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਬੀਤੇ 13 ਸਾਲਾਂ ਤੋਂ ਸਫਲਤਾ ਪੂਰਬਕ ਢੰਗ ਨਾਲ ਜਾਰੀ ਕੀਤੇ ਜਾਂਦੇ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 53ਵਾਂ ਅੰਕ ਲੋਕਅਰਪਣ ਕਰਦਿਆ ਕੀਤਾ।
ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧਤ ਜਾਗਰੂਕ ਕਰਨ ਵਾਲਾ ਉਸਾਰੂ ਸਾਹਿਤ ਪੜਨ ਨੂੰ ਮਿਲਦਾ ਹੈ। ਉਨ੍ਹਾਂ ਸੰਸਥਾਂ ਨੂੰ ਇਸ ਵਧਿਆ ਉਪਰਾਲੇ ਲਈ ਵਧਾਈ ਦਿੱਤੀ ਅਤੇ ਸੰਸਥਾ ਨੂੰ 21 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ।
ਇਸ ਮੌਕੇ ਤੇ ਬੋਲਦਿਆ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਸੰਸਥਾ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਸੰਸਥਾ ਦੇ ਸਮਾਜ ਭਲਾਈ ਕੰਮਾਂ ਅਤੇ ਮੈਗਜ਼ੀਨ ਦੇ ਉਸਾਰੂ ਸਾਹਿਤ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਉਠਾਉਣ ਲਈ ਕਿਹਾ। ਇਸ ਸਮਾਗਮ ਨੂੰ ਸੰਸਥਾ ਦੇ ਸਕੱਤਰ ਬਲਬੀਰ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਸੈਣੀ ਤੇ ਪੀਆਰੳ ਰਾਜਿੰਦਰ ਸੈਣੀ ਨੇ ਵੀ ਸੰਬੋਧਨ ਕੀਤਾ ਅਤੇ ਆਏ ਮੁੱਖ ਮਹਿਮਾਨ ਅਤੇ ਪਤਵੰਤੇ ਵਿਅਕਤੀਆ ਦਾ ਸਵਾਗਤ ਤੇ ਧੰਨਵਾਦ ਕੀਤਾ।
ਇਸ ਮੌਕੇ ਤੇ ਸੈਣੀ ਭਵਨ ਦੀ ਸਮੂਚੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਇੰਜ[ ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ, ਗੁਰਮੁੱਖ ਸਿੰਘ ਲੋੰਗੀਆ, ਦਲਜੀਤ ਸਿੰਘ, ਡਾ[ ਜਸਵੰਤ ਕੌਰ ਸੈਣੀ, ਅਮਰਜੀਤ ਸਿੰਘ, ਹਰਜੀਤ ਸਿੰਘ ਗਿਰਨ, ਸੁਰਿੰਦਰ ਸਿੰਘ, ਤੋਂ ਇਲਾਵਾ ਡ. ਪੂਨੀਤ ਸੈਣੀ, ਡਾ. ਇਕਬਾਲ ਸਿੰਘ, ਅਰੀਨਾ ਚਾਨਣਾ, ਪਤਵੰਤੇ ਵਿਅਕਤੀ ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਹਰਸਿਮਨ ਸਿੰਘ ਸਿੱਟਾ, ਇੰਜ[ ਕਰਨੈਲ ਸਿੰਘ, ਬੀ[ ਐਸ[ ਸੈਣੀ, ਹਰਜੀਤ ਸਿੰਘ ਲੋਂਗੀਆ, ਰਾਵਿੰਦਰ ਕੌਰ, ਜਗਦੇਵ ਸਿੰਘ, ਇੰਨਰਵੀਲ ਕਲੱਬ ਪ੍ਰਧਾਨ ਬਲਵਿੰਦਰ ਕੌਰ, ਰੋਟਰੀ ਕਲੱਬ ਪ੍ਰਧਾਨ ਕੁਲਵੰਤ ਸਿੰਘ, ਜਸਪਾਲ ਸਿੰਘ ਜੀ[ ਐਮ ਤਕਨਲੋਜੀ ਸਵਰਾਜ ਮਜਦਾ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।