ਪੰਜਾਬ ਦੇ ਰਿਵਾਇਤੀ ਰੁੱਖ ਵਿਸ਼ੇ ਤੇ ਬੀਜ ਪ੍ਰਦਰਸ਼ਨੀ ਅਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕੀਤਾ ਗਿਆ

48

ਪੰਜਾਬ ਦੇ ਰਿਵਾਇਤੀ ਰੁੱਖ  ਵਿਸ਼ੇ ਤੇ  ਬੀਜ ਪ੍ਰਦਰਸ਼ਨੀ ਅਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕੀਤਾ ਗਿਆ

ਪਟਿਆਲਾ/ royalpatiala.in News/ ਮਿਤੀ 27 ਮਾਰਚ, 2026

ਸਥਾਨਕ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਦੀ ਅਗਵਾਈ ਹੇਠ  ਈਕੋ ਕਲੱਬ, ਯੂਥ ਸਰਵੀਸਿਜ਼ ਅਤੇ ਐਨ. ਐਸ. ਐਸ ਵਿਭਾਗ ਵਲੋਂ  ਰਾਉੂਂਡ ਗਲਾਸ ਐਸੋਸੀਏਸ਼ਨ ਦੇ ਸਹਿਯੋਗ ਨਾਲ  ਮਿਤੀ 28/03/2026 ਨੂੰ ਪੰਜਾਬ ਦੇ ਰਿਵਾਇਤੀ ਰੁੱਖ  ਵਿਸ਼ੇ ਤੇ  ਬੀਜ ਪ੍ਰਦਰਸ਼ਨੀ ਅਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਡਾ. ਰਜਨੀਸ਼ ਵਰਮਾ ਪ੍ਰੋਜੈਕਟ ਮੈਨੇਜਰ, ਪਲਾਂਟੇਸ਼ਨ ਅਤੇ ਸੋਲਿਡ ਵੇਸਟ ਮੈਨੇਜਮੈਂਟ, ਰੋਮਨਪ੍ਰੀਤ ਸਿੰਘ ਡਿਪਟੀ ਲੀਡ ਨਰਸਰੀ ਡਿਪਾਰਟਮੇੈਂਟ, ਭਰਪੂਰ ਸਿੰਘ ਜਿ਼ਲ੍ਹਾ ਕੋਆਰਡੀਨੇਟਰ ਰਾਉਂਡ ਗਲਾਸ ਫਾਊਡੇਸ਼ਨ, ਮਲਕੀਤ ਸਿੰਘ ਮਾਨ, ਅਸਿਸਟੈਂਟ ਡਾਇਰੈਕਟਰ ਯੂਥ ਸਰਵੀਸਿਜ਼ ਪੰਜਾਬ, ਅਮਰਿੰਦਰ ਸਿੰਘ ਫੋਰੈਸਟ ਗਾਰਡ, ਸੁਰਿੰਦਰ ਸਿੰਘ, ਬੀ.ਡੀ.ਪੀ.ਓ. ਦਫਤਰ ਤੋਂ ਆਏ ਮਨਰੇਗਾ ਸੈਕਟਰੀ, ਰਣਜੀਤ ਸਿੰਘ ਸਮਾਜ ਸੇਵੀ ਅਤੇ ਵੱਖ ਵੱਖ ਪਿੰਡਾਂ (ਲਲੀਣਾ,ਬੋਲੜ, ਬੋਲੜੀ, ਹਸਨਪੁਰ, ਰਾਏਪੁਰ ਮੰਡਲਾਂ, ਬਰਸਟ, ਲੰਗ, ਬਿਰਧਨੋਂ ਅਤੇ ਕਲਿਆਣ ਆਦਿ) ਤੋਂ ਆਏ ਸਰਪੰਚ ਸਹਿਬਾਨ,  ਆਈ.ਟੀ.ਆਈ, ਪਟਿਆਲਾ,  ਨਿਊ ਪਾਵਰ ਹਾਊਸ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਰਹੇ।

ਇਸ ਦੌਰਾਨ ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਡਾ. ਯੋਗਿਤਾ ਸਾਰਵਾਲ ਅਤੇ ਡਾ. ਚੇਤਨ ਸ਼ਰਮਾ, ਯੂਥ ਸਰਵੀਸਿਜ਼ ਦੇ ਇੰਚਾਰਜ ਅਸਿ. ਪ੍ਰੋ. ਨਵਨੀਤ ਕੌਰ ਜੇਜੀ, ਐਨ.ਐਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਅਸਿ.ਪ੍ਰੋ. ਜਗਦੇਵ ਸਿੰਘ ਅਤੇ ਅਸਿ. ਪ੍ਰੋ. ਮੂਰਤੀ ਕੌਰ ਦੁਆਰਾ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਡਾ. ਰਜਨੀਸ਼ ਵਰਮਾ ਨੇ ਪੀ.ਪੀ.ਟੀ. ਦੁਆਰਾ ਅਲੋਪ ਹੋ ਰਹੇ ਵਿਰਾਸਤੀ ਰੱੁਖਾਂ ਬਾਰੇ ਗਹਿਰਾਈ ਨਾਲ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਹਨਾਂ ਰੱੁਖਾਂ ਨੂੰ ਬਚਾਉਣ ਦਾ ਸੰਦੇਸ਼ ਵੀ ਦਿੱਤਾ।

ਪੰਜਾਬ ਦੇ ਰਿਵਾਇਤੀ ਰੁੱਖ  ਵਿਸ਼ੇ ਤੇ  ਬੀਜ ਪ੍ਰਦਰਸ਼ਨੀ ਅਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕੀਤਾ ਗਿਆ

ਰੋਮਨਪ੍ਰੀਤ ਸਿੰਘ ਨੇ ਬੀਜ ਪ੍ਰਦਰਸ਼ਨੀ ਵਿੱਚ ਪ੍ਰਦਰਸਿ਼ਤ ਵਿਰਾਸਤੀ ਰੱੁਖਾਂ ਦੇ ਬੀਜਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਿਰਾਸਤੀ ਰੱੁਖਾਂ ਦੇ ਪੌਦੇ ਵੀ ਵੰਡੇ ਗਏ।

ਰਾਉੂਂਡ ਗਲਾਸ ਫਾਊਂਡੇਸ਼ਨ ਵੱਲੋਂ ਇਸ ਦਿਸ਼ਾ ਵਿੱਚ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸਮੂਹ ਸਟਾਫ਼ ਅਤੇ ਲਗਭਗ ਸਾਢੇ ਤਿੰਨ ਸੌ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਪ੍ਰੋਗਰਾਮ ਦੌਰਾਨ ਐਨ.ਐਸ.ਐਸ. ਵਲੰਟੀਅਰਜ਼  ਵਲੋਂ  ਕਾਲਜ ਕੈਂਪਸ ਵਿਖੇ ਸਫਾਈ ਅਭਿਆਨ ਚਲਾਇਆ ਗਿਆ।ਇਸ ਪੋ੍ਰਗਰਾਮ ਵਿੱਚ ਡਾ. ਯੋਗਿਤਾ ਸਾਰਵਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।