ਰਾਜਿੰਦਰ ਕੌਰ ਸਿੱਧੂ ਨਹੀਂ ਰਹੇ,ਖੇਡ ਜਗਤ ਵਿੱਚ ਸੋਗ ਦੀ ਲਹਿਰ ; ਅੰਤਿਮ ਸੰਸਕਾਰ ਕੱਲ੍ਹ

374

ਰਾਜਿੰਦਰ ਕੌਰ ਸਿੱਧੂ ਨਹੀਂ ਰਹੇ,ਖੇਡ ਜਗਤ ਵਿੱਚ ਸੋਗ ਦੀ ਲਹਿਰ ; ਅੰਤਿਮ ਸੰਸਕਾਰ ਕੱਲ੍ਹ

ਪਟਿਆਲਾ /26 ਨਵੰਬਰ, 2023

ਪਟਿਆਲਾ ਇਹ ਖ਼ਬਰ ਬਹੁਤ ਦੁਖਿਤ ਹਿਰਦੇ ਨਾਲ ਸੂਚਿਤ ਕੀਤੀ ਜਾਂਦੀ ਹੈ ਕਿ ਰਾਜਿੰਦਰ ਕੌਰ ਸਿੱਧੂ ਸਾਬਕਾ ਚੀਫ ਆਫ ਦੀ ਸਪੋਰਟਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦਾ ਕਲ ਇਥੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।

ਉਹ 76 ਵਰਿਆਂ ਦੇ ਸਨ,ਉਹ ਆਪਣੇ ਪਿਛੇ ਪਤੀ,ਇਕ ਲੜਕਾ ਅਤੇ ਲੜਕੀ ਛਡ ਗਏ ਹਨ। ਰਾਜਿੰਦਰ ਕੌਰ ਸਿੱਧੂ ਨੇ 4 ਦਹਾਕਿਆਂ ਤੋਂ ਵੱਧ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੱਖ ਵੱਖ ਸਮੇਂ ਤੇ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾਈ। ਸੇਵਾ ਮੁਕਤੀ ਉਪਰੰਤ ਉਹ ਮਾਡਰਨ ਸਕੂਲ ਦੇ ਟਰਸਟ ਲਈ ਵੀ ਕੰਮ ਕਰਦੇ ਰਹੇ।

ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਖੇਡ ਜਗਤ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 27 ਨਵੰਬਰ ਨੂੰ ਬਾਦ ਦੁਪਹਿਰ 2:30 ਵਜੇ ਪਟਿਆਲਾ ਵਿਖੇ ਬਡੂੰਗਰ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਰਾਜਿੰਦਰ ਕੌਰ ਸਿੱਧੂ ਨਹੀਂ ਰਹੇ,ਖੇਡ ਜਗਤ ਵਿੱਚ ਸੋਗ ਦੀ ਲਹਿਰ

ਉਨ੍ਹਾਂ ਦੇ ਅਚਾਨਕ ਦੇਹਾਂਤ ਤੇ  ਮਨਜੀਤ ਸਿੰਘ ਅੰਤਰਰਾਸ਼ਟਰੀ ਖਿਡਾਰੀ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਵਾਰਡੀ, ਜਿਮਨਾਸਟਿਕ ਵੈਲਫੇਅਰ ਟਰੱਸਟ ਆਫ ਇੰਡੀਆ,ਸ਼ਿਖਾ ਨੇਹਰਾ, ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ, ਮਾਧੂਰੀ ਸਕਸੈਨਾ ਅਰਜੂਨਾ ਐਵਾਰਡੀ ਅਤੇ ਸੀਨੀਅਰ ਸਪੋਰਟਸ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਮਾਡਰਨ ਐਜੂਕੇਸ਼ਨ ਟਰੱਸਟ,ਮਨਮੋਹਨ ਸਿੰਘ ਉਪ ਸਕੱਤਰ ਲੋਕ ਸੰਪਰਕ ਵਿਭਾਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ , ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰ) ਦੇ ਜਨਰਲ ਸਕੱਤਰ ਬਲਜੀਤ ਸਿੰਘ  ਅਤੇ ਵਿਕਾਸ ਸੱਭਰਵਾਲ, ਪੀ.ਪੀ.ਐਸ., ਐਸ.ਪੀ., ਪੰਜਾਬ ਪੁਲਿਸ ਨੇ ਵੱਖ ਵੱਖ ਸ਼ੋਕ ਸੰਦੇਸ਼ਾਂ ਰਾਹੀ  ਰਾਜਿੰਦਰ ਕੌਰ ਸਿੱਧੂ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਖੇਡ ਜਗਤ ਨੂੰ ਭਾਰੀ ਘਾਟਾ ਦੱਸਿਆ ਹੈ।