ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ; ਨੁਕੜ ਨਾਟਕ ਇੱਕ ਸੀ ਰੰਗ ਸਫੇਦ ਖੇਡਿਆ ਗਿਆ

27

ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ; ਨੁਕੜ ਨਾਟਕ ਇੱਕ ਸੀ ਰੰਗ ਸਫੇਦ ਖੇਡਿਆ ਗਿਆ

ਬਠਿੰਡਾ /19 ਜਨਵਰੀ, 2025

ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕੱਲ੍ਹ ਪਿੰਡ ਭੂੰਦੜ ਵਿਖੇ ਨੁਕੜ ਨਾਟਕ ਇੱਕ ਸੀ ਰੰਗ ਸਫੇਦ ਖੇਡਿਆ ਗਿਆ ।

ਜ਼ਿਲਾ ਪ੍ਰਸ਼ਾਸਨ ਬਠਿੰਡਾ ਦੀ ਰਹਿਨੁਮਾਈ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਬਹੁਤੇ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਜਾਂ ਫਿਰ ਬਦਨਾਮੀ ਤੋਂ ਡਰਦੇ ਹੋਏ ਬੱਚਿਆਂ ਦੀਆਂ ਗਲਤ ਹਰਕਤਾਂ  ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਬੱਚੇ ਨਸ਼ਿਆਂ ਦੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।

ਉਹਨਾਂ ਕਿਹਾ ਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਬੱਚੇ ਆਪਣੀ ਸਵੈ ਇੱਛਾ ਨਾਲ ਨਸ਼ੇ ਛੱਡ ਸਕਦੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਭੈੜੇ ਨਸ਼ੇ ਛੱਡ ਚੁੱਕੇ ਨੌਜਵਾਨਾਂ ਦੀਆਂ ਉਦਾਹਰਨਾਂ ਦਿੱਤੀਆਂ ਕਿ ਕਿਵੇਂ ਬਹੁਤ ਸਾਰੇ ਨੌਜਵਾਨ ਮੌਤ ਦੇ ਮੂੰਹ ਵਿੱਚੋਂ ਬਾਹਰ ਆ ਕੇ ਨਵੀਂ ਜ਼ਿੰਦਗੀ ਜੀ ਰਹੇ ਹਨ। ਇਸ ਮੌਕੇ ਮਸਤਾਨੇ ਥੀਏਟਰ ਗਰੁੱਪ ਰਾਮਪੁਰਾ ਵਲੋਂ ਸੋਨੀ ਢਿੱਲੋਂ ਦੁਆਰਾ ਨਿਰਦੇਸ਼ਿਤ ‘ਇੱਕ ਸੀ ਰੰਗ ਸਫੇਦ’ ਪੇਸ਼ ਕੀਤਾ ਗਿਆ ਜੋ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ; ਨੁਕੜ ਨਾਟਕ ਇੱਕ ਸੀ ਰੰਗ ਸਫੇਦ ਖੇਡਿਆ ਗਿਆ

ਅੰਤ ਵਿੱਚ ਸਰਪੰਚ ਸਰਬਜੀਤ ਕੌਰ ਵੱਲੋਂ  ਬਾਹਰੋਂ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਪਿੰਡ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਗ੍ਰਾਮ ਪੰਚਾਇਤ,ਸਮੂਹ ਨਗਰ ਨਿਵਾਸੀ ਅਤੇ ਯੁਵਕ ਸੇਵਾਵਾਂ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।