ਏਮਜ਼ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ 2024 ਮਨਾਉਣ ਲਈ ਹਫ਼ਤਾ ਭਰ ਸਮਾਗਮ ਆਯੋਜਿਤ ਕੀਤੇ ਗਏ

238

ਏਮਜ਼ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ 2024 ਮਨਾਉਣ ਲਈ ਹਫ਼ਤਾ ਭਰ ਸਮਾਗਮ ਆਯੋਜਿਤ ਕੀਤੇ ਗਏ

ਬਠਿੰਡਾ/23 ਜੂਨ, 2024

“ਆਪਣੇ ਅਤੇ ਸਮਾਜ ਲਈ ਯੋਗਾ” ਵਿਸ਼ੇ ਦੇ ਅਨੁਸਾਰ ਏਮਜ਼ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਯੋਗਾ ਹਫ਼ਤਾ 2024 ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਏਮਜ਼ ਬਠਿੰਡਾ ਕਾਰਜਕਾਰੀ ਨਿਰਦੇਸ਼ਕ, ਡਾ. ਡੀ.ਕੇ. ਸਿੰਘ ਦੀ ਅਗਵਾਈ ਹੇਠ ਯੋਗਾ ਟੀਮ ਨੇ ਯੋਗਾ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਲਾਭਾਂ ‘ਤੇ ਜ਼ੋਰ ਦਿੱਤਾ। ਹਫ਼ਤੇ ਦੀ ਸ਼ੁਰੂਆਤ ਯੋਗਾ ਅਤੇ ਓਮ ਦੇ ਜਾਪ ‘ਤੇ ਓਰੀਐਂਟੇਸ਼ਨ ਦੇ ਸੈਸ਼ਨ ਨਾਲ ਹੋਈ ਜਿਸ ਤੋਂ ਬਾਅਦ ਸਾਹ ਲੈਣ ਦੀ ਕਸਰਤ ਕੀਤੀ ਗਈ। ਔਰਤਾਂ ਲਈ ਯੋਗਾ, ਮੈਡੀਟੇਸ਼ਨ ਅਤੇ ਤਣਾਅ ਪ੍ਰਬੰਧਨ, ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਇਲਾਜ ਦੇ ਤੌਰ ‘ਤੇ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸਿਹਤ ਵਾਰਤਾਵਾਂ ਦਾ ਆਯੋਜਨ ਕੀਤਾ ਗਿਆ। ਪੂਰੇ ਹਫ਼ਤੇ ਦੌਰਾਨ, ਧਿਆਨ ਅਤੇ ਵੱਖ-ਵੱਖ ਆਸਣਾਂ ਬਾਰੇ ਮਾਰਗਦਰਸ਼ਨ ਪ੍ਰਦਰਸ਼ਨਾਂ ਦੇ ਨਾਲ ਹੈਂਡ-ਆਨ ਪ੍ਰੈਕਟਿਸ ਸੈਸ਼ਨ ਆਯੋਜਿਤ ਕੀਤੇ ਗਏ, ਜਿਸ ਵਿੱਚ ਸੰਸਥਾ ਦੇ ਨਰਸਿੰਗ ਅਫਸਰਾਂ, ਵਿਦਿਆਰਥੀਆਂ ਅਤੇ ਸਟਾਫ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਿਹਤ ਸੰਭਾਲ ਕਰਮਚਾਰੀਆਂ ਅਤੇ ਮਰੀਜ਼ਾਂ ਲਈ ਆਰ.ਐਚ.ਟੀ.ਸੀ ਬਾਦਲ ਅਤੇ ਯੂ.ਐਚ.ਟੀ.ਸੀ ਲਾਲ ਸਿੰਘ ਬਸਤੀ ਵਿਖੇ ਯੋਗਾ ਸੈਸ਼ਨ ਵੀ ਆਯੋਜਿਤ ਕੀਤੇ ਗਏ। ਹਠ ਯੋਗਾ ਅਤੇ ਆਸਣਾਂ ਬਾਰੇ ਇੱਕ ਰੀਲ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਯੋਗਾ ਸੈਸ਼ਨਾਂ ਦੀ ਨਿਗਰਾਨੀ ਯੋਗਾ ਇੰਸਟ੍ਰਕਟਰ ਸ਼੍ਰੀ ਆਨੰਦ ਮੋਹਨ ਅਤੇ ਸ਼੍ਰੀਮਤੀ ਮਮਤਾ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਸੈਸ਼ਨਾਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ।

ਏਮਜ਼ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ 2024 ਮਨਾਉਣ ਲਈ ਹਫ਼ਤਾ ਭਰ ਸਮਾਗਮ ਆਯੋਜਿਤ ਕੀਤੇ ਗਏ

ਏਮਜ਼ ਬਠਿੰਡਾ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ 2024 ਮਨਾਉਣ ਲਈ ਹਫ਼ਤਾ ਭਰ ਸਮਾਗਮ ਆਯੋਜਿਤ ਕੀਤੇ ਗਏ । ਹਫ਼ਤਾ ਭਰ ਚੱਲੇ ਇਸ ਸਮਾਗਮ ਦੀ ਸਮਾਪਤੀ 21 ਜੂਨ ਦੀ ਸਵੇਰ ਨੂੰ ਯੋਗ ਅਭਿਆਸ ਸੈਸ਼ਨ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਯੋਗਾ ਦਾ ਅਭਿਆਸ ਕੀਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਡੀਨ ਡਾ: ਅਖਿਲੇਸ਼ ਪਾਠਕ ਨੇ ਸਟਾਫ਼ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਇੱਕ ਸਿਹਤਮੰਦ ਕਾਰਜਬਲ ਨੂੰ ਕਾਇਮ ਰੱਖਣ, ਇਕਾਗਰਤਾ ਵਿੱਚ ਸੁਧਾਰ ਅਤੇ ਸਰੀਰ ਅਤੇ ਮਨ ਵਿੱਚ ਇਕਸੁਰਤਾ ਬਣਾਈ ਰੱਖੀ ਜਾ ਸਕੇ।