ਅਧਿਆਪਕ ਵਰਗ ਚਾਨਣ ਮੁਨਾਰਾ ਬਣ ਕੇ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ: ਪ੍ਰਿਤਪਾਲ ਕੋਰ

160

ਅਧਿਆਪਕ ਵਰਗ  ਚਾਨਣ ਮੁਨਾਰਾ ਬਣ ਕੇ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ: ਪ੍ਰਿਤਪਾਲ ਕੋਰ

ਮਨਮੋਹਨ ਸਿੰਘ/ ਪਟਿਆਲਾ /3 ਅਪ੍ਰੈਲ,2025

ਪ੍ਰਿਤਪਾਲ ਕੋਰ ਦਾ ਜਨਮ 13 ਮਾਰਚ 1967 ਨੂੰ ਪਿਤਾ ਗੁਰਮੇਲ ਸਿੰਘ ਦਰਦੀ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਮੈਟ੍ਰਿਕ ਪੱਧਰ ਦੀ ਵਿਦਿਆ ਸਰਕਾਰੀ ਸੀਨੀਅਰ ਮਾਡਲ ਸਕੂਲ ਸਿਵਲ ਲਾਈਨਜ ਪਟਿਆਲਾ ਤੋਂ ਹਾਸਲ ਕੀਤੀ। ਉਨ੍ਹਾਂ ਬੈਚੂਲਰ ਆਫ ਆਰਟਸ ਦੀ ਡਿਗਰੀ ਸਰਕਾਰੀ ਕਾਲਜ ਫਾਰ ਵੂਮੇਨ ਪਟਿਆਲਾ ਤੋਂ ਪ੍ਰਾਪਤ ਕੀਤੀ।

ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਐਸ .ਸੀ ਜੋਗਰਫੀ ਕੀਤੀ। ਉਨ੍ਹਾਂ 26 ਫਰਵਰੀ ,1994 ਨੂੰ ਸਰਕਾਰੀ ਹਾਈ ਸਕੂਲ ਰਸੂਲਪੁਰ ਲੁਧਿਆਣਾ ਵਿਖੇ ਬਤੌਰ ਐਸ.ਐਸ.ਮਿਸਟ੍ਰੈਸ ਸੇਵਾ ਸ਼ੁਰੂ ਕੀਤੀ। ਉਨ੍ਹਾਂ 13 ਜੁਲਾਈ, 2012 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੁੱਘੀਪੁਰਾ, ਮੋਗਾ ਵਿਖੇ ਬਤੌਰ ਜੌਗਰਫੀ ਲੈਕਚਰਾਰ ਜੁਆਇਨ ਕੀਤਾ ।

ਉਨ੍ਹਾਂ 31 ਸਾਲ  1 ਮਹੀਨਾ ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਆਪਣੇ ਗਿਆਨ ਅਤੇ ਤਜਰਬੇ ਨਾਲ ਰੋਸ਼ਨ ਕੀਤਾ।

ਅਧਿਆਪਕ ਵਰਗ  ਚਾਨਣ ਮੁਨਾਰਾ ਬਣ ਕੇ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ: ਪ੍ਰਿਤਪਾਲ ਕੋਰ

ਸੇਵਾ ਮੁਕਤੀ ਤੇ ਆਪਣੇ ਇਕ ਸੰਦੇਸ਼ ਵਿੱਚ ਪ੍ਰਿਤਪਾਲ ਕੋਰ ਨੇ ਅਧਿਆਪਕ ਵਰਗ ਨੂੰ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਪੀਲ ਕੀਤੀ ਤਾਂ ਜੋ ਅਜ ਦੇ ਵਿਦਿਆਰਥੀ ਆਉਣ ਵਾਲੇ ਭਵਿੱਖ ਵਿੱਚ ਸਮਾਜ ਦੀ ਅਗਵਾਈ ਕਰ ਸਕਣ ਅਤੇ ਸਮਾਜ ਦੇ ਮਾਰਗ ਦਰਸ਼ਕ ਬਣ‌ ਕੇ ਆਉਣ ਵਾਲੀ ਪੀੜ੍ਹੀ ਨੂੰ ਸਹੀ ਸੇਧ ਦੇ ਸਕਣ

ਲੇਖਕ ਬਾਰੇ : ਮਨਮੋਹਨ ਸਿੰਘ /ਉਪ ਸਕੱਤਰ ਲੋਕ ਸੰਪਰਕ ਸੇਵਾ ਮੁਕਤ /ਪਾਵਰ ਕਾਮ / ਫੋਨ 8437725172