WWICS ਦੇ ਮਾਲਕ ਕਰਨਲ ਬੀ.ਐਸ.ਸੰਧੂ ਖਿਲਾਫ ਪਰਚਾ ਦਰਜ

219

WWICS ਦੇ ਮਾਲਕ ਕਰਨਲ ਬੀ.ਐਸ.ਸੰਧੂ ਖਿਲਾਫ ਪਰਚਾ ਦਰਜ

ਐਸਏਐਸ ਨਗਰ 10 ਮਈ,2022 :

ਵਣ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ WWICS ਦੇ ਮਾਲਕ ਕਰਨਲ ਬੀ.ਐਸ.ਸੰਧੂ, ਦਵਿੰਦਰ ਸਿੰਘ ਸੰਧੂ ਅਤੇ ਉਹਨਾਂ ਦੇ ਮੁਲਾਜਮ ਤਰਸੇਮ ਸਿੰਘ ਵੱਲੋਂ Fairhavens Farms ਦੇ ਨਾਮ ਤੇ ਫਾਰਮ ਹਾਊਸ ਕੱਟ ਕੇ ਵੇਚਣ ਲਈ ਕਾਫੀ ਜਿਆਦਾ ਮਸ਼ੀਨਰੀ ਲਗਾ ਕੇ ਮਸੋਲ ਮੁਸ਼ਤਰਕਾ ਜੰਗਲ ਵਿੱਚ ਰਸਤੇ ਬਣਾਏ ਜਾ ਰਹੇ ਹਨ ਅਤੇ ਮਾਈਨਿੰਗ ਕੀਤੀ ਜਾ ਰਹੀ ਹੈ। ਵਣ ਵਿਭਾਗ ਦੀ ਟੀਮ ਵੱਲੋਂ ਪੁਲਿਸ ਨੂੰ ਨਾਲ ਲੈਕੇ ਰੋਡ ਕੀਤੀ ਗਈ। ਮੌਕੇ ਤੇ ਦੋਸ਼ੀ ਮਸ਼ੀਨਰੀ ਸਮੇਤ ਫਰਾਰ ਹੋ ਗਏ ਬਾਅਦ ਵਿੱਚ ਵਣ ਵਿਭਾਗ ਦੀ ਟੀਮ ਅਤੇ ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਪੀ.ਐਲ.ਪੀ.ਏ 1900 ਦੀ ਧਾਰਾ 4 ਅਤੇ ਐਫ.ਸੀ.ਏ 1980 ਤਹਿਤ FIR No. 39 ਮਿਤੀ 09-05-2022 ਖਿਲਾਫ ਕਰਨਲ ਬੀ.ਐਸ ਸੰਧੂ ਅਤੇ ਤਰਸੇਮ ਸਿੰਘ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

WWICS ਦੇ ਮਾਲਕ ਕਰਨਲ ਬੀ.ਐਸ.ਸੰਧੂ ਖਿਲਾਫ ਪਰਚਾ ਦਰਜ
FIR

ਗੁਰਅਮਨਪ੍ਰੀਤ ਸਿੰਘ, ਵਣ ਮੰਡਲ ਅਫਸਰ, ਐਸ.ਏ.ਐਸ.ਨਗਰ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀਆਂ ਵੱਲੋਂ ਵਾਈਲਡ ਲਾਈਫ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਮਾਈਨਿੰਗ ਕੀਤੀ ਗਈ ਹੈ। ਇਸ ਲਈ ਵਣ ਰੇਂਜ ਅਫਸਰ ਵੱਲੋਂ ਇਹਨਾਂ ਵਿਰੁੱਧ ਵਾਈਲਡ ਲਾਈਫ ਪ੍ਰੋਟੇਕਸ਼ਨ ਐਕਟ 1972, ਵਾਤਾਵਰਣ ਐਕਟ 1986 ਅਤੇ ਮਾਈਨਿੰਗ ਅਤੇ ਮੀਨੀਰਲ ਐਕਟ ਤਹਿਤ FIR ਵਿੱਚ ਵਾਧਾ ਕਰਨ ਅਤੇ ਦਵਿੰਦਰ ਸਿੰਘ ਸੰਧੂ ਦਾ ਨਾਮ FIR ਵਿੱਚ ਦਰਜ ਕਰਨ ਲਈ ਲਿਖਿਆ ਗਿਆ ਹੈ।