ਰੂਪਨਗਰ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੋਸਲਰਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

92

ਰੂਪਨਗਰ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੋਸਲਰਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਬਹਾਦਰਜੀਤ ਸਿੰਘ/ਰੂਪਨਗਰ,2 ਅਪ੍ਰੈਲ,2024

ਰੂਪਨਗਰ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਸਲਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸੀ ਪਾਰਟੀ ਦੇ ਕੋਸਲਰਾ ਦੇ ਵਫ਼ਦ ਨੇ ਜਿਲੇ ਦੀ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਦਿੱਤਾ।ਇਸ ਦੋਰਾਨ ਕੋਸਲਰਾ ਦੇ ਇਸ ਵਫ਼ਦ ਨੇ ਡਿਪਟੀ ਕਮਿਸ਼ਨਰ ਅੱਗੇ ਨੰਗਲ ਹਾਈਡਲ ਚੈਨਲ ਤੋ ਸਬਮਰਸੀਬਲ ਪੰਪ ਮੋਟਰ ਰਾਹੀਂ ਪੀਣ ਵਾਲਾ ਪਾਣੀ ਲਿਫਟ ਕਰਨ ਦਾ ਮੁੱਦਾ ਰੱਖਿਆ ਤੇ ਕਿਹਾ ਕਿ ਇਸ ਸਬੰਧੀ ਕੋਸਲ ਵੱਲੋ ਪੱਤਰ ਨੰਬਰ 1998 ਮਿਤੀ 20-7-23 ਸ਼ਪੈਸ਼ਲ ਮੀਟਿੰਗ ਦਾ ਮਤਾ ਨੰ.200 ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਤੇ ਇਸ ਤੇ ਕੰਮ ਕਰਵਾਉਣ ਲਈ ਟੈਂਡਰ ਅਤੇ ਵਰਕ ਆਰਡਰ ਹੋ ਚੁੱਕਾ ਹੈ ਪਰ ਜ਼ਮੀਨੀ ਪੱਧਰ ਤੇ ਇਹ ਕੰਮ ਨਹੀ ਹੋ ਰਿਹਾ ਹੈ।

ਇਸਦੇ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।ਕੋਸਲਰਾ ਨੇ ਕਿਹਾ ਕਿ ਪਿਛਲੇ ਸਾਲ ਤੋਂ ਪੱਕੀ ਨਹਿਰ ਤੋਂ ਸਾਈਫਨ ਰਾਹੀਂ ਸਾਰੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਉੱਥੇ ਪਾਣੀ ਦਾ ਪੱਧਰ ਨੀਵਾਂ ਰਹਿਣ ਕਾਰਨ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਘੱਟ ਜਾਂਦੀ ਹੈ।ਇੰਨਾਂ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ ਤੇ ਲੋਕ ਉੱਨਾਂ ਪਾਸ ਆ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਹਨ।ਚਰਨਜੀਤ ਚੰਨੀ ਨੇ ਡੀ ਸੀ ਨੂੰ ਕਿਹਾ ਕਿ ਗਰਮੀ ਦਾ ਮੋਸਮ ਸ਼ੁਰੂ ਹੋ ਗਿਆ ਹੈ ਤੇ ਜੇਕਰ ਸਮਾਂ ਰਹਿੰਦਿਆ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਗਰਮੀਆਂ ਚ ਲੋਕ ਪਾਣੀ ਕਾਰਨ ਡਾਢੇ ਪਰੇਸ਼ਾਨ ਹੋਣਗੇ।ਇਸ ਕੋਸਲਰਾ ਨੇ

ਰੂਪਨਗਰ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੋਸਲਰਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਅਧਿਕਾਰੀਆਂ ਨੂੰ ਨਾਲ ਲੈ ਕੇ ਪੱਕੀ ਨਹਿਰ ਦਾ ਦੋਰਾ ਕਰ ਸਮੱਸਿਆ ਦਾ ਜਾਇਜ਼ਾ ਵੀ ਲਿਆ।ਇਸ ਮੋਕੇ ਤੇ ਕੋਸਲਰ ਅਮਰਜੀਤ ਸਿੰਘ ਜੌਲੀ,ਸਰਬਜੀਤ ਸਿੰਘ,ਰਾਜੇਸ਼ ਕੁਮਾਰ,ਗੁਰਮੀਤ ਸਿੰਘ,ਜਸਵਿੰਦਰ ਕੋਰ,ਕੁਲਵਿੰਦਰ ਕੋਰ,ਨੀਰੂ ਗੁਪਤਾ,ਜਸਵਿੰਦਰ ਕੋਰ,ਜਸਪਿੰਦਰ ਕੋਰ ਆਦਿ ਹਾਜ਼ਰ ਸਨ।