ਸਾਡਾ ਚੱਲਦਾ ਏ ਧੱਕਾ ਅੱਸੀ ਤਾਂ ਕਰਦੇ- ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਜ਼ਬਰੀ ਰਸਤਾ ਰੋਕਣ ਤੇ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼

320

ਸਾਡਾ ਚੱਲਦਾ ਏ ਧੱਕਾ ਅੱਸੀ ਤਾਂ ਕਰਦੇ- ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਜ਼ਬਰੀ ਰਸਤਾ ਰੋਕਣ ਤੇ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼

ਪਟਿਆਲਾ, 13 ਅਕਤੂਬਰ,2024:

ਪਟਿਆਲਾ ਦੇ ਇਕ ਪਰਿਵਾਰ ਨੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ’ਤੇ ਦੋਸ਼ ਲਗਾਇਆ ਹੈ ਕਿ ਉਸਨੇ ਉਹਨਾਂ ਦੇ ਪਲਾਟ ਦਾ ਰਸਤਾ ਜ਼ਬਰੀ ਬੰਦ ਕੀਤਾ ਹੋਇਆ ਹੈ ਤੇ ਜਦੋਂ ਇਹ ਰਸਤਾ ਬੰਦ ਕਰਨ ਦਾ ਵਿਰੋਧ ਕੀਤਾ ਤਾਂ ਕਾਂਸਟੇਬਲ ਅਤੇ ਪਤਨੀ ਵੱਲੋਂ ਉਸ ਵਿਅਕਤੀ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇਜਿੰਦਰ ਸਿੰਘ ਦੀ ਪਤਨੀ ਰਮਨਦੀਪ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਦਾ ਇਹ ਕਾਂਸਟੇਬਲ ਜਿਸਦਾ ਨਾਂ ਗੁਰਸੇਵਕ ਸਿੰਘ ਹੈ, ਪਟਿਆਲਾ ਦੇ ਸਰਹਿੰਦ ਰੋਡ ’ਤੇ ਨਵਜੀਤ ਨਗਰ ਦਾ ਰਹਿਣ ਵਾਲਾ ਹੈ। ਉਸਨੇ ਉਹਨਾਂ ਦੇ ਪਲਾਟ ਨੂੰ ਜਾਂਦੇ ਰਸਤੇ ਵਿਚ ਇਕ ਸਕਾਰਪੀਓ ਗੱਡੀ ਖੜ੍ਹੀ ਕਰ ਕੇ ਰਸਤਾ ਰੋਕ ਰੱਖਿਆ ਹੈ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਰਸਤਾ ਰੋਕਣ ਦਾ ਵਿਰੋਧ ਕੀਤਾ ਤਾਂ ਕਾਂਸਟੇਬਲ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਇਸ ਮਗਰੋਂ ਉਹਨਾਂ ਅਦਾਲਤ ਦਾ ਰੁਖ਼ ਕੀਤਾ ਤਾਂ ਅਦਾਲਤ ਨੇ ਵੀ ਸਪਸ਼ਟ ਹੁਕਮ ਕੀਤੇ ਹਨ ਕਿ ਉਹਨਾਂ ਦੇ ਪਲਾਟ ਦਾ ਰਸਤਾ ਖੋਲ੍ਹ ਦਿੱਤਾ ਜਾਵੇ। ਉਹਨਾਂ ਦੋਸ਼ ਲਗਾਇਆ ਕਿ ਇਸ ਕਾਂਸਟੇਬਲ ਤੇ ਉਸਦੇ ਪਰਿਵਾਰ ਨੇ ਅਦਾਲਤ ਦੇ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਹੈ।
ਜਦੋਂ ਇਸ ਮਾਮਲੇ ਵਿਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉਲਟਾ ਕਾਂਸਟੇਬਲ ਅਤੇ ਉਸਦੀ ਪਤਨੀ ਦੀ ਸ਼ਿਕਾਇਤ ’ਤੇ ਪੁਲਿਸ ਨੇ  ਤੇਜਿੰਦਰ ਸਿੰਘ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ ਹੈ।

ਪੀੜਤ ਪਰਿਵਾਰ ਨੇ ਪਟਿਆਲਾ ਦੇ ਐਸ ਐਸ ਪੀ ਤੇ ਹੋਰ ਉਚ ਪੁਲਿਸ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਮਾਮਲੇ ਵਿਚ ਨਿਆਂ ਦਿੱਤਾ ਜਾਵੇ ਅਤੇ ਤੇਜਿੰਦਰ ਸਿੰਘ ਦੇ ਖਿਲਾਫ ਦਰਜ ਝੂਠਾ ਪਰਚਾ ਰੱਦ ਕੀਤਾ ਜਾਵੇ ਤੇ ਉਹਨਾਂ ਦੇ ਪਲਾਟ ਦਾ ਰਸਤਾ ਖੋਲ੍ਹਿਆ ਜਾਵੇ ਤਾਂ ਜੋ ਉਹ ਪਲਾਟ ਵਿਚ ਆਪਣੇ ਮਕਾਨ ਦੀ ਉਸਾਰੀ ਕਰਵਾ ਸਕਣ। ਰਸਤਾ ਰੁਕਣ ਕਰ ਕੇ ਉਹਨਾਂ ਨੂੰ ਮਾਲੀ ਨੁਕਸਾਨ ਵੀ ਹੋ ਰਿਹਾ ਹੈ।

ਸਾਡਾ ਚੱਲਦਾ ਏ ਧੱਕਾ ਅੱਸੀ ਤਾੰ ਕਰਦੇ- ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਜ਼ਬਰੀ ਰਸਤਾ ਰੋਕਣ ਤੇ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼
ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਤੇਜਿੰਦਰ ਸਿੰਘ ਦੀ ਪਤਨੀ ਰਮਨਦੀਪ ਕੌਰ ਤੇ ਹੋਰ ਪਰਿਵਾਰਕ ਮੈਂਬਰ।

ਸਾਡਾ ਚੱਲਦਾ ਏ ਧੱਕਾ ਅੱਸੀ ਤਾਂ ਕਰਦੇ- ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਜ਼ਬਰੀ ਰਸਤਾ ਰੋਕਣ ਤੇ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼- ਕਾਂਸਟੇਬਲ ਦਾ ਪੱਖ
ਇਸ ਮਾਮਲੇ ਵਿਚ ਜਦੋਂ ਕਾਂਸਟੇਬਲ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਤੇਜਿੰਦਰ ਸਿੰਘ ਦੇ ਪਰਿਵਾਰ ਨਾਲ ਅਦਾਲਤ ਅਤੇ ਪੁਲਿਸ ਕੋਲ ਕੇਸ ਚਲ ਰਿਹਾ ਹੈ। ਬਾਵਜੂਦ ਇਸਦੇ ਦੂਜੀ ਧਿਰ ਨੇ ਸਾਡੇ ਘਰ ਦੇ ਬਾਹਰ ਆ ਕੇ ਸਾਡੀ ਵੀਡੀਓ ਬਣਾਈ ਅਤੇ ਸਾਡੀ ਪ੍ਰਾਈਵੇਸੀ ਨੂੰ ਭੰਗ ਕਰਦੇ ਹੋਏ ਮੇਰੀ ਪਤਨੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਿਸ ਕਰ ਕੇ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਐਸ ਐਚ ਓ ਦਾ ਪੱਖ
ਇਸ ਮਾਮਲੇ ਜਦੋਂ ਥਾਣਾ ਅਨਾਜ ਮੰਡੀ ਦੇ ਐਸ ਐਚ ਓ ਸੁਖਵਿੰਦਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ। ਇਕ ਧਿਰ ਨੇ ਦੂਜੀ ਧਿਰ ਨੇ ਦੂਜੇ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਜਿਸ ਕਾਰਣ ਇਕ ਧਿਰ ਖਿਲਾਫ ਕੇਸ ਦਰਜ ਕੀਤਾ ਹੈ ਜਦੋਂ ਕਿ ਪਲਾਟ ਦੇ ਰਸਤੇ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।