ਰੂਪਨਗਰ ਪ੍ਰੈੱਸ ਕਲੱਬ ਚ ਮਨਾਇਆ ਕੌਮੀ ਪ੍ਰੈੱਸ ਦਿਵਸ
ਬਹਾਦਰਜੀਤ ਸਿੰਘ /ਰੂਪਨਗਰ,16 ਨਵੰਬਰ,2024
ਰੂਪਨਗਰ ਪ੍ਰੈੱਸ ਕਲੱਬ ਵੱਲੋਂ ਪ੍ਰੈੱਸ ਭਵਨ ਵਿੱਚ ਕੌਮੀ ਪ੍ਰੈੱਸ ਦਿਵਸ ਮਨਾਇਆ ਗਿਆ।ਇਸ ਦੌਰਾਨ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਲ ਹੋਏ ਜਦ ਕਿ ਕਲੱਬ ਦੇ ਆਨਰੇਰੀ ਮੈਂਬਰ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।ਇਸ ਦੋਰਾਨ ਪੱਤਰਕਾਰਾਂ ਨੂੰ ਦਰਪੇਸ਼ ਚੁਣੋਤੀਆਂ ਸਮੇਤ ਸੰਸਾਰ ਪੱਧਰ ਤੇ ਭਾਰਤੀ ਮੀਡੀਆ ਦੇ ਡਿੱਗਦੇ ਰਹੇ ਗ੍ਰਾਫ ਤੇ ਅਹਿਮ ਚਰਚਾ ਕੀਤੀ ਗਈ।
ਇਸ ਮੋਕੇ ਤੇ ਵਿਧਾਇਕ ਦਿਨੇਸ਼ ਚੱਢਾ ਨੇ ਪੱਤਰਕਾਰਾਂ ਨੂੰ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਕਲੱਬ ਲਈ ਐਲਾਨੀ ਗ੍ਰਾਂਟ ਜਲਦ ਦਿਵਾਈ ਜਾਵੇਗੀ ਤੇ ਅੱਗੋਂ ਵੀ ਕਲੱਬ ਦਾ ਹਰ ਤਰਾਂ ਨਾਲ ਸਹਿਯੋਗ ਕੀਤਾ ਜਾਵੇਗਾ।ਚੱਡਾ ਨੇ ਰੂਪਨਗਰ ਪ੍ਰੈੱਸ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਕਲੱਬ ਨਾਲ ਸਬੰਧਤ ਪੱਤਰਕਾਰਾਂ ਨੇ ਹਮੇਸ਼ਾ ਨਿਰਪੱਖ ਪੱਤਰਕਾਰੀ ਕੀਤੀ ਹੈ।ਇਸ ਦੋਰਾਨ ਕਲੱਬ ਦੇ ਆਨਰੇਰੀ ਮੈਂਬਰ ਤੇ ਸਮਾਜ ਸੇਵੀ ਡਾ.ਆਰ.ਐਸ ਪਰਮਾਰ ਨੇ ਕਿਹਾ ਕਿ ਮੀਡੀਆ ਨੂੰ ਸੱਚਾਈ ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਉੱਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਰੂਪਨਗਰ ਦੇ ਪੱਤਰਕਾਰ ਪੀਲ਼ੀ ਪੱਤਰਕਾਰਤਾ ਤੋਂ ਦੂਰ ਹਨ।
ਉੱਨਾਂ ਕਿਹਾ ਕਿ ਪੱਤਰਕਾਰ ਹਮੇਸ਼ਾ ਸਮਾਜ ਦੀ ਭਲਾਈ ਲਈ ਕੰਮ ਕਰਦੇ ਹਨ ਤੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਵਿੱਚ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ।ਇਸ ਦੋਰਾਨ ਰੂਪਨਗਰ ਪ੍ਰੈੱਸ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ ਵੀ ਸੰਬੋਧਨ ਕਰਦਿਆਂ ਜਿੱਥੇ ਕਿ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਮੋਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਨਾਂ ਸੰਸਾਰ ਪੱਧਰ ਤੇ ਭਾਰਤੀ ਮੀਡੀਆ ਦੇ ਡਿੱਗਦੇ ਜਾ ਰਹੇ ਗ੍ਰਾਫ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਬਾਰੇ ਪ੍ਰੈੱਸ ਕੌਂਸਲ ਆਫ ਇੰਡੀਆ ਨੂੰ ਡੂੰਘਾ ਵਿਚਾਰ ਕਰਨ ਦੀ ਜ਼ਰੂਰਤ ਹੈ।ਉੱਨਾਂ ਪ੍ਰੈੱਸ ਕੱਲਬ ਦੀ ਕਾਰਗੁਜ਼ਾਰੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰੂਪਨਗਰ ਪ੍ਰੈੱਸ ਕਲੱਬ ਦੀ ਇਮਾਰਤ ਸੂਬੇ ਦੇ ਵਿੱਚ ਨਮੂਨੇ ਦੀ ਇਮਾਰਤ ਹੈ ਤੇ ਉੱਨਾਂ ਇਸ ਇਮਾਰਤ ਨੂੰ ਸਾਂਭਣ ਅਤੇ ਇਸਦੇ ਲਟਕੇ ਨਿਰਮਾਣ ਲਈ ਸਰਕਾਰ ਤੋਂ ਸਹਿਯੋਗ ਦੀ ਅਪੀਲ ਕੀਤੀ।
ਇਸ ਮੋਕੇ ਤੇ ਕੱਲਬ ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਬਹਾਦਰਜੀਤ ਸਿੰਘ ਨੇ ਪ੍ਰੈੱਸ ਕੌਂਸਲ ਆਫ ਇੰਡੀਆ ਨੂੰ ਆਜ਼ਾਦ ਤੋਰ ਤੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਨੀਆ ਪੱਧਰ ਤੇ ਦੇਸ਼ ਦੇ ਮੀਡੀਆ ਦੇ ਡਿੱਗਦੇ ਗ੍ਰਾਫ ਨੂੰ ਸੁਰਜੀਤ ਕੀਤਾ ਜਾ ਸਕੇ।
ਉੱਨਾਂ ਦੱਸਿਆ ਕਿ 16 ਨਵੰਬਰ 1966 ਨੂੰ ਭਾਰਤ ਵਿੱਚ ਪ੍ਰੈੱਸ ਕੌਂਸਲ ਆਫ ਇੰਡੀਆ ਨੇ ਕੰਮ ਸ਼ੁਰੂ ਕੀਤਾ ਸੀ ਤੇ ਉਦੋਂ ਹੀ ਇਹ ਦਿਨ ਕੌਮੀ ਪ੍ਰੈੱਸ ਦਿਵਸ ਵਜੋਂ ਮਨਾਇਆ ਜਾਂਦਾ ਹੈ।ਕਲੱਬ ਦੇ ਕਨੂੰਨੀ ਸਲਾਹਕਾਰ ਸਤੀਸ਼ ਜਗੋਤਾ ਨੇ ਕਿਹਾ ਕਿ ਭਾਂਵੇ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਸੋਸ਼ਲ ਮੀਡੀਆ ਨੇ ਕਾਫੀ ਨਿਘਾਰ ਲਿਆਂਦਾ ਹੈ ਪਰ ਰੂਪਨਗਰ ਪ੍ਰੈੱਸ ਕਲੱਬ ਵੱਲੋਂ ਹਮੇਸ਼ਾ ਪੱਤਰਕਾਰਤਾ ਦੀ ਸਾਖ ਨੂੰ ਬਰਕਰਾਰ ਰੱਖਿਆ ਗਿਆ ਹੈ।
ਜਦ ਕਿ ਕਲੱਬ ਦੇ ਕਾਰਜਕਾਰੀ ਮੈਂਬਰ ਲਖਵੀਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅੱਜ ਦੇ ਦਿਨ ਸ਼ਹੀਦ ਹੋਏ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਗਿਆ।ਇਸ ਮੋਕੇ ਤੇ ਕਲੱਬ ਦੇ ਆਨਰੇਰੀ ਮੈਂਬਰ ਸੁਖਵਿੰਦਰ ਸਿੰਘ ਵਿਸਕੀ,ਰਾਜੇਸ਼ ਵਾਸੂਦੇਵਾ,ਐਸੋਸੀਏਟ ਮੈਂਬਰ ਪਰਮਜੀਤ ਸਿੰਘ ਮੱਕੜ,ਕਲੱਬ ਦੇ ਸਾਬਕਾ ਪ੍ਰਧਾਨ ਤੇ ਸਰਪ੍ਰਸਤ ਵਿਜੈ ਸ਼ਰਮਾ,ਅਜੇ ਅਗਨੀਹੋਤਰੀ,ਕਲੱਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ,ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ,ਮੀਤ ਪ੍ਰਧਾਨ ਕਮਲ ਭਾਰਜ,ਕਾਰਜਕਾਰੀ ਮੈਂਬਰ ਸੰਦੀਪ ਵਸ਼ਿਸ਼ਟ,ਸਰਬਜੀਤ ਸਿੰਘ ਕਾਕਾ,ਪ੍ਰਭਾਤ ਭੱਟੀ,ਹਰਮੀਤ ਸਿੰਘ ਬਿੰਦਰਾ,ਅਰੁਣ ਕੁਮਾਰ ਪੁਰੀ, ਜਸਵੀਰ ਸਿੰਘ ਘਨੌਲੀ,ਜਸਬੀਰ ਸਿੰਘ ਬਾਵਾ,ਵਰੂਣ ਲਾਂਬਾ,ਕੁਲਵੰਤ ਸਿੰਘ,ਹਰਮੀਤ ਸਿੰਘ ਹੁੰਦਲ,ਅੰਮ੍ਰਿਤਪਾਲ ਸਿੰਘ ਬੰਟੀ,ਪ੍ਰਿੰਸ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਭਾਗ ਸਿੰਘ ਮਦਾਨ,ਸੁਰਜਨ ਸਿੰਘ,ਗੌਰਵ ਆਦਿ ਹਾਜ਼ਰ ਸਨ।
