Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਤੋਂ ਠੱਗੀ ਮਾਰਨ ਵਾਲੇ ਕੀਤੇ ਤਿੰਨ ਗ੍ਰਿਫ਼ਤਾਰ

201

Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਤੋਂ ਠੱਗੀ ਮਾਰਨ ਵਾਲੇ ਕੀਤੇ ਤਿੰਨ ਗ੍ਰਿਫ਼ਤਾਰ

ਐਸ.ਏ.ਐਸ ਨਗਰ 6 ਜੂਨ :

ਸਤਿੰਦਰ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ,  ਗੁਰਜੋਤ ਸਿੰਘ ਕਲੈਰ ਪੀ.ਪੀ.ਐਸ ਕਪਤਾਨ ਪੁਲਿਸ ਟਰੈਫਿਕ ਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਅਤੇ  ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਤੇ ਫੋਰਸਿਕ ਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰੋਨਾ ਮਹਾਮਾਰੀ ਦੇ ਚਲਦਿਆ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਮੁਹਇਆ ਕਰਵਾਉਣ ਦੇ ਨਾਮ ਤੇ ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾ ਧੜੀ ਕਰਨ ਵਾਲੇ ਗਿਰੋਹ ਸਬੰਧੀ ਖੁਫੀਆ ਜਾਣਕਾਰੀ ਮਿਲਣ ਤੋ ਬਾਦ ਇੰਸ: ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਏ.ਐਸ ਨਗਰ ਵਲੋਂ ਮੁੱਕਦਮਾ ਨੰ. 332 ਮਿਤੀ: (01.06.2021 ਅ/ਧ 419, 420, 120-B IPC, 51-ਏ, 53 Disaster Management Act 2005 ਥਾਣਾ ਜੀਰਕਪੁਰ ਐਸ.ਏ.ਐਸ ਨਗਰ ਦਰਜ ਕੀਤਾ। ਜਿਸਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਐਸ.ਆਈ ਮਨਦੀਪ ਸਿੰਘ ਥਾਣਾ ਜੀਰਕਪੁਰ ਅਤੇ ਐਸ.ਆਈ ਅਮਨਦੀਪ ਸਿੰਘ ਇੰਚਾਰਜ ਸਾਈਬਰ ਸੈਲ ਐਸ.ਏ.ਐਸ ਨਗਰ ਦੀ ਟੀਮ ਵਲੋ ਰੇਡ ਕਰਕੇ ਮੁੱਕਦਮਾ ਦੇ ਦੋਸ਼ੀ ਅਮੀਤ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਸ਼ਿਵਾਲਿਕ ਵਿਹਾਰ, ਜੀਰਕਪੁਰ, ਐਸ.ਏ.ਐਸ ਨਗਰ, ਮਨਦੀਪ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਇਸ਼ਾਕ ਥਾਣਾ ਭੈਵਾ ਸਦਰ, ਕਰੂਕਸ਼ੇਤਰਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਪੁੱਤਰ ਪ੍ਰਮਜੀਤ ਕੁਮਾਰ ਵਾਸੀ ਟੀਕਰੀ ਕਰੁਕਸ਼ੇਤਰਾ, ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ, ਲੋੜਵੰਦ ਪੀੜਤ ਲੋਕਾਂ ਨਾਲ ਕਰਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਪਾਸੋਂ ਮੋਟੀ ਰਕਮ ਆਪਣੇ ਬੈਂਕ ਖਾਤਿਆ ਵਿੱਚ ਪਵਾ ਲੈਂਦੇ ਸਨ। ਅਤੇ ਬਾਦ ਵਿੱਚ ਉਨ੍ਹਾਂ ਨੂੰ ਇੰਜੇਕਸ਼ਨ ਵੀ ਸਪਲਾਈ ਨਹੀਂ ਕਰਦੇ ਸੀ। ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਪਾਸੋ ਠੱਗੀ ਮਾਰੇ 14 ਲੱਖ ਰੁਪਏ ਦੀ ਬ੍ਰਾਮਦਗੀ ਕੀਤੀ ਗਈ ਹੈ।

Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਤੋਂ ਠੱਗੀ ਮਾਰਨ ਵਾਲੇ ਕੀਤੇ ਤਿੰਨ ਗ੍ਰਿਫ਼ਤਾਰ

ਵਾਰਦਾਤ ਦਾ ਤਰੀਕਾ :

ਦੋਸ਼ੀ ਕੁਲਵਿੰਦਰ ਕੁਮਾਰ ਵਲੋਂ ਆਪਣਾ ਮੋਬਾਇਲ ਨੰਬਰ ਵੱਖ ਵੱਖ ਵੱਟਸਐਪ ਗਰੂਪ ਵਿੱਚ ਪਾ ਕੇ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ, ਜਿਸਤੇ ਲੋੜਵੰਦ ਲੋਕੀ ਕੁਲਵਿੰਦਰ ਕੁਮਾਰ ਨੂੰ ਵੱਟਸਐਪ ਪਰ ਸੰਪਰਕ ਕਰਦੇ ਸਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਉਨ੍ਹਾਂ ਪਾਸੋਂ ਇੰਜੇਕਸ਼ਨ ਸਬੰਧੀ ਅਦਾਇਗੀ ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ ਕਰਵਾ ਲੈਂਦਾ ਸੀ ਜੋ ਬਾਦ ਵਿੱਚ ਦੋਸ਼ੀ ਮਨਦੀਪ ਸਿੰਘ, ਅਮੀਤ ਕੁਮਾਰ ਦੇ ਬੈਂਕ ਖ਼ਾਤਿਆ ਵਿੱਚ ਆਏ ਪੈਸਿਆ ਨੂੰ ਵੱਖ ਵੱਖ ਜਗ੍ਹਾ ਤੋਂ ਨਿਕਲਵਾਉਣ ਦਾ ਕੰਮ ਕਰਦਾ ਸੀ। ਇਨ੍ਹਾਂ ਪੈਸਿਆ ਨੂੰ ਦੋਸ਼ੀ ਆਪਸ ਵਿੱਚ ਵੰਡ ਲੈਂਦੇ ਸਨ।

ਬ੍ਰਾਮਦਗੀ:

  1. ਦੋਸ਼ੀ ਮਨਦੀਪ ਸਿੰਘ ਪਾਸੋਂ 3 ਲੱਖ ਰੁਪਏ ਅਤੇ (4 ਵੱਖ ਵੱਖ ਬੈਂਕ ਦੇ ATM ਕਾਰਡ ਦੀ ਬ੍ਰਾਮਦਗੀ।
  2. ਦੋਸ਼ੀ ਕੁਲਵਿੰਦਰ ਕੁਮਾਰ ਪਾਸੋ 6 ਲੱਖ 50 ਹਜਾਰ ਰੁਪਏ ਅਤੇ 01 ATM ਕਾਰਡ ਦੀ ਬ੍ਰਾਮਦਗੀ।
  3. ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆ ਵਿੱਚ 1 ਲੱਖ ਰੁਪਏ ਅਤੇ ਦੋਸ਼ੀ ਕੁਲਵਿੰਦਰ ਕੁਮਾਰ ਦੇ ਬੈਂਕ ਖਾਤੇ ਵਿੱਚ 030ਲੱਖ 50 ਹਜਾਰ ਰੁਪਏ ਫਰੀਜ ਕਰਵਾਏ ਗਏ ਹਨ।
  4. ਕੁੱਲ 14 ਲੱਖ ਰੁਪਏ ਅਤੇ (05 ATM ਕਾਰਡ ਦੀ ਬ੍ਰਾਮਦਗੀ।
  5. ਦੋਸ਼ੀ 04 ਦਿਨ ਦੇ ਪੁਲਿਸ ਰਿਮਾਂਡ ਪਰ ਪੁਲਿਸ ਹਿਰਾਸਤ ਵਿੱਚ ਹਨ ਜਿਨ੍ਹਾਂ ਪਾਸੋਂ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।