ਵੱਖ-ਵੱਖ ਸ਼ਖਸੀਅਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

224

ਵੱਖ-ਵੱਖ ਸ਼ਖਸੀਅਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਬਹਾਦਰਜੀਤ ਸਿੰਘ /ਰੂਪਨਗਰ,26 ਜਨਵਰੀ,2022
ਸਥਾਨਕ ਦਸ਼ਮੇਸ਼ ਨਗਰ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਅਤੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਰੂਪਨਗਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ  ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।

ਬੀਤੀ ਸ਼ਾਮ ਅਕਾਲੀ ਆਗੂ ਅਤੇ ਗੁਰਦੁਵਾਰਾ ਟਿੱਬੀ ਸਾਹਿਬ, ਕਲਗੀਧਰ ਕੰਨਿਆ ਪਾਠਸ਼ਾਲਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਦੇ ਦਸ਼ਮੇਸ਼ ਨਗਰ ਸਥਿਤ ਗ੍ਰਹਿ ਵਿਖੇ ਸੁਖਬੀਰ ਸਿੰਘ ਪ੍ਰੀਤ, ਕੁਲਵਿੰਦਰ ਕੌਰ ਸੈਣੀ, ਸਰਬਜੀਤ ਕੌਰ, ਕਮਲ ਸਿੰਘ, ਜਤਿੰਦਰ ਸਿੰਘ ਸੱਚਦੇਵਾ, ਰਣਜੀਤ ਠਾਕੁਰ, ਰਵਿੰਦਰ ਕੁਮਾਰ, ਸਰਸਵਤੀ ਦੇਵੀ, ਗਨੇਸ਼ ਚੌਧਰੀ ਅਤੇ ਸਲੋ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕੀਤੀ।

ਵੱਖ-ਵੱਖ ਸ਼ਖਸੀਅਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਇਸ ਮੌਕੇ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਉਪਰੋਕਤ ਆਗੂਆਂ ਨੂੰ ਪਾਰਟੀ ਵਿੱਚ ਜੀ ਆਇਆ ਕਿਹਾ ਅਤੇ ਆਖਿਆ ਕਿ ਇਹਨਾਂ ਦੇ ਆਉਣ ਨਾਲ ਪਾਰਟੀ ਸ਼ਹਿਰ ਵਿੱਚ ਮਜ਼ਬੂਤ ਹੋਈ ਹੈ। ਇਸ ਮੌਕੇ ਮਨਿੰਦਰਪਾਲ ਸਿੰਘ ਸਾਹਨੀ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਸੈਣੀ ਸਾਬਕਾ ਕੌਂਸਲਰ, ਸਤਵੰਤ ਕੌਰ ਸਾਹਨੀ, ਸੁਖਦੀਪ ਕੌਰ, ਅਮਿਤ ਚੰਦ,  ਮਾਸਟਰ ਜਗਨਨਾਥ, ਸਤਵੰਤ ਕੌਰ, ਕੁਲਵੰਤ ਕੌਰ ਸੈਣੀ, ਮਨਜੀਤ ਸਿੰਘ, ਸੁਮਿਤ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਹਾਜਰ ਸਨ।