ਉਜਾੜੇ ਦੇ ਰਾਹ ਤੋਂ ਮੁੜ ਖੁਸ਼ਹਾਲੀ ਵੱਲ੍ਹ ਮੁੜਿਆ ਰੋਪੜ ਥਰਮਲ ਪਲਾਂਟ ਵਿਧਾਇਕ ਚੱਢਾ ਦੇ ਅਣਥੱਕ ਯਤਨ ਰੰਗ ਲਿਆਉਣ ਲੱਗੇ

270

ਉਜਾੜੇ ਦੇ ਰਾਹ ਤੋਂ ਮੁੜ ਖੁਸ਼ਹਾਲੀ ਵੱਲ੍ਹ ਮੁੜਿਆ ਰੋਪੜ ਥਰਮਲ ਪਲਾਂਟ ਵਿਧਾਇਕ ਚੱਢਾ ਦੇ ਅਣਥੱਕ ਯਤਨ ਰੰਗ ਲਿਆਉਣ ਲੱਗੇ

ਰੂਪਨਗਰ/ ਬਹਾਦਰਜੀਤ ਸਿੰਘ ,1 ਫਰਵਰੀ,2024

ਰੂਪਨਗਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਦਾਰਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ  ਰੋਪੜ ਜੋਕਿ ਪਹਿਲਾਂ ਉਜਾੜੇ ਦੇ ਰਾਹ ਤੇ ਪੈ ਚੁੱਕਿਆ ਸੀ ਹੁਣ ਫਿਰਤੋਂ ਖੁਸ਼ਹਾਲੀ ਦੇ ਰਾਹ ਤੇ ਪੈ ਚੁੱਕਾ ਹੈI

ਇਸ ਥਰਮਲ ਪਲਾਂਟ ਦੇ ਇਸ ਬਦਲੇ ਮਾਹੌਲ ਲਈ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਨਵੀਂ ਨੀਤੀ ਰੰਗ ਲਿਆਈ ਹੈ ਉਥੇ ਹੀ ਹਲਕਾ ਵਿਧਾਇਕ  ਰੂਪਨਗਰ ਿਦਨੇਸ਼   ਚੱਢਾ ਦੇ ਅਣਥੱਕ ਯਤਨ ਵੀ ਰੰਗ ਲਿਆ ਰਹੇ ਨੇ I

1984 ਵਿੱਚ ਹੋਂਦ ਚ ਆਏ ਇਸ ਥਰਮਲ ਪਲਾਂਟ ਦਾ ਪਿੱਛਲੇ ਕਈ ਸਾਲਾਂ ਚ ਉਜਾੜਾ ਹੋ ਰਿਹਾ ਸੀ Iਪੈਦਾਵਾਰ ਅਤੇ ਮੁਲਾਜਮ ਲਗਾਤਾਰ ਘਟ ਰਹੇ ਸੀ I ਇਥੋਂ ਤੱਕ ਕਿ ਪਿੱਛਲੀ ਸਰਕਾਰ ਸਮੇਂ ਇਸਦੇ 6 ਵਿਚੋਂ 2 ਯੂਨਿਟ ਸਰਕਾਰ ਵਲੋਂ ਬੰਦ ਕਰਕੇ ਢਹਿ ਢੇਰੀ ਕਰਕੇ ਸਕਰੈਪ ਚ ਵੇਚਣ ਉਪਰੰਤ ਇਸ ਥਰਮਲ ਦਾ ਉਜਾੜਾ ਤਹਿ ਹੋ ਗਿਆ ਸੀ I ਥਰਮਲ ਦੀ ਰੋਪੜ ਕਲੋਨੀ ਦੀ ਜਮੀਨ ਦਾ ਵੀ ਟੈਂਡਰ ਲੱਗ ਗਿਆ ਸੀ I ਪਰ ਹੁਣ ਉਜੜਦੇ ਜਾ ਰਹੇ ਇਸ ਥਰਮਲ ਨੂੰ ਖੁਸ਼ਹਾਲ ਰੱਖਣ ਲਈ ਇਸਦੇ ਦੋ ਯੂਨਿਟਾਂ ਨੂੰ ਮੁੜਕੇ ਓਵਰਹਾਲਿੰਗ ਕਰਕੇ ਸਮੇਂ ਦੇ ਹਾਣਦੇ ਬਣਾਇਆ ਗਿਆ ਹੈ I

ਇਨ੍ਹਾਂ ਦੋ ਯੂਨਿਟਾਂ ਦੀ ਓਵਰਹਾਲਿੰਗ ਤੇ ਕਰੀਬ 8 ਕਰੋੜ ਦਾ ਖਰਚਾ ਆਇਆ ਹੈ I ਯੂਨਿਟ ਨੰਬਰ 3 ਜੋ ਕਿ ਆਪਣੀ ਸਮਰੱਥਾ ਨਾਲੋਂ ਘੱਟ 150-160 ਮੈਗਾਵਾਟ ਤੇ ਹੀ ਚੱਲ ਪਾ ਰਿਹਾ ਸੀ ਹੁਣ ਆਪਣੀ ਸਮਰੱਥਾ 210 ਮੈਗਾਵਾਟ ਤੋਂ ਵਧਕੇ 212 ਮੈਗਾਵਾਟ ਤੱਕ ਚੱਲ ਪਾ ਰਿਹਾ ਹੈ I ਇਸੇ ਤਰਾਂ ਯੂਨਿਟ ਨੰਬਰ 5 ਜੋ ਆਪਣੀ ਸਮਰੱਥਾ ਨਾਲੋਂ ਘੱਟ ਚਲਦਾ ਸੀ ਹੁਣ ਆਪਣੀ ਸਮਰੱਥਾ 210 ਮੈਗਾਵਾਟ ਤੇ ਚੱਲ ਪਾ ਰਿਹਾ ਹੈ I

 

ਯੂਨਿਟਾਂ ਦੇ ਢਹਿ ਢੇਰੀ ਵਾਲੇ ਰਾਹ ਤੋਂ ਬਦਲਕੇ ਮੁੜ ਯੂਨਿਟਾਂ ਦੀ ਕਰੋੜਾਂ ਰੁ ਖਰਚਕੇ  ਓਵਰਹਾਲਿੰਗ ਹੋਣਾਂ ਅਤੇ ਪੂਰੀ ਸਮਰੱਥਾ ਤੇ ਚੱਲਣ ਨੇ ਥਰਮਲ ਦੇ ਉਜਾੜੇ ਦੀ ਬਜਾਇ ਹੁਣ ਇਸਦੀ ਮੁੜ ਬਹਾਲੀ ਅਤੇ ਖੁਸ਼ਹਾਲੀ ਦਾ ਸੰਕੇਤ ਦਿੱਤਾ ਹੈ I ਇਸੇ ਤਰ੍ਹਾਂ ਰੋਪੜ ਵਾਲੀ ਥਰਮਲ ਦੀ ਕਲੋਨੀ, ਜਿਸਦੇ ਕਿ ਟੈਂਡਰ ਤੱਕ ਲੱਗ ਚੁੱਕੇ ਸਨ,ਓਥੇ ਹੁਣ ਅਲਾਟਮੈਂਟ ਵੀ ਮੁੜਕੇ ਸ਼ੁਰੂ ਹੋ ਚੁੱਕੀ ਹੈ I

ਉਜਾੜੇ ਦੇ ਰਾਹ ਤੋਂ ਮੁੜ ਖੁਸ਼ਹਾਲੀ ਵੱਲ੍ਹ ਮੁੜਿਆ ਰੋਪੜ ਥਰਮਲ ਪਲਾਂਟ ਵਿਧਾਇਕ ਚੱਢਾ ਦੇ ਅਣਥੱਕ ਯਤਨ ਰੰਗ ਲਿਆਉਣ ਲੱਗੇ
GGSSTP, Ropar

ਇੱਥੇ ਹੀ ਬੱਸ ਨਹੀਂ ਪਿੱਛਲੇ ਸਮੇਂ ਚ ਠੇਕਾ ਮੁਲਾਜਮਾਂ ਦੇ ਭੱਤੇ ਚ ਭਾਵੇਂ ਮਮੂਲੀ ਹੀ ਸਹੀ ਪਰ ਵਾਧਾ ਕੀਤਾ ਗਿਆ ਹੈ I ਥਰਮਲ ਦੀ ਖੁਸ਼ਹਾਲੀ ਦਾ ਇੱਕ ਸ਼ੁਭ ਸੰਕੇਤ ਪਸ਼ਵਾੜਾ ਕੋਲ ਮਾਈਨ ਤੋਂ ਕੋਲਾ ਇਸ ਥਰਮਲ ਤੱਕ I ਪਹੁੰਚਾਉਣ ਲਈ ਮੁੱਖ ਮੰਤਰੀ ਦਾ ਆਪ ਥਰਮਲ ਚ ਪਹੁੰਚਣਾ ਹੈ I ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਜਿੱਥੇ ਇਸ ਥਰਮਲ ਪਲਾਂਟ ਨੂੰ ਉਜਾੜੇ ਦੇ ਰਾਹ ਤੋਂ ਰੋਕਕੇ ਖੁਸ਼ਹਾਲੀ ਦੇ ਰਾਹ ਤੇ ਪਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਪੂਰਾ ਭਰੋਸਾ ਜਤਾਇਆ ਹੈ ਕਿ ਜਲਦੀ ਮੁੱਖ ਮੰਤਰੀ ਸਾਹਿਬ ਥਰਮਲ  ਦੇ ਕੱਚੇ ਮੁਲਾਜਮਾਂ ਬਾਰੇ ਕੋਈ ਚੰਗੀ ਨੀਤੀ ਬਣਾਉਣਗੇ I