ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਰੂਪਨਗਰ ਦੇ ਛੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ

136

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਰੂਪਨਗਰ ਦੇ ਛੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ

ਬਹਾਦਰਜੀਤ ਸਿੰਘ /ਰੂਪਨਗਰ,3 ਅਗਸਤ,2025

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਰੂਪਨਗਰ ਦੇ ਛੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ।

ਇਸ ਮੌਕੇ ਹਲਕਾ ਰੂਪਨਗਰ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰੂਪਨਗਰ ਵਿਧਾਨ ਸਭਾ ਹਲਕੇ ਦੇ 11 ਵਿੱਚੋਂ 6  ਸਰਕਲ ਪ੍ਰਧਾਨਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਡੂਮੇਵਾਲ ਸਰਕਲ ਤੋਂ ਸਤਨਾਮ ਸਿੰਘ ਝੱਜ, ਸਰਕਲ ਨੂਰਪੁਰ ਬੇਦੀ ਤੋਂ ਕੁਲਬੀਰ ਸਿੰਘ ਅਸਮਾਨਪੁਰ, ਅਬਿਆਣਾ ਸਰਕਲ ਤੋਂ ਗੁਰਦੀਪ ਸਿੰਘ ਬਟਾਰਲਾ, ਸਰਕਲ ਟਿੱਬਾ ਨੰਬਰ ਤੋਂ ਗੋਪਾਲ ਚੰਦ ਸਾਬਕਾ ਸਰਪੰਚ ਬਾਲੇਵਾਲ, ਘਨੌਲੀ ਸਰਕਲ ਤੋਂ ਅਜਮੇਰ ਸਿੰਘ ਬਿਕੋ ਅਤੇ ਲੋਦੀ ਮਜਰਾ ਸਰਕਲ ਤੋਂ ਸਵਰਨ ਸਿੰਘ ਬੋਬੀ ਬਹਾਦਰ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨਵੇਂ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਹੀ ਆਪਣੇ ਆਪਣੇ ਸਰਕਲਾਂ ਦੇ ਮਿਹਨਤੀ ਆਗੂ ਹਨ ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਰੂਪਨਗਰ ਦੇ ਛੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ

ਉਹਨਾਂ ਕਿਹਾ ਕਿ ਬਾਕੀ ਰਹਿੰਦੇ ਪੰਜ ਸਰਕਲ ਪ੍ਰਧਾਨ ਵੀ ਛੇਤੀ ਹੀ ਅਨਾਊਂਸ ਕਰ ਦਿੱਤੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਸਾਰੇ ਬੂਥਾਂ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬੂਥ ਇੰਚਾਰਜ ਅਤੇ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਬਲਾਕ ਸੰਮਤੀਆਂ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਲਈ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ ਦਿਲਜੀਤ ਸਿੰਘ ਭੁੱਟੋ ਬਾਬਾ ਰਵਿੰਦਰ ਸਿੰਘ ਕੇਸਰ ਸਿੰਘ ਮੂਸਾਪੁਰ ਬਾਦਲ ਸਿੰਘ ਬੱਸੀ , ਐਡਵੋਕੇਟ ਰਾਜੀਵ ਸ਼ਰਮਾ, ਬਲਜਿੰਦਰ ਸਿੰਘ ਮਿੱਠੂ ਅਤੇ ਚੌਧਰੀ ਵੇਦ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਮੌਜੂਦ ਸਨ।