ਸਵ.ਭਰਤ ਭੂਸ਼ਣ ਤ੍ਰਿਪਾਠੀ ਦੀ ਚੌਥੀ ਬਰਸੀ ਮੌਕੇ ਰਾਜਨੀਤਕ,ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

127
Social Share

ਸਵ.ਭਰਤ ਭੂਸ਼ਣ ਤ੍ਰਿਪਾਠੀ ਦੀ ਚੌਥੀ ਬਰਸੀ ਮੌਕੇ ਰਾਜਨੀਤਕ,ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਬਹਾਦਰਜੀਤ ਸਿੰਘ /ਰੂਪਨਗਰ,31 ਅਗਸਤ,2024

ਸਵ.ਭਰਤ ਭੂਸ਼ਣ ਤ੍ਰਿਪਾਠੀ ਦੀ ਚੌਥੀ ਬਰਸੀ ਮਨਾਈ ਗਈ।ਸ਼ਹਿਰ ਦੇ ਜੇ.ਐਸ ਪੇਲੇਸ ਵਿੱਚ ਰੱਖੇ ਸ਼ਰਧਾਂਜਲੀ ਸਮਾਗਮ ਦੋਰਾਨ ਵੱਡੀ ਗਿਣਤੀ ਵਿੱਚ ਰਾਜਨੀਤਕ,ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾ ਨੇ ਭਰਤ ਭੂਸ਼ਣ ਤ੍ਰਿਪਾਠੀ ਨੂੰ ਸ਼ਰਧਾਂਜਲੀ ਦਿੱਤੀ।ਗੌਰਤਲਬ ਹੈ ਕਿ ਭਰਤ ਭੂਸ਼ਣ ਤ੍ਰਿਪਾਠੀ ਦਾ 17 ਅਗਸਤ 2020 ਨੂੰ ਬਿਮਾਰੀ ਦੇ ਚੱਲਦਿਆਂ ਦਿਹਾਂਤ ਹੋ ਗਿਆ ਸੀ ਤੇ ਉੱਨਾਂ ਨੂੰ ਯਾਦ ਕਰਦਿਆਂ ਤ੍ਰਿਪਾਠੀ ਪਰਿਵਾਰ ਵੱਲੋਂ ਅੱਜ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ।ਇਸ ਮੋਕੇ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ ਕਿ ਭਰਤ ਭੂਸ਼ਣ ਤ੍ਰਿਪਾਠੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਉੱਥੇ ਹੀ ਤ੍ਰਿਪਾਠੀ ਪਰਿਵਾਰ ਦੇ ਸਮਾਜ ਵਿੱਚ ਵੱਢਮੁੱਲੇ ਯੋਗਦਾਨ ਬਾਰੇ ਵੀ ਦੱਸਿਆ ਤੇ ਕਿਹਾ ਕਿ ਅਜਿਹੇ ਪਰਿਵਾਰਾਂ ਨੇ ਸਮਾਜ ਵਿੱਚ ਭਾਈਚਾਰਾ ਕਾਯਿਮ ਰੱਖਿਆ ਹੈ। ਉਨਾ ਕਿਹਾ ਕਿ ਭਰਤ ਭੂਸ਼ਣ ਤ੍ਰਿਪਾਠੀ ਨੇ ਨੌਕਰੀ ਕਰਦਿਆਂ ਪਾਵਰਕੋਮ ਵਿੱਚ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਈ ਹੈ।ਉੱਨਾਂ ਕਿਹਾ ਕਿ ਭਰਤ ਭੂਸ਼ਣ ਤ੍ਰਿਪਾਠੀ ਦੇ ਸਪੁੱਤਰ ਕਾਰੋਬਾਰੀ ਸ਼ਕਤੀ ਤ੍ਰਿਪਾਠੀ ਵੱਲੋਂ ਸਮਾਜ ਵਿੱਚ ਆਪਣਾ ਸਥਾਨ ਬਣਾਇਆ ਗਿਆ ਹੈ।

ਸਵ.ਭਰਤ ਭੂਸ਼ਣ ਤ੍ਰਿਪਾਠੀ ਦੀ ਚੌਥੀ ਬਰਸੀ ਮੌਕੇ ਰਾਜਨੀਤਕ,ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਇਸ ਮੋਕੇ ਤੇ ਭਾਜਪਾ ਆਗੂ ਸੁਭਾਸ਼ ਸ਼ਰਮਾ,ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ,ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸ਼ਟ ਸੁਖਵਿੰਦਰ ਸਿੰਘ ਵਿਸਕੀ,ਬਾਵਾ ਸਿੰਘ,ਡਾ.ਆਰ ਐਸ ਪਰਮਾਰ, ਨਗਰ ਕੋਸਲ ਪ੍ਰਧਾਨ ਸੰਜੇ ਵਰਮਾ,ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਚਰਨਜੀਤ ਸਿੰਘ ਚੰਨੀ,ਬਲਾਕ ਕਾਂਗਰਸ ਪ੍ਰਧਾਨ ਤੇ ਕੋਸਲਰ ਸਰਬਜੀਤ ਸਿੰਘ,ਕੋਸਲਰ ਅਮਰਜੀਤ ਸਿੰਘ ਜੌਲੀ,ਕੋਸਲਰ ਇਕਬਾਲ ਕੌਰ ਮੱਕੜ,ਪੋਮੀ ਸੋਨੀ,ਜਿਲਾ ਅਕਾਲੀ ਦਲ ਦੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਮੱਕੜ,ਸਾਬਕਾ ਕੋਸਲਰ ਗੁਰਮੁੱਖ ਸਿੰਘ ਸੈਣੀ,ਡਾ ਪਵਨ ਸ਼ਰਮਾ,ਸਰਕਾਰੀ ਠੇਕੇਦਾਰ ਵਿਨੋਦ ਵਰਮਾ,ਬਲਵਿੰਦਰ ਸਿੰਘ ਧਨੋਆ,ਕਲਗੀਧਰ ਸਭਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ,ਪ੍ਰਧਾਨ ਗਊਸ਼ਾਲਾ ਭਰਤ ਭੂਸ਼ਣ ਸ਼ਰਮਾ,ਪ੍ਰਧਾਨ ਬਾਰ ਕੋਲਸ ਮਨਦੀਪ ਮੋਦਗਿਲ,ਅਨਿਲ ਕੋਸ਼ਲ,ਵਿਸ਼ਾਲ ਵਾਸੂਦੇਵ,ਵਕੀਲ ਜਤਿੰਦਰਪਾਲ ਸਿੰਘ ਢੇਰ,ਡਾ ਰਾਜੀਵ ਅਗਰਵਾਲ,ਡਾ ਪਰਮਿੰਦਰ ਸਿੰਘ,ਬਾਬਾ ਪਰਵੇਜ,ਸਾਬਕਾ ਕੋਸਲਰ ਹਰਮਿੰਦਰਪਾਲ ਵਾਲੀਆ,ਕਾਂਗਰਸੀ ਆਗੂ ਸੁਖਦੇਵ ਸਿੰਘ,ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ,ਜਿਲਾ ਪ੍ਰੈੱਸ ਕਲੱਬ ਐਸੋਸੀਏਸ਼ਨ ਪ੍ਰਧਾਨ ਬਹਾਦਰਜੀਤ ਸਿੰਘ,ਸਾਬਕਾ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ,ਸਮਾਜਿਕ ਤੇ ਰਾਜਨੀਤਕ ਆਗੂਆ ਨੇ ਹਾਜ਼ਰੀ ਭਰੀ।