ਸਿਵਲ ਸਰਵਿਸ ਪ੍ਰੀਖਿਆ ਪਾਸ ਕਰਨ ਵਾਲੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਵਿਦਿਆਰਥਣ ਡਾ. ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ

41

ਸਿਵਲ ਸਰਵਿਸ ਪ੍ਰੀਖਿਆ ਪਾਸ ਕਰਨ ਵਾਲੀ ਸਾਹਿਬਜ਼ਾਦਾ ਅਜੀਤ ਸਿੰਘ  ਅਕੈਡਮੀ ਦੀ ਵਿਦਿਆਰਥਣ ਡਾ. ਜਸਪ੍ਰੀਤ ਕੌਰ ਨੂੰ  ਸਨਮਾਨਿਤ ਕੀਤਾ

ਬਹਾਦਰਜੀਤ ਸਿੰਘ /ਰੂਪਨਗਰ,5 ਮਈ,2025

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਯੂ.ਪੀ.ਐਸ.ਸੀ. ਸਿਵਲ ਸਰਵਿਸ ਪ੍ਰੀਖਿਆ—2025 ਨੂੰ ਸਫਲਤਾਪੂਰਵਕ ਪਾਸ ਕਰਨ ਵਾਲੀ ਅਕੈਡਮੀ ਦੀ ਵਿਦਿਆਰਥਣ ਡਾ. ਜਸਪ੍ਰੀਤ ਕੌਰ ਨੂੰ ਉਚੇਚੇ ਤੌਰ ਤੇ ਅਕੈਡਮੀ ਵਿਖੇ ਸੱਦਿਆ ਅਤੇ ਸਨਮਾਨਿਤ ਕੀਤਾ।

ਇਸ ਮੌਕੇ ਸੁਖਜਿੰਦਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ, “ਇਹ ਅਕੈਡਮੀ ਲਈ ਮਾਣ ਵਾਲੀ ਗੱਲ ਹੈ ਅਤੇ ਵਿਦਿਆਰਥੀਆਂ ਲਈ ਸਿੱਖਣ ਅਤੇ ਜੀਵਨ ਵਿੱਚ ਕੁਝ ਵੱਖਰਾ ਕਰ ਸਕਣ ਦੀ ਪ੍ਰੇਰਣਾ ਹੈ। ਭਾਵੇਂ ਸਾਡੇ ਵਿਦਿਆਰਥੀ ਪੂਰੇ ਸੰਸਾਰ ਵਿੱਚ ਉੱਚੇ ਅਹੁਦਿਆਂ ਤੇ ਵਿਰਾਜਮਾਨ ਹਨ ਪ੍ਰੰਤੂ ਭਾਰਤੀ ਸਿਵਲ ਸਰਵਿਸਜ਼ ਵਿੱਚ ਜਾਣ ਦਾ ਦਰਵਾਜਾ ਡਾ. ਜਸਪ੍ਰੀਤ ਨੇ ਖੋਲਿਆ ਹੈ।”

ਡਾ. ਜਸਪ੍ਰੀਤ ਕੌਰ ਨੇ ਹੁਣੇ—ਹੁਣੇ ਆਪਣੀ ਐਮ.ਬੀ.ਬੀ.ਐਸ ਦੀ ਪੜ੍ਹਾਈ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਪੂਰੀ ਕੀਤੀ ਅਤੇ ਉਸੇ ਲਗਾਤਾਰਤਾ ਵਿੱਚ ਯੂ.ਪੀ.ਐਸ.ਸੀ. ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਦੇ ਹੋਏ ਪਹਿਲੀ ਵਾਰੀ ਵਿੱਚ ਹੀ ਸਫਲਤਾ ਦਾ ਮੁਕਾਮ ਹਾਸਲ ਕੀਤਾ। ਇਹ ਪੁੱਛਣ ਤੇ ਕਿ ਉਹ ਇਸ ਸਫਲਤਾ ਦਾ ਕਾਰਕ ਕਿਸ ਨੂੰ ਮੰਨਦੀ ਹੈ? ਤਾਂ ਉਸ ਦਾ ਜਵਾਬ ਸੀ, “ਮੇਰੇ ਮਾਤਾ—ਪਿਤਾ, ਭਰਾ ਅਤੇ ਭਰਜਾਈ, ਲਗਾਤਾਰ ਮੇਰੀ ਪਿੱਠ—ਭੂਮੀ ਤੇ ਰਹੇ, ਦੂਜੇ ਪਾਸੇ ਮੱਛੀ ਦੀ ਅੱਖ ਤੇ ਉਸ ਵਿੱਚ ਤੀਰ ਮਾਰਨ ਦੀ ਕਲਾ ਮੇਰੇ ਅੰਦਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਚ ਪੜ੍ਹਦੇ ਸਮੇਂ ਪਰਪੱਕ ਕਰ ਦਿੱਤੀ ਗਈ ਸੀ ਜਿਸ ਲਈ ਮੈਂ ਅਕੈਡਮੀ ਅਤੇ ਅਧਿਆਪਕਾਂ  ਦੀ ਹਮੇਸ਼ਾ ਧੰਨਵਾਦੀ ਹਾਂ।

ਵਿਦਿਆਰਥੀਆਂ ਨਾਲ ਸਵਾਲ—ਜਵਾਬ ਕਰਦਿਆਂ ਜਿੱਥੇ ਡਾ. ਜਸਪ੍ਰੀਤ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਉੱਥੇ ਹੀ ਉਹਨਾਂ ਨੂੰ ਅਗਾਂਹ ਵੱਧਣ ਲਈ ਪੇ੍ਰਰਿਤ ਕਰਦੇ ਹੋਏ ਕਿਹਾ, “ਸ਼ੌਸਲ—ਮੀਡੀਆ ਜਿਹੇ ਧਿਆਨ ਖਿੱਚਣ ਵਾਲੇ ਤੱਥਾਂ ਤੋਂ ਬੱਚਦੇ ਹੋਏ ਆਪਣੀ ਜਿੰਦਗੀ, ਸੰਸਾਰ, ਮਾਨਵੀ ਕਦਰਾਂ— ਕੀਮਤਾਂ ਨੂੰ ਸਮਝਦੇ ਹੋਏ ਵਿਚਰਨ ਨਾਲ ਜੀਵਨ ਦੀਆਂ ਸਾਰੀਆਂ ਪ੍ਰਾਪਤੀਆਂ ਨਿਸਚਿਤ ਹਨ। ਜੀਵਨ ਦੀਆਂ ਪ੍ਰਾਪਤੀਆਂ ਲਈ ਗਿਆਨ ਤੋਂ ਵੀ ਜ਼ਿਆਦਾ ਮਹੱਤਵਪੂਰਨ ਹਨ ਮਾਨਵੀ ਕਦਰਾਂ—ਕੀਮਤਾਂ।”

ਸਿਵਲ ਸਰਵਿਸ ਪ੍ਰੀਖਿਆ ਪਾਸ ਕਰਨ ਵਾਲੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਵਿਦਿਆਰਥਣ ਡਾ. ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ

ਡਾਇਰੈਟਰ ਦੇ ਦਫਤਰ ਵਿੱਚ ਚਾਹ ਦੇ ਕੱਪ ਦਾ ਅਨੰਦ ਸਾਂਝੇ ਕਰਦੇ ਹੋਏ ਨਿਸ਼ਚਾ ਕੀਤਾ ਗਿਆ  ਕਿ ਹੁਣ ਡਾ. ਜਸਪ੍ਰੀਤ ਵਰਗੇ ਹੋਰ ਵੀ ਹਜ਼ਾਰਾਂ ਫੁੱਲ ਭਾਰਤੀ ਸਿਵਲ ਸਰਵਿਸਜ਼ ਵਿੱਚ ਖਿੜਨ ਤਾਂ ਜੋ ਪੰਜਾਬ ਦਾ ਰੰਗ ਅਤੇ ਖ਼ੁਸਬੂ ਇਸ ਸੰਸਾਰ ਵਿੱਚ ਫੈਲੇ।

ਸਿਵਲ ਸਰਵਿਸ ਪ੍ਰੀਖਿਆ ਪਾਸ ਕਰਨ ਵਾਲੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਵਿਦਿਆਰਥਣ ਡਾ. ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾI ਇਸ ਮੌਕੇ ਪ੍ਰਿੰਸੀਪਲ ਰਾਜਨ ਚੋਪੜਾ, ਸੰਸਥਾਪਕ ਵਾਈਸ ਪ੍ਰਿੰਸੀਪਲ  ਸੁਦੇਸ਼ ਸੁਜਾਤੀ, ਮੌਜੂਦਾ ਵਾਈਸ ਪ੍ਰਿੰਸੀਪਲ ਵੰਦਨਾ ਵਿਜ, ਸਕੂਲ ਇੰਸਪੈਕਟਰ  ਨਵਜੋਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।