ਅਜੈਵੀਰ ਸਿੰਘ ਲਾਲਪੁਰਾ ਦੀ ਮੌਜੂਦਗੀ ‘ਚਵਫ਼ਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟਰ ਡਾਇਰੈਕਟਰ ਨੂੰ ਮਿਲਿਆ

176

ਅਜੈਵੀਰ ਸਿੰਘ ਲਾਲਪੁਰਾ ਦੀ ਮੌਜੂਦਗੀ ‘ਚਵਫ਼ਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟਰ ਡਾਇਰੈਕਟਰ ਨੂੰ ਮਿਲਿਆ

ਬਹਾਦਰਜੀਤ ਸਿੰਘ /  ਰੂਪਨਗਰ, 5 ਅਪਰੈਲ,2023

ਅੱਜ  ਰੂਪਨਗਰ  ਸ਼ਹਿਰ ਦੇ ਨਾਲ ਜੁੜੇ ਬੇਹੱਦ ਗੰਭੀਰ ਮਸਲੇ ਨੂੰ ਲੈ ਕੇ  ਰੂਪਨਗਰ  ਸ਼ਹਿਰ ਵਾਸੀਆਂ ਦਾ ਇੱਕ ਵਫ਼ਦ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਮੌਜੂਦਗੀ ‘ਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਖੇਤਰੀ ਦਫ਼ਤਰ ਪੰਚਕੂਲਾ ਦੇ ਪ੍ਰੋਜੈਕਟਰ ਡਾਇਰੈਕਟਰ ਨੂੰ ਮਿਲਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਕਤ ਵਫ਼ਦ ਵਲੋਂ ਉਨ੍ਹਾਂ ਕੋਲ ਗੁਰਦੁਆਰਾ ਭੱਠਾ ਸਾਹਿਬ ਨੇੜੇ ਕੌਮੀ ਮਾਰਗ ‘ਤੇ ਪ੍ਰਸਤਾਵਿਤ ਇੱਕ ਫਲਾਈਓਵਰ ਦੇ ਨਿਰਮਾਣ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਬਤ ਮੁਲਾਕਾਤ ਕੀਤੀ ਗਈ ਸੀ। ਵਫ਼ਦ ਮੁਤਾਬਿਕ ਸਥਾਨਕ ਪਾਵਰ ਕਲੋਨੀ ਤੋਂ ਲੈ ਕੇ ਨੰਗਲ ਚੌਂਕ ਤੱਕ ਐਨਐਚਏਆਈ ਵਲੋਂ ਇੱਕ ਫਲਾਈਓਵਰ ਪ੍ਰਸਤਾਵਿਤ ਕੀਤਾ ਗਿਆ ਹੈ, ਜੇਕਰ ਇਹ ਫਲਾਈਓਵਰ ਹੋਂਦ ਵਿਚ ਆਉਂਦਾ ਹੈ ਤਾਂ ਇਸ ਦੇ ਨਾਲ ਪਹਿਲਾਂ ਤੋਂ ਹੀ ਕਰੋਨਾ ਦੀ ਮਾਰ ਝੱਲ ਰਹੇ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ ਅਤੇ ਸਥਾਨਕ ਵਸਨੀਕਾਂ ਨੂੰ ਕਈ ਪ੍ਰੇ਼ਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਵਫ਼ਦ ਦੀ ਅਗਵਾਈ ਕਰ ਰਹੇ ਕੌਂਸਲਰ ਅਮਰਿੰਦਰ ਸਿੰਘ ਰੀਹਲ ਨੇ ਦੱਸਿਆ ਕਿ ਨੰਗਲ ਚੌਂਕ ਕੋਲ ਪਹਿਲਾਂ ਵੀ ਇਕ ਅਜਿਹਾ ਫਲਾਈਓਵਰ ਬਣਾਇਆ ਗਿਆ ਸੀ ਅਤੇ ਉਸ ਸਮੇਂ ਵੱਡੇ ਪੱਧਰ ਤੇ ਸਥਾਨਕ ਦੁਕਾਨਦਾਰਾਂ ਦੀ ਹਿਜਰਤ ਹੋਈ ਸੀ ਜਿਸ ਨਾਲ ਉਹਨਾਂ ਦਾ ਵਪਾਰ ਠੱਪ ਹੋ ਗਿਆ ਸੀ ਜਿਸ ਨਾਲ ਉਹਨਾਂ ਨੂੰ ਵੱਡਾ ਮਾਲੀ ਨੁਕਸਾਨ ਵੀ ਝੱਲਣਾ ਪਿਆ ਸੀ। ਇਸ ਤੋਂ ਇਲਾਵਾ ਇੱਕ ਬਾਈਪਾਸ ਦੇ ਨਿਰਮਾਣ ਮਗਰੋਂ ਵੀ ਸ਼ਹਿਰ ਦੇ ਦੁਕਾਨਦਾਰਾਂ ਦਾ ਵੀ ਕਾਰੋਬਾਰ ਪ੍ਰਭਾਵਿਤ ਹੋਇਆ ਸੀ।

ਅਜੈਵੀਰ ਸਿੰਘ ਲਾਲਪੁਰਾ ਦੀ ਮੌਜੂਦਗੀ 'ਚਵਫ਼ਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟਰ ਡਾਇਰੈਕਟਰ ਨੂੰ ਮਿਲਿਆ

ਉਨ੍ਹਾਂ ਤਰਕ ਦਿੱਤਾ ਕਿ ਇਸ ਸਥਾਨ ‘ਤੇ ਫਲਾਈਓਵਰ ਦੀ ਕੋਈ ਲੋੜ ਨਹੀਂ ਹੈ ਕਿ ਕਿਉਂਕਿ ਜਿੱਥੇ ਸ਼ਹਿਰ ਦਾ ਜ਼ਿਆਦਾਤਰ ਬਾਹਰੀ ਟ੍ਰੈਫ਼ਿਕ ਬਾਈਪਾਸ ਤੋਂ ਹੋ ਕੇ ਗੁਜ਼ਰ ਜਾਂਦਾ ਹੈ ਉੱਥੇ ਹੀ ਗੁਰਦੁਆਰਾ ਸ਼੍ਰੀ ਭਠਾ ਸਾਹਿਬ ਦੀ ਦਿੱਖ ਨੂੰ ਵੀ ਨੁਕਸਾਨ ਪੁੱਜੇਗਾ ਤੇ  ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਦਿੱਕਤਾਂ ਪੇਸ਼ ਆਉਣਗੀਆਂ।

ਉਨ੍ਹਾਂ ਸੁਝਾਅ ਦਿੱਤਾ ਕਿ ਇਸੇ ਰੋਡ ‘ਤੇ 42 ਕਿੱਲੋਮੀਟਰ ਦੂਰੀ ‘ਤੇ ਇੱਕ ਸਰਕਾਰੀ ਸਥਾਨ ਮੌਜੂਦ ਹੈ ਜਿੱਥੇ ਇਸ ਫਲਾਈਓਵਰ ਦੇ ਨਿਰਮਾਣ ਲਈ ਢੁਕਵਾਂ ਸਥਾਨ ਹੋਵੇਗਾ। ਇਸ ਸੰਬੰਧੀ ਅਜੈਵੀਰ ਸਿੰਘ ਲਾਲਪੁਰਾ ਨੇ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਵਫ਼ਦ ਦੀ ਇਸ ਪ੍ਰੇਸ਼ਾਨੀ ਦਾ ਸਾਰਥਿਕ ਹੱਲ ਕੱਢਣ ਦਾ ਯਤਨ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜੇਵੀਰ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਉਕਤ ਵਫ਼ਦ ਦੀ ਸਿੱਧੀ ਮੀਟਿੰਗ ਕੇਂਦਰੀ ਟਰਾਂਸਪੋਰਟ ਤੇ ਹਾਈਵੇਅ ਮੰਤਰੀ  ਨਿਤਿਨ ਗਡਕਰੀ ਜੀ ਨਾਲ ਹੋਈ ਸੀ ਜਿਸ ਤੋਂ ਬਾਅਦ ਮੰਤਰੀ ਸਾਹਬ ਨੇ ਪੰਚਕੂਲਾ ਦੇ ਖੇਤਰੀ ਦਫਤਰ ਸਥਿਤ ਅਧਿਕਾਰੀਆਂ ਨੂੰ ਲਿਖਿਆ ਸੀ ਅਤੇ ਵਫ਼ਦ ਨੂੰ ਉਕਤ ਅਧਿਕਾਰੀਆਂ ਨਾਲ ਮਿਲਣ ਲਈ ਕਿਹਾ ਸੀ।

ਅਜੇਵੀਰ ਸਿੰੰਘ ਲਾਲਪੁਰਾ ਨੇ ਕਿਹਾ ਕਿ ਉਹ ਰੋਪੜ ਜਿਲੇ ਦੇ ਲੋਕਾਂ ਨੂੰ ਸਮਰਪਿਤ ਹਨ ਤੇ ਸਥਾਨਕ ਵਸਨੀਕਾਂ ਦੀ ਜੋ ਵੀ ਮੰਗ ਹੋਵੇਗੀ ਉਸ ‘ਤੇ ਉਹ ਪੂਰਣ ਤੌਰ ‘ਤੇ ਪਹਿਰਾ ਦੇਣਗੇ। ਇਸ ਮੌਕੇ ਵਫਦ ‘ਚ ਰਾਮੇਸ਼ਵਰ ਸ਼ਰਮਾ, ਕੁਲਜੀਤ ਸਿੰਘ ਸੈਣੀ, ਅੰਮ੍ਰਿਤਪਾਲ ਸਿੰਘ ਸੈਣੀ, ਅਮਰਿੰਦਰ ਸਿੰਘ, ਰਾਜਨ ਸ਼ਰਮਾ ਮੌਜੂਦ ਸਨ।