ਅਰੋੜਾ ਖੱਤਰੀ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਮੀਟਿੰਗ

231

ਅਰੋੜਾ ਖੱਤਰੀ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਮੀਟਿੰਗ

ਬਹਾਦਰਜੀਤ ਸਿੰਘ/ਰੂਪਨਗਰ ,14 ਫਰਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਡਾ: ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਤਹਿਤ ਸਥਾਨਕ ਭਸੀਨ ਭਵਨ ਵਿਖੇ ਅਰੋੜਾ ਖੱਤਰੀ ਬਰਾਦਰੀ ਦੇ ਨੁਮਾਇੰਦਿਆਂ ਦੀ  ਚੋਣ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੌਖੇ ਸੰਬੋਧਨ ਕਰਦਿਆਂ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕੇ ਰੂਪਨਗਰ ਸ਼ਹਿਰ ਦਾ ਵਿਕਾਸ ਕੇਵਲ ਡਾਕਟਰ ਦਲਜੀਤ ਸਿੰਘ ਚੀਮਾ ਦੇ ਸਮੇਂ ਵਿਚ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਲੋਂ ਤਾਂ ਰੂਪਨਗਰ ਸ਼ਹਿਰ ਦਾ ਪੁਰਾਣਾ ਪੁੱਲ ਵੀ  ਮੁਰੰਮਤ ਨਹੀਂ ਕਰਵਾਇਆ ਜਾ ਸਕਿਆ। ਉਨ੍ਹਾਂ ਦੀ ਬੇਸ਼ਰਮੀ ਦੀ ਹੱਦ ਹੈ ਕਿ ਪੁੱਲ ਦੀ  ਮੁਰੰਮਤ  ਕਰਨ ਦੀ ਬਜਾਏ ਬੰਦ ਹੀ ਕਰ ਦਿੱਤਾ ਗਿਆ ਹੈ।

ਅਰੋੜਾ ਖੱਤਰੀ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਮੀਟਿੰਗ

ਇਸ ਮੌਕੇ ਬੋਲਦਿਆਂ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਸਥਿਰ ਅਤੇ ਤਜ਼ਰਬੇਕਾਰ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਵਾਰ ਫੇਰ ਸਾਂਝੀਵਾਲਤਾ ਅਤੇ ਖੁਸ਼ਨੁਮਾ ਮਾਹੌਲ ਸਿਰਜਣ ਦੀ ਜ਼ਰੂਰਤ ਹੈ ਤਾਂ ਜੋ ਮਲਟੀ ਨੈਸ਼ਨਲ ਕੰਪਨੀਆਂ  ਪੰਜਾਬ ਵਿੱਚ ਨਿਵੇਸ਼ ਕਰਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੀਆ ਸਾਧਨ ਪੈਦਾ ਹੋਣ।

ਉਨ੍ਹਾਂ ਕਿਹਾ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਰਾਜ ਕਰਨ ਅਤੇ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸਨ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੀਆਂ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ’ ਤੇ ਰੂਪਨਗਰ ਸ਼ਹਿਰ ਵਿੱਚ ਸਟਰੋਮ ਸੀਵਰ ਦਾ ਪ੍ਰਾਜੈਕਟ ਵੀ ਮੁਕੰਮਲ ਕਰਵਾ ਕੇ ਸ਼ਹਿਰ ਨਿਵਾਸੀਆਂ ਦੀ ਵੱਡੀ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।

ਇਸ ਮੌਕੇ ਮਨਿੰਦਰਪਾਲ ਸਿੰਘ ਸਾਹਨੀ, ਸੂਰਜਪਾਲ ਸਿੰਘ ਐਡਵੋਕੇਟ, ਚਰਨ ਸਿੰਘ ਭਾਟੀਆ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਰਵਿੰਦ ਮਿੱਤਲ , ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਦੇ ਨਾਲ ਬਲਜਿੰਦਰ ਦੀਪ ਸਿੰਘ ਖੁਰਾਨਾ, ਹਰਪ੍ਰੀਤ ਸਿੰਘ ਸੇਠੀ, ਦਵਿੰਦਰ ਪਾਲ ਸਿੰਘ ਕਿੱਟੀ, ਤਜਿੰਦਰਪਾਲ ਸਿੰਘ ਗੋਲਡੀ ਭਾਟੀਆ, ਗੁਰਿੰਦਰਪਾਲ ਸਿੰਘ ਹੈਪੀ, ਗੌਰਵ ਅਰੋੜਾ, ਜਸਪਾਲ ਸਿੰਘ ਸੇਠੀ, ਕੌਂਸਲਰ ਇਕਬਾਲ ਕੌਰ ਮੱਕੜ, ਸਾਬਕਾ ਕੌਂਸਲਰ ਹਰਜੀਤ ਕੌਰ, ਲਾਜਵੰਤ ਸਿੰਘ ਕੋਹਲੀ, ਯੂਥ ਆਗੂ ਕਰਨਵੀਰ ਸਿੰਘ ਗਿੰਨੀ ਜੋਲੀ, ਇੰਦਰਪਾਲ ਸਿੰਘ ਚੱਢਾ, ਦਲਜੀਤ ਸਿੰਘ ਖਿਜਰਾਬਾਦੀ, ਐਡਵੋਕੇਟ ਨੀਰਜ ਮਲਹੋਤਰਾ , ਹਰਪ੍ਰੀਤ ਸਿੰਘ ਬਖਸ਼ੀ ਅਤੇ ਮਹਿੰਦਰ ਢੱਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ