ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼, ਭੱਦਲ ਦੇ ਵਿਦਿਆਰਥੀ ਨੇ ਜੀਪੈਟ-2025 ਵਿੱਚ ਪ੍ਰਾਪਤ ਕੀਤੀ ਰਾਸ਼ਟਰੀ ਪੱਧਰੀ ਸਫਲਤਾ
ਬਹਾਦਰਜੀਤ ਸਿੰਘ /ਰੂਪਨਗਰ,28 ਜੂਨ,2025
ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼, ਭੱਦਲ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ ਗ੍ਰੈਜੂਏਟ ਫਾਰਮੈਸੀ ਐਪਟੀਟਿਊਡ ਟੈਸਟ-2025 (ਜੀਪੈਟ) ਪਰੀਖਿਆ ਵਿੱਚ ਕਾਮਯਾਬੀ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੀਤ ਕੰਵਲ ਕੌਰ ਨੇ ਦੱਸਿਆ ਕਿ ਜੀਪੈਟ ਇੱਕ ਰਾਸ਼ਟਰੀ ਪੱਧਰੀ ਪ੍ਰਵੇਸ਼ ਪਰੀਖਿਆ ਹੈ ਜੋ ਕਿ ਫਾਰਮੈਸੀ ਕਾਊਂਸਿਲ ਆਫ਼ ਇੰਡੀਆ ਦੇ ਤਰਫੋਂ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇੰਨ ਮੈਡੀਕਲ ਸਾਇੰਸਿਜ਼ ਵੱਲੋਂ ਕਰਵਾਈ ਜਾਂਦੀ ਹੈ। ਇਹ ਪਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਮਾਸਟਰ ਆਫ਼ ਫਾਰਮੈਸੀ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖਲੇ ਦੇ ਨਾਲ-ਨਾਲ ਸਕਾਲਰਸ਼ਿਪ ਵੀ ਮਿਲਦੀ ਹੈ।
ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਨੇ ਇਸ ਉਪਲੱਬਧੀ ਲਈ ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਆਪਣੀ ਸਥਾਪਤੀ ਦੇ ਸਮੇਂ ਤੋਂ ਹੀ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਮੁਹੱਈਆਂ ਕਰਵਾਈ ਜਾ ਰਹੀ ਹੈ। ਸੰਸਥਾ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਤਕਨੀਕੀ ਤੌਰ ਤੇ ਨਿਪੁੰਨ ਕਰਨ ਦੇ ਨਾਲ-2 ਉਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ।
ਸੰਸਥਾ ਦੇ ਚੇਅਰਮੈਨ ਤੇਜਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਉਪਲੱਬਧੀ ਨਾ ਕੇਵਲ ਸੰਸਥਾ ਦੇ ਉੱਚ ਅਧਿਆਪਨ ਪੱਧਰ ਨੂੰ ਦਰਸਾਉਂਦੀ ਹੈ, ਬਲਕਿ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣਦੀ ਹੈ। ਉਨ੍ਹਾਂ ਵਿਦਿਆਰਥੀ ਨੂੰ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਪਲੱਬਧੀਆਂ ਹਾਸਲ ਕਰਨ ਦੀ ਕਾਮਨਾ ਕੀਤੀ।
ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼, ਭੱਦਲ ਦੇ ਵਿਦਿਆਰਥੀ ਨੇ ਜੀਪੈਟ-2025 ਵਿੱਚ ਪ੍ਰਾਪਤ ਕੀਤੀ ਰਾਸ਼ਟਰੀ ਪੱਧਰੀ ਸਫਲਤਾ Iਇਸ ਮੌਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਲੱਬਧੀ ਦੇ ਪਿੱਛੇ ਨਿਰੰਤਰ ਮਿਹਨਤ, ਸੰਸਥਾ ਦੇ ਅਧਿਆਪਕਾਂ ਦਾ ਮਾਰਗਦਰਸ਼ਨ ਅਤੇ ਮਾਤਾ-ਪਿਤਾ ਦੇ ਅਣਥੱਕ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ (ਪ੍ਰਿੰਸੀਪਲ – ਇੰਜੀਨੀਅਰਿੰਗ), ਡਾ. ਕੰਚਨ ਸ਼ਰਮਾਂ (ਪ੍ਰਿੰਸੀਪਲ-ਵੋਕੇਸ਼ਨਲ ਸਟੱਡੀਜ਼), ਗੁਰਪ੍ਰੀਤ ਸਿੰਘ (ਪ੍ਰਿੰਸੀਪਲ – ਆਰਕੀਟੈਕਚਰ), ਵਿਸ਼ਾਲ ਅਰੌੜਾ, ਉਂਕਾਰ ਸਿੰਘ ਤੋਂ ਇਲਾਵਾ ਈਸ਼ਾਨੀ ਆਦਿ ਹਾਜ਼ਰ ਸਨ।