ਗਿਆਨੀ ਜ਼ੈਲ ਸਿੰਘ ਨਗਰ ਦੇ ਕਮਿਊਨਿਟੀ ਸੈਂਟਰ ਨੂੰ ਕਿਸੇ ਵਿਭਾਗ ਨੂੰ ਕਿਰਾਏ ਤੇ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ: ਮੱਕੜ

249

ਗਿਆਨੀ ਜ਼ੈਲ ਸਿੰਘ ਨਗਰ ਦੇ ਕਮਿਊਨਿਟੀ ਸੈਂਟਰ ਨੂੰ ਕਿਸੇ ਵਿਭਾਗ ਨੂੰ ਕਿਰਾਏ ਤੇ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ: ਮੱਕੜ

ਬਹਾਦਰਜੀਤ ਸਿੰਘ /  ਰੂਪਨਗਰ, 14 ਜੁਲਾਈ ,2023

ਗਿਆਨੀ ਜ਼ੈਲ ਸਿੰਘ ਨਗਰ ਦੇ ਕਮਿਊਨਿਟੀ ਸੈਂਟਰ ਨੂੰ ਆਮ ਲੋਕਾਂ ਲਈ ਬੰਦ ਕਰਕੇ ਕਿਸੇ ਵਿਭਾਗ ਨੂੰ ਕਿਰਾਏ ਤੇ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ। ਅੱਜ ਇਥੋਂ ਜਾਰੀ ਇਕ ਪ੍ਰੇਸ ਨੋਟ ਰਾਹੀਂ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ  ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਵਿੱਚ ਸ਼ਹਿਰ ਦੇ ਗਰੀਬ ਲੋਕ ਸਸਤੇ ਰੇਟ ਵਿਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਰ ਲੈਂਦੇ ਹਨ। ਇਸ ਤੋਂ ਇਲਾਵਾ ਓਥੇ ਛੋਟੇ ਛੋਟੇ ਸਮਾਜਿਕ ਸਮਾਗਮ ਵੀ ਅਕਸਰ ਹੁੰਦੇ ਰਹਿੰਦੇ ਹਨ। ਸਰਦਾਰ ਮੱਕੜ ਨੇ ਕਿਹ ਕਿ ਕਮਿਊਨਟੀ ਸੈਂਟਰ ਦੇ ਬਿਲਕੁਲ ਸਾਹਮਣੇ ਬਾਲਮੀਕ ਮੁਹੱਲਾ,ਚੰਦਰਗੜ੍ਹ ਮੁਹੱਲਾ , ਮੀਰਾਂ ਬਾਈ ਚੋਂਕ ਮੁਹੱਲਾ ਸਥਿਤ ਹੈ। ਉੱਥੇ ਰਹਿਣ ਵਾਲਿਆਂ ਲਈ ਵੀ ਇਹ ਕਮਿਊਨਿਟੀ ਸੈਂਟਰ ਬਹੁਤ ਫਾਇਦੇਮੰਦ ਹੈ।। ਉਹਨਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਨੂੰ ਆਮ ਲੋਕਾਂ ਵਾਸਤੇ ਬੰਦ ਕਰਨਾ ਗਰੀਬ ਲੋਕਾਂ ਨਾਲ ਧੱਕਾ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੀ ਭਗਵੰਤ ਮਾਨ ਸਰਕਾਰ ਨੂੰ ਗਰੀਬ ਲੋਕਾਂ ਨਾਲ ਅਜਿਹਾ ਧੱਕਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਇਸ ਦਾ ਡਟ ਕੇ ਵਿਰੋਧ ਕਰੇਗਾ। ਅਤੇ ਜੇਕਰ ਸਰਕਾਰ ਨੇ ਕੋਈ ਇਹੋ ਜਿਹਾ ਗਰੀਬ ਮਾਰੂ ਫੈਸਲਾ ਲਿਆ ਤਾਂ ਇਸ ਦੇ ਖਿਲਾਫ ਸੜਕਾਂ ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

ਗਿਆਨੀ ਜ਼ੈਲ ਸਿੰਘ ਨਗਰ ਦੇ ਕਮਿਊਨਿਟੀ ਸੈਂਟਰ ਨੂੰ ਕਿਸੇ ਵਿਭਾਗ ਨੂੰ ਕਿਰਾਏ ਤੇ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ: ਮੱਕੜ

ਗਿਆਨੀ ਜ਼ੈਲ ਸਿੰਘ ਨਗਰ ਦੇ ਕਮਿਊਨਿਟੀ ਸੈਂਟਰ ਨੂੰ ਕਿਸੇ ਵਿਭਾਗ ਨੂੰ ਕਿਰਾਏ ਤੇ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ: ਮੱਕੜI ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੋਬਤੀ, ਐਡਵੋਕੇਟ ਰਾਜੀਵ ਸ਼ਰਮਾ, ਅਜਮੇਰ ਸਿੰਘ ਬਿਕੋਂ, ਗੁਰਮੁੱਖ ਸਿੰਘ ਲਾਡਲ, ਸਾਬਕਾ ਕੌਂਸਲ ਗੁਰਮੁੱਖ ਸੈਣੀ।,ਮੁਲਾਜਮ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਸੈਣੀ, ਐਡਵੋਕੇਟ ਰਣਜੀਤ ਸਿੰਘ ਰਾਣਾ ਸਾਬਕਾ ਕੌਂਸਲਰ, ਮਨਜੀਤ ਸਿੰਘ ਤੰਬੜ, ਸੇਵਾ ਸਿੰਘ ਪ੍ਰਧਾਨ, ਪਰਵਿੰਦਰ ਸੈਣੀ,ਜ਼ੋਰਾਵਰ ਸਿੰਘ ਬਿੱਟੂ, ਰਜਿੰਦਰ ਕੁਮਾਰ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ,ਸੱਤ ਪ੍ਰਕਾਸ਼ ਬੈਂਸ,ਸਾਬਕਾ ਕੌਸਲਰ ਚੌਧਰੀ ਵੇਦ ਪ੍ਰਕਾਸ਼ ਬੀਬੀ ਬਲਵਿੰਦਰ ਕੋਰ ਸ਼ਾਮਪੁਰਾ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੌਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।।