ਰੂਪਨਗਰ ਪ੍ਰੈਸ ਕਲੱਬ ਨੇ ਮਨਾਇਆ ਲੋਹੜੀ ਦਾ ਤਿਉਹਾਰ ,ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦਿੱਤੀਆਂ ਲੋਹੜੀ ਦੀਆਂ ਵਧਾਈਆਂ
ਬਹਾਦਰਜੀਤ ਸਿੰਘ /ਰੂਪਨਗਰ, 11 ਜਨਵਰੀ ,2025
ਰੂਪਨਗਰ ਪ੍ਰੈਸ ਕਲੱਬ ਨੇ ਪ੍ਰੈਸ ਭਵਨ ਰੂਪਨਗਰ ਵਿੱਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਲੋੜੀ ਬਾਲਣ ਦੀ ਰਸਮ ਅਦਾ ਕੀਤੀ ਇਸ ਮੌਕੇ ਪ੍ਰਸਿੱਧ ਸਰਜਨ ਤੇ ਸਮਾਜ ਸੇਵੀ ਡਾਕਟਰ ਆਰਐਸ ਪਰਮਾਰ, ਬਘੇਲ ਸਿੰਘ ਬਿਲਡਰ, ਸੁਖਜਿੰਦਰ ਸਿੰਘ ਨਿਰਦੇਸ਼ਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਡਾਕਟਰ ਭਾਨੂ ਪਰਮਾਰ, ਸੁਖਵਿੰਦਰ ਸਿੰਘ ਵਿਸਕੀ ਮੈਨੇਜਰ ਬੇਲਾ ਕਾਲਜ, ਰਜੇਸ਼ ਵਾਸੂਦੇਵਾ ਸਮੇਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਕੌਂਸਲਰ ਇਕਬਾਲ ਕੌਰ ਵੀ ਸ਼ਾਮਿਲ ਸਨ।
ਮੁੱਖ ਮਹਿਮਾਨ ਐਡਵੋਕੇਟ ਦਿਨੇਸ਼ ਚੱਢਾ ਨੇ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੁੱਲਾ ਭੱਟੀ ਦਾ ਕਿੱਸਾ ਸੁਣਾਇਆ ਅਤੇ ਲੋੜਵੰਦਾਂ ਦੀ ਮਦਦ ਲਈ ਮੀਡੀਆ ਨੂੰ ਹੋਰ ਸਰਗਰਮ ਹੋਣ ਦੀ ਤਾਕੀਦ ਕੀਤੀ। ਇਸ ਮੌਕੇ ਉਭਰ ਰਹੇ ਕਲਾਕਾਰ ਭੱਟੀ ਕੰਗਣਾਂ ਦੇ ਗਰੁੱਪ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਸਾਬਕਾ ਪ੍ਰਧਾਨ ਤੇ ਸਰਪ੍ਰਸਤ ਬਹਾਦਰਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਿਵ ਕੁਮਾਰ ਸੈਣੀ ਲਾਲਪੁਰਾ, ਸ਼ਿਵ ਕੁਮਾਰ ਐਲ ਆਈ ਸੀ, ਸਤਨਾਮ ਸਿੰਘ ਗਿੱਲ ਸਮੇਤ ਪ੍ਰੈਸ ਕਲੱਬ ਦੇ ਸਰਪ੍ਰਸਤ ਅਜੇ ਅਗਨੀਹੋਤਰੀ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਮੀਤ ਪ੍ਰਧਾਨ ਕਮਲਦੀਪ ਸਿੰਘ ਭਾਰਜ, ਜਨਰਲ ਸਕੱਤਰ ਤੇਜਿੰਦਰ ਸਿੰਘ, ਸੰਯੁਕਤ ਸਕੱਤਰ ਰਾਜਨ ਵੋਹਰਾ, ਕੈਸ਼ੀਅਰ ਸੁਰਜੀਤ ਸਿੰਘ ਗਾਂਧੀ ਸਮੇਤ ਕਲੱਬ ਦੇ ਕਾਰਜਕਾਰੀ ਮੈਂਬਰ ਰਜਿੰਦਰ ਸੈਣੀ, ਸੰਦੀਪ ਵਿਸ਼ਿਸ਼ਟ, ਸਰਬਜੀਤ ਸਿੰਘ ਕਾਕਾ, ਜਗਮੋਹਨ ਸਿੰਘ, ਸ਼ਾਮ ਲਾਲ ਅਤੇ ਕਲੱਬ ਦੇ ਸਮੂਹ ਮੈਂਬਰ ਆਪੋ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਸਨ।